ਵਿਰਾਸਤ ਨੂੰ ਸੰਭਾਲ ਕੇ ਬਣਾਓ ਆਰਟ ਰੀਸਟੋਰੇਸ਼ਨ ‘ਚ ਕਰੀਅਰ

0
Career, Heritage, Restoration ,Art 

ਆਰਟ-ਰੀਸਟੋਰਰ ਬਣਨ ਲਈ ਫਾਈਨ ਆਰਟ ਅਤੇ ਰਸਾਇਣ ਵਿਗਿਆਨ ਵਿਚ ਗ੍ਰੈਜ਼ੂਏਟ ਹੋਣਾ ਲਾਜ਼ਮੀ ਹੈ।

ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਆਰਟ ਗੈਲਰੀ, ਮਿਊਜ਼ੀਅਮ ਸਮੇਤ ਕਈ ਥਾਵਾਂ ‘ਤੇ ਕੰਮ ਮਿਲ ਜਾਂਦਾ ਹੈ।

ਆਰਟ ਰੀਸਟੋਰੇਸ਼ਨ, ਨਾਂਅ ਸੁਣ ਕੇ ਹੋ ਸਕਦਾ ਹੈ ਕਿ ਤੁਹਾਨੂੰ ਥੋੜ੍ਹਾ ਨਵਾਂ ਲੱਗੇ ਪਰ ਅੱਜ ਇਹ ਇੱਕ ਆਨ ਡਿਮਾਂਡ ਕਰੀਅਰ ਬਣ ਗਿਆ ਹੈ ਇਹ ਕਰੀਅਰ ਪ੍ਰੋਫੈਸ਼ਨਲ ਪੇਂਟਿੰਗ ਦਾ ਹੀ ਇੱਕ ਵੱਖਰਾ ਰੂਪ ਹੈ, ਜਿਸ ਵਿਚ ਪੂਰਾਣੀਆਂ ਹਵੇਲੀਆਂ ਜਾਂ ਕਿਲ੍ਹਿਆਂ ਦੀ ਖਰਾਬ ਹੋ ਚੁੱਕੀ ਆਰਟ ਨੂੰ ਫਿਰ ਤੋਂ ਨਵਾਂ ਬਣਾਇਆ ਜਾਂਦਾ ਹੈ ਪੁਰਾਤਨ ਕਲਾਕ੍ਰਿਤੀਆਂ, ਮੂਰਤੀਆਂ, ਪੇਂਟਿੰਗਸ ਆਦਿ ਕਿਸੇ ਵੀ ਦੇਸ਼ ਦੀਆਂ ਅਮੁੱਲੀਆਂ ਧਰੋਹਰਾਂ ਸਮਝੀਆਂ ਜਾਂਦੀਆਂ ਹਨ ਕਲਾਕ੍ਰਿਤੀਆਂ ਦੀ ਸੁਰੱਖਿਆ ਤੇ ਰੱਖ-ਰਖਾਅ ਦਾ ਇਹ ਕੰਮ ਆਰਟ ਰੀਸਟੋਰਰ ਵੱਲੋਂ ਕੀਤਾ ਜਾਂਦਾ ਹੈ। (Career)

ਯੋਗਤਾ:

ਆਰਟ-ਰੀਸਟੋਰਰ ਬਣਨ ਲਈ ਫਾਈਨ ਆਰਟ ਅਤੇ ਰਸਾਇਣ ਵਿਗਿਆਨ ਵਿਚ ਗ੍ਰੈਜ਼ੂਏਟ ਹੋਣਾ ਲਾਜ਼ਮੀ ਹੈ ਇਸ ਖੇਤਰ ਵਿਚ ਦੋ ਸਾਲ ਦਾ ਮਾਸਟਰ ਡਿਗਰੀ ਕੋਰਸ ਕਰਵਾਇਆ ਜਾਂਦਾ ਹੈ, ਜਿਸਦੇ ਤਹਿਤ ਤੁਹਾਨੂੰ ਪੇਂਟਿੰਗ ਰੀਸਟੋਰੇਸ਼ਨ, ਮੈਟਲ ਵਰਕ, ਟੈਕਸਟਾਈਲ, ਪੇਪਰ ਵਰਕ ਅਤੇ ਮੈਨਿਊਸਕਰਿਪਟਸ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ।

