ਮਜ਼ਦੂਰਾਂ ‘ਤੇ ਚੜੀ ਕਾਰ, 5 ਦੀ ਮੌਤ

0
Car, Crushes, Workers, 5 Deaths

ਮਜ਼ਦੂਰਾਂ ਨੂੰ ਕੁਚਲ ਪੁਲ ਤੋਂ ਡਿੱਗੀ ਕਾਰ

ਹਿਸਾਰ, ਸੱਚ ਕਹੂੰ ਨਿਊਜ਼।  ਸਥਾਨਕ ਦਿੱਲੀ ਰੋਡ ਸਥਿਤ ਜਿੰਦਲ ਪੁਲ ‘ਤੇ ਰਾਤ ਲਗਭਗ ਦੋ ਵਜੇ ਇੱਕ ਤੇਜ਼ ਰਫਤਾਰ ਕਾਰ ਫੁਟਪਾਥ ‘ਤੇ ਸੌਂ ਰਹੇ ਮਜ਼ਦੂਰਾਂ ‘ਤੇ ਜਾ ਚੜੀ ਜਿਸ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 6 ਹੋਰ ਮਜ਼ਦੂਰ ਜ਼ਖਮੀ ਹੋ ਗਏ। ਇਸ ਦੌਰਾਨ ਮਜ਼ਦੂਰਾਂ ਨੂੰ ਕੁਚਲਣ ਤੋਂ ਬਾਅਦ ਕਾਰ ਵੀ ਪੁਲ ਦੇ ਹੇਠਾਂ ਜਾ ਡਿੱਗੀ। ਕਾਰ ‘ਚ ਤਿੰਨ ਜਣੇ ਸਵਾਰ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਜਿੰਦਲ ਪੁਲ ‘ਤੇ ਕੋਲਤਾਰ ਅਤੇ ਗਿੱਟੀ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਪਰ ਕੰਮ ਦੌਰਾਨ ਨਾ ਤਾਂ ਕੋਈ ਵੀ ਸੰਕੇਤਕ ਲਗਾਇਆ ਗਿਆ ਤੇ ਨਾ ਹੀ ਇਸ ਰੋਡ ‘ਤੇ ਆਵਾਜਾਈ ਬੰਦ ਕੀਤੀ ਗਈ ਜਿਸ ਕਾਰਨ ਤੇਜ਼ ਰਫਤਾਰ ਕਾਰ ਹਾਦਸਾਗ੍ਰਸਤ ਹੋਣ ਦੇ ਨਾਲ ਛੇ ਜਣਿਆਂ ਦੀ ਬਲੀ ਲੈ ਗਈ।  (5 Deaths)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।