ਪੰਜਾਬ

ਕਾਰ ਸਵਾਰ ਹਥਿਆਰਬੰਦਾਂ ਵੱਲੋਂ ਰਿਲਾਇੰਸ ਪੈਟਰੋਲ ਪੰਪ ‘ਤੇ ਡਾਕਾ

Car, Robbers, Reliance, Pump

ਕਰਮਚਾਰੀਆਂ ਨਾਲ ਹੱਥੋ-ਪਾਈ, 40200 ਰੁਪਏ ਨਕਦੀ ਖੋਹ ਕੇ ਫਰਾਰ

ਰਾਮਾਂ ਮੰਡੀ (ਸਤੀਸ਼ ਜੈਨ) | ਬੀਤੀ ਰਾਤ ਕਰੀਬ 12 ਵਜੇ ਕਾਰ ਸਵਾਰ ਹਥਿਆਰਬੰਦ ਡਕੈਤਾਂ ਵੱਲੋਂ ਤਲਵੰਡੀ ਸਾਬੋ ਰੋਡ ‘ਤੇ ਸਥਿੱਤ ਘੁਲਿਆਣੀ ਫਿਲਿੰਗ ਸਟੇਸ਼ਨ ਰਿਲਾਇੰਸ ਪੈਟਰੋਲ ਪੰਪ ‘ਤੇ ਡਾਕਾ ਮਾਰਕੇ ਕਰਮਚਾਰੀਆਂ ਨਾਲ ਹੱਥੋ-ਪਾਈ ਕਰਨ ਅਤੇ ਨਕਦੀ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਗਿਰੋਹ ਦੇ ਚਾਰ ਮੈਂਬਰ ਚਿੱਟੇ ਰੰਗ ਦੀ ਸਕੋਡਾ ਕਾਰ ਵਿੱਚ ਸਵਾਰ ਹੋ ਕੇ ਪੰਪ ‘ਤੇ ਆਏ ਅਤੇ ਉਨ੍ਹਾਂ ਵਿੱਚੋਂ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥਾਂ ਵਿੱਚ ਰਿਵਾਲਵਰ ਅਤੇ ਤਲਵਾਰ ਸੀ ਉਨ੍ਹਾਂ ਦੇ ਪੰਪ ‘ਤੇ ਪਹੁੰਚਣ ਤੋਂ 10 ਮਿੰਟ ਪਹਿਲਾਂ ਹੀ ਬਿਜਲੀ ਚਲੀ ਗਈ ਸੀ ਤੇ ਡਕੈਤਾਂ ਨੇ ਕਰਮਚਾਰੀਆਂ ਦੀ ਛਾਤੀ ‘ਤੇ ਪਿਸਤੌਲ ਤਾਨ ਕੇ ਨਗਦੀ ਵਾਲੇ ਦਰਾਜ ਦੀ ਚਾਬੀ ਖੋਹ ਲਈ ਜਦ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕਰਮਚਾਰੀਆਂ ਨਾਲ ਹੱਥੋ-ਪਾਈ ਕੀਤੀ ਅਤੇ ਤਲਵਾਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਦਰਾਜ ‘ਚੋਂ 40200 ਰੁਪਏ ਨਗਦੀ ਲੁੱਟਣ ਤੋਂ ਬਾਅਦ ਲੁਟੇਰੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਪੰਪ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਡਕੈਤ ਘਟਨਾ ਨੂੰ ਅੰਜਾਮ ਦੇਣ ‘ਚ ਸਫਲ ਹੋ ਗਏ ਇਸ ਘਟਨਾ ਨੂੰ ਲੈ ਕੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਨੂੰ ਘਟਨਾ ਦੀ ਸੂਚਨਾ ਦੇਣ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top