ਕਰੀਅਰ ਪਲਾਨਿੰਗ ਸਫ਼ਲਤਾ ਦਾ ਮੂਲ ਮੰਤਰ

ਦਿਮਾਗ ਵਿਚ ਇੱਕ ਟੀਚਾ ਰੱਖਣਾ, ਮੰਜ਼ਿਲ ਨਿਰਧਾਰਿਤ ਕਰਨਾ, ਉਸ ਤੱਕ ਜਾਣ ਵਾਲੇ ਰਸਤੇ ਨੂੰ ਪਹਿਚਾਨਣਾ ਅਤੇ ਫਿਰ ਆਪਣੀ ਪੂਰੀ ਤਾਕਤ ਅਤੇ ਮਿਹਨਤ ਇਸ ‘ਤੇ ਕੇਂਦਰਿਤ ਕਰਕੇ ਟੀਚੇ ਨੂੰ ਹਾਸਲ ਕਰਨਾ
ਵਿਦਿਆਰਥੀ ਜੇਕਰ ਇਸ ਗੱਲ ਨੂੰ ਆਪਣੇ ਜੀਵਨ ਵਿਚ ਧਾਰਨ ਕਰ ਲੈਣ ਤਾਂ ਅਜਿਹਾ ਕੋਈ ਟੀਚਾ ਨਹੀਂ ਜਿਸਨੂੰ ਉਹ ਹਾਸਲ ਨਾ ਕਰ ਸਕਣ ਜਦੋਂ ਅਸੀਂ ਵਿਦਿਆਰਥੀ ਦੇ ਕਰੀਅਰ ਦੀ ਚੋਣ ਦੀ ਗੱਲ ਕਰ ਰਹੇ ਹਾਂ ਉਦੋਂ ਇਸ ਤੋਂ ਮਹੱਤਵਪੂਰਨ ਕੋਈ ਮੰਤਰ ਹੋ ਹੀ ਨਹੀਂ ਸਕਦਾ ਵਿਦਿਆਰਥੀ ਟੀਚੇ ਨਾਲ ਤਾਲਮੇਲ ਬਣਾ ਸਕੇ ਅਤੇ ਉਸਦੇ ਨਾਲ ਹੀ ਉਸਨੂੰ ਸੰਤੁਸ਼ਟੀ ਦਾ ਅਹਿਸਾਸ ਵੀ ਹੋਵੇ, ਇਹ ਯਕੀਨੀ ਕੀਤਾ ਜਾਣਾ ਅਤਿਅੰਤ ਜ਼ਰੂਰੀ ਹੈ
ਵਿਦਿਆਰਥੀ ਅਕਸਰ ਆਪਣੇ ਮਾਤਾ-ਪਿਤਾ ਦੀ ਇੱਛਾ ਦੇ ਅਨੁਸਾਰ ਆਪਣਾ ਕਰੀਅਰ ਨਿਰਧਾਰਿਤ ਕਰਦੇ ਹਨ ਜੇਕਰ ਉਨ੍ਹਾਂ ਦੀ ਰੁਚੀ ਅਤੇ ਸਮਰੱਥਾ ਉਸ ਕਰੀਅਰ ਦੇ ਅਨੁਸਾਰ ਹੋਵੇ ਤਾਂ ਉਨ੍ਹਾਂ ਦੇ ਕਰੀਅਰ ਦੀ ਨੀਂਹ ਮਜ਼ਬੂਤ ਹੋ ਜਾਂਦੀ ਹੈ, ਪਰ ਜੇਕਰ ਕਰੀਅਰ ਵਿਚ ਦਾਖ਼ਲਾ ਪਾਉਣ ਦੀ ਮਿਹਨਤ ਉਨ੍ਹਾਂ ਦੀ ਰੁਚੀ ਅਤੇ ਸਮਰੱਥਾ ‘ਤੇ ਆਧਾਰਿਤ ਨਹੀਂ ਹੈ ਤਾਂ ਲੰਮੇ ਸਮੇਂ ਤੱਕ ਇਸ ਨਾਲ ਸੰਤੁਸ਼ਟੀ ਅਤੇ ਖੁਸ਼ੀ ਹਾਸਲ ਨਹੀਂ ਹੁੰਦੀ ਜੇਕਰ ਇਨ੍ਹਾਂ ਦੋਵਾਂ ਹਾਲਾਤਾਂ ਦੀ ਤੁਲਨਾ ਕਰੀਏ ਤਾਂ ਇਹ ਸਪੱਸ਼ਟ ਹੈ ਕਿ ਵਿਦਿਆਰਥੀ ਦੀ ਰੁਚੀ ਅਤੇ ਸਮਰੱਥਾ ਦੇ ਅਨੁਸਾਰ ਚੁਣਿਆ ਗਿਆ ਕਰੀਅਰ ਵਿਦਿਆਰਥੀ ਨੂੰ ਨਾ ਸਿਰਫ਼ ਸੰਤੁਸ਼ਟੀ ਅਤੇ ਖੁਸ਼ੀ ਦਿੰਦਾ ਹੈ, ਸਗੋਂ ਜੀਵਨ ਵਿਚ ਉਨ੍ਹਾਂ ਉੱਚਾਈਆਂ ਤੱਕ ਪਹੁੰਚਾ ਦਿੰਦਾ ਹੈ, ਜਿੱਥੇ ਉਹ ਹੋਰਾਂ ਲਈ ਆਦਰਸ਼ ਬਣ ਜਾਂਦੇ ਹਨ
