Breaking News

ਕਾਰਵਾਂ-ਏ-ਅਮਨ ਛੇਵੇਂ ਹਫਤੇ ਵੀ ਰੱਦ

Caravan E Aman Suspended Sixth Week

ਭਾਰਤੀ ਫੌਜ ਦੀ ਆਖਰੀ ਚੌਕੀ ਕਮਾਨ ਪੋਸਟ ਦੇ ਨੇੜੇ ਅਮਨ ਸੇਤੂ ‘ਤੇ ਸੁਧਾਰ ਕਾਰਜ ਜਾਰੀ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਰਮਿਆਨ ਚੱਲਣ ਵਾਲੀ ਬੱਸ ਲਗਾਤਾਰ ਛੇਵੇਂ ਹਫਤੇ ਸੋਮਵਾਰ ਨੂੰ ਰੱਦ ਰਹੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਉੜੀ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਭਾਰਤੀ ਫੌਜ ਦੀ ਆਖਰੀ ਚੌਂਕੀ ਕਮਾਨ ਪੋਸਟ ਦੇ ਨੇੜੇ ਅਮਨ ਸੇਤੂ ‘ਤੇ ਸੁਧਾਰ ਕਾਰਜ ਅਜੇ ਤੱਕ ਜਾਰੀ ਹੈ। ਸੁਧਾਰ ਦਾ ਕੰਮ ਹੋ ਜਾਣ ਅਤੇ ਅਧਿਕਾਰੀਆਂ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਸੀਮਾਪਾਰ ਬੱਸ ਸੇਵਾ ਬਹਾਲ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਸੋਮਵਾਰ ਨੂੰ ਕਾਰਵਾਂ-ਏ-ਅਮਨ ਦੇ ਯਾਤਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top