ਪੰਜਾਬ

ਅਣਪਛਾਤੇ ਵਾਹਨ ਦੀ ਕਾਰ ਨਾਲ ਟੱਕਰ, 2 ਦੀ ਮੌਤ

Car, Death

ਬਾਘਾ ਪੁਰਾਣਾ(ਬਲਜਿੰਦਰ ਭੱਲਾ) |  ਜੈੱਨ ਕਾਰ ਨੂੰ ਟੱਕਰ ਮਾਰ ਕੇ ਅਣਪਛਾਤਾ ਵਾਹਨ ਰਫੂ ਚੱਕਰ ਹੋ ਗਿਆ, ਜਿਸ ਕਾਰਨ ਜੈੱਨ ਕਾਰ ‘ਚ ਸਵਾਰ ਦੋ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਰਜਿੰਦਰ ਕੁਮਾਰ ਪੁੱਤਰ ਅੰਮੀ ਲਾਲ ਵਾਸੀ ਚੋਖਾ ਪੈਲੇਸ ਕਲੋਨੀ ਮੋਗਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਦੋ ਬੇਟੇ ਅਨੂਪ ਕੁਮਾਰ ਤੇ ਗੋਰਵ ਕੁਮਾਰ ਮੁਕਤਸਰ ਵੱਲੋਂ ਆ ਰਹੇ ਸਨ ਕਿ ਬੀਤੀ ਰਾਤ ਰਾਜੇਆਣਾ ਤੇ ਬਾਘਾ ਪੁਰਾਣਾ ਦਰਮਿਆਨ ਕੋਈ ਅਣਪਛਾਤਾ ਵਾਹਨ ਉਨ੍ਹਾਂ ਦੀ ਕਾਰ ਨੂੰ ਫੇਟ ਮਾਰ ਗਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਸਥਾਨਕ ਪੁਲਿਸ ਕੋਲ ਕੀਤੀ ਤਾਂ ਏਐੱਸਆਈ ਬਲਵਿੰਦਰ ਸਿੰਘ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚੀ ਤੇ ਮੌਕੇ ਦਾ ਜਾਇਜ਼ਾ ਲਿਆ ਕਾਰ ‘ਚ ਸਵਾਰ ਗੋਰਵ ਕੁਮਾਰ, ਸੋਰਵ ਕੁਮਾਰ ਤੇ ਅਨੂਪ ਕੁਮਾਰ ਸਨ ਗੋਰਵ ਤੇ ਸੋਰਵ ਨਗਰ ਕੌਂਸਲ ਮੋਗਾ ਅੰਦਰ ਕੰਟਰੈਕਟਬੇਸ ‘ਤੇ ਕੰਮ ਕਰਦੇ ਹਨ। ਜਦੋਂ ਕਿ ਉਨ੍ਹਾਂ ਦਾ ਬਾਪ ਰਜਿੰਦਰ ਕੁਮਾਰ ਨਗਰ ਕੌਂਸਲ ਅੰਦਰ ਗੇਟਮੈਨ ਦੀ ਡਿਊਟੀ ਕਰਦਾ ਹੈ। ਹਾਦਸੇ ਦੌਰਾਨ ਗੋਰਵ ਕੁਮਾਰ ਤੇ ਅਨੂਪ ਕੁਮਾਰ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਸੋਰਵ ਕੁਮਾਰ ਨੂੰ ਜ਼ਖਮੀ ਹਾਲਾਤ ‘ਚ ਹਸਪਤਾਲ ਭੇਜਿਆ ਜਾ ਚੁੱਕਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top