ਇਸ ਲਈ ਆਪਣੀ ਯੋਗਤਾ ਦੇ ਅਨੁਸਾਰ ਹੀ ਸਹੀ ਕਰੀਅਰ ਦੀ ਚੋਣ ਕਰਨੀ ਚਾਹੀਦੀ ਹੈ, ਸਿਰਫ਼ ਇਸ ਲਈ ਨਹੀਂ ਕਿਉਂਕਿ ਹੋਰ ਵਿਦਿਆਰਥੀ ਵੀ ਇੱਕ ਕਰੀਅਰ ਵਿਸ਼ੇਸ਼ ਦੀ ਚੋਣ ਕਰ ਰਹੇ ਹਨ ਜਾਂ ਅੱਜ-ਕੱਲ੍ਹ ਸਾਰੇ ਕਰੀਅਰ ਵਿਸ਼ੇਸ਼ ਵਿਚ ਰੁਚੀ ਲੈ ਰਹੇ ਹਨ
ਕਦੋਂ ਕਰੀਏ ਕਰੀਅਰ ਪਲਾਨਿੰਗ?
ਇਹ ਵਿਚਾਰਯੋਗ ਸਵਾਲ ਜ਼ਰੂਰ ਹੈ ਪਰ ਅਨੇਕਾਂ ਕਾਊਂਸਲਰਜ਼ ਦੇ ਵਿਚਾਰ ਅਨੁਸਾਰ ਵਿਦਿਆਰਥੀ ਜੀਵਨ ਵਿਚ ਨੌਵੀਂ ਕਲਾਸ ਤੋਂ ਬਾਅਦ ਸੁਚੇਤ ਰਹਿਣਾ ਅਤਿਅੰਤ ਜ਼ਰੂਰੀ ਹੈ ਇਹ ਸਮਾਂ ਹੈ ਜਦੋਂ ਵਿਦਿਆਰਥੀ ਆਪਣੀ ਰੁਚੀ ਵੱਲ ਸੁਚੇਤ ਹੁੰਦਾ ਹੈ ਅਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਵੱਖ-ਵੱਖ ਖੇਤਰਾਂ ਵਿਚ ਆਪਣਾ ਪ੍ਰਭਾਵ ਅਤੇ ਮੁਹਾਰਤ ਦਿਖਾਉਂਦਾ ਹੈ ਇਹ ਖੇਤਰ ਖੇਡ, ਡਰਾਮਾ, ਭਾਸ਼ਣ ਮੁਕਾਬਲੇ, ਲੇਖਨ ਆਦਿ ਹੋ ਸਕਦੇ ਹਨ ਜੇਕਰ ਵਿਦਿਆਰਥੀ ਨੂੰ ਇਸ ਪੱਧਰ ‘ਤੇ ਸਹੀ ਦਿਸ਼ਾ ਅਤੇ ਮਾਰਗਦਰਸ਼ਨ ਮਿਲੇ ਤਾਂ ਵਿਦਿਆਰਥੀ ਆਪਣਾ ਟੀਚਾ ਨਿਰਧਾਰਿਤ ਕਰ ਸਕਦਾ ਹੈ ਜੇਕਰ ਇਹ ਸਮਾਂ ਉਹ ਖੁੰਝ ਗਿਆ ਹੈ ਤਾਂ ਉਹ ਗ੍ਰੈਜ਼ੂਏਸ਼ਨ ਤੋਂ ਬਾਅਦ ਵੀ ਆਪਣੀ ਰੁਚੀ ਅਤੇ ਸਮਰੱਥਾ ਦੇ ਅਨੁਸਾਰ ਚੰਗੇ ਕਾਊਂਸਲਰ ਦੀ ਮੱਦਦ ਨਾਲ ਕਰੀਅਰ ਦੀ ਚੋਣ ਕਰ ਸਕਦਾ ਹੈ
ਕਰੀਅਰ ਦੀ ਚੋਣ ਇੱਕ ਵਿਆਪਕ ਪ੍ਰਤੀਕਿਰਿਆ ਹੈ, ਜਿਸ ਵਿਚ ਹੇਠ ਲਿਖੀਆਂ ਛੇ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਵਿਦਿਆਰਥੀ ਸਹਿਜ਼ ਹੋ ਕੇ ਨਿਰਣਾ ਲੈ ਸਕਦਾ ਹੈ:-