ਯੋਗਤਾ: ਕੰਜਰਵੇਸ਼ਨ ਵਿਚ ਮਾਸਟਰ ਡਿਗਰੀ ਕੋਰਸ ਕਰਨ ਲਈ ਤੁਹਾਡੇ ਕੋਲ ਕੈਮਿਸਟ੍ਰੀ, ਜਿਓਲਾਜੀ, ਫਿਜ਼ਿਕਸ, ਬਾਟਨੀ, ਜੂਲੋਜੀ, ਕੰਪਿਊਟਰ ਸਾਇੰਸ, ਫਾਈਨ ਆਰਟਸ, ਹਿਸਟਰੀ, ਹਿਸਟਰੀ ਆਫ਼ ਆਰਟ, ਆਰਕੀਟੈਕਚਰ, ਆਰਕੀਓਲਾਜੀ, ਮਿਊਜ਼ਿਓਲਾਜੀ ਵਿਚੋਂ ਕਿਸੇ ਇੱਕ ਵਿਸ਼ੇ ਵਿਚ ਗ੍ਰੈਜ਼ੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਇਸ ਨਾਲ ਸਬੰਧਿਤ ਕੋਰਸ ਕਰਨ ਲਈ ਫੀਸ ਵੀ ਬਹੁਤੀ ਜ਼ਿਆਦਾ ਨਹੀਂ ਹੈ ਕੁਝ ਸੰਸਥਾਨਾਂ ਵਿਚ ਸਕਾਲਰਸ਼ਿਪ ਵੀ ਆਫ਼ਰ ਕੀਤੀ ਜਾਂਦੀ ਹੈ। (Career)

ਸੰਭਾਵਨਾਵਾਂ:

ਇਤਿਹਾਸਕ ਇਮਾਰਤਾਂ ਨੂੰ ਸੰਭਾਲ ਕੇ ਰੱਖਣ ਵਿਚ ਪੁਰਾਤੱਤ ਵਿਭਾਗ ਦੇ ਰੀਸਟੋਰਰ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਰੀਸਟੋਰੇਸ਼ਨ ਦਾ ਕੰਮ ਸਿਰਫ਼ ਸਰਕਾਰੀ ਵਿਭਾਗਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸਨੇ ਇੱਕ ਉਦਯੋਗ ਦਾ ਰੂਪ ਲੈ ਲਿਆ ਹੈ।

ਜੌਬ ਦੀਆਂ ਸੰਭਾਵਨਾਵਾਂ: ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਆਰਟ ਗੈਲਰੀ, ਮਿਊਜ਼ੀਅਮ ਸਮੇਤ ਕਈ ਥਾਵਾਂ ‘ਤੇ ਕੰਮ ਮਿਲ ਜਾਂਦਾ ਹੈ ਸ਼ੁਰੂ ਵਿਚ ਤੁਹਾਨੂੰ ਤਜ਼ਰਬਾ ਹਾਸਲ ਕਰਨ ਲਈ ਕਿਸੇ ਚੰਗੇ ਆਰਟ ਰੀਸਟੋਰਰ ਦੇ ਨਾਲ ਕੰਮ ਕਰਨਾ ਪੈ ਸਕਦਾ ਹੈ ਕੁਝ ਸਾਲ ਦਾ ਤਜ਼ਰਬਾ ਹੋਣ ਤੋਂ ਬਾਅਦ ਤੁਸੀਂ ਆਪਣਾ ਪ੍ਰਾਈਵੇਟ ਕੰਮ ਵੀ ਸ਼ੁਰੂ ਕਰ ਸਕਦੇ ਹੋ ਕਾਲਜ ਅਤੇ ਯੂਨੀਵਰਸਿਟੀਜ਼ ਦੀ ਲਾਈਬ੍ਰੇਰੀ ਵਿਚ ਵੀ ਤੁਹਾਨੂੰ ਮੌਕਾ ਮਿਲਦਾ ਹੈ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ। (Career)

ਮੁੱਖ ਸੰਸਥਾਨ:

  • 1. ਨੈਸ਼ਨਲ ਮਿਊਜ਼ੀਅਮ ਇੰਸਟੀਚਿਊਟ, ਨਵੀਂ ਦਿੱਲੀ
  • 2. ਸਿੰਹਗੜ੍ਹ ਕਾਲਜ ਆਫ਼ ਆਰਕੀਟੈਕਚਰ, ਪੁਣੇ
  • 3. ਦਿੱਲੀ ਇੰਸਟੀਚਿਊਟ ਆਫ਼ ਹੈਰੀਟੇਜ਼ ਰਿਸਰਚ ਐਂਡ ਮੈਨੇਜ਼ਮੈਂਟ, ਦਿੱਲੀ
  • 4. ਨੈਸ਼ਨਲ ਰਿਸਰਚ ਲੈਬੋਰੇਟਰੀ ਫਾਰ ਕੰਜਰਵੇਸ਼ਨ ਆਫ਼ ਕਲਚਰਲ ਪ੍ਰਾਪਰਟੀ, ਲਖਨਊ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।