1.  ਖੁਦ ਨੂੰ ਪਹਿਚਾਨਣਾ ਅਤੇ ਆਪਣੇ ਵਿਕਾਸ ਦੀ ਦਿਸ਼ਾ ਨਿਰਧਾਰਿਤ ਕਰਕੇ ਉਸ ਲਈ ਤਿਆਰੀ ਕਰਨਾ
2.  ਦੂਜਾ ਮਹੱਤਵਪੂਰਨ ਕਦਮ ਹੈ ‘ਪੜਚੋਲ’ ਅਭਿਆਰਥੀ ਨੂੰ ਆਪਣੀ ਰੁਚੀ ਦੇ ਵੱਖ-ਵੱਖ ਕਾਰਜ ਖੇਤਰਾਂ ਦਾ ਬਰੀਕੀ ਨਾਲ ਅਧਿਐਨ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਕੁਝ ਲੋੜੀਂਦੇ ਕਰੀਅਰ ਬਦਲਾਂ ਨੂੰ ਸ਼ਾਰਟ ਲਿਸਟ ਕਰਕੇ ਉਨ੍ਹਾਂ ਦੀ ਡੂੰਘਾਈ ਵਿਚ ਜਾ ਕੇ ਉਨ੍ਹਾਂ ਕਰੀਅਰ ਬਦਲਾਂ ਵਿਚ ਲੋੜੀਂਦੀ ਯੋਗਤਾ (ਸਿੱਖਿਆ, ਵਿਵਹਾਰਿਕ ਅਤੇ ਵਪਾਰਕ) ਦੇ ਵਿਸ਼ੇ ਦੀ ਬਰੀਕੀ ਨਾਲ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ
3. ਨਿਰਧਾਰਕ ਕਦਮ ਹੈ ਕਰੀਅਰ ਦੀ ਚੋਣ ਦਾ ਜੋ ਤੁਹਾਡੇ ਦੁਆਰਾ ਤੈਅ ਕੀਤੇ ਗਏ ਮਾਪਦੰਡਾਂ ‘ਤੇ ਖਰਾ ਉੱਤਰਦਾ ਹੋਵੇ
4. ਕਰੀਅਰ ਟੀਚਾ ਤੈਅ ਕਰਨਾ ਅਤੇ ਉਸਨੂੰ ਹਾਸਲ ਕਰਨ ਲਈ ਵਿਸਤ੍ਰਿਤ ਕਾਰਜ ਯੋਜਨਾ ਤਿਆਰ ਕਰਨਾ
5. ਨਿਰਧਾਰਿਤ ਕੀਤੇ ਗਏ ਕਰੀਅਰ ਵਿਸ਼ੇਸ਼ ਲਈ ਜਿਨ੍ਹਾਂ ਯੋਗਤਾਵਾਂ ਦੀ ਲੋੜ ਹੋਵੇ ਉਨ੍ਹਾਂ ਨੂੰ ਹਾਸਲ ਕਰਨਾ
6. ਖੁਦ ਦੀਆਂ ਵਿਸ਼ੇਸ਼ਤਾਵਾਂ ਨੂੰ ਚੁਣੇ ਗਏ ਕਰੀਅਰ ਵਿਚ ਇਸ ਮੁਹਾਰਤ ਨਾਲ ਪੇਸ਼ ਕਰਨਾ ਕਿ ਨਿਯੁਕਤੀਕਰਤਾ ਵੀ ਵਾਹ! ਕਹਿ ਉੱਠੇ
ਇੱਥੇ ਕੁਝ ਵਿਚਾਰ ਕਰੀਅਰ ਦੀ ਚੋਣ ਨੂੰ ਲੈ ਕੇ ਪੇਸ਼ ਕੀਤੇ ਗਏ ਹਨ ਜੋ ਆਮ ਤੌਰ ‘ਤੇ ਸਭ ਦੇ ਮੰਨਣਯੋਗ ਹਨ ਆਪਣੇ ਤਜ਼ਰਬੇ ਅਤੇ ਮਨੋਵਿਗਿਆਨ ਪੱਧਰ ‘ਤੇ ਕੀਤੇ ਗਏ ਰਿਸਰਚ ਦੇ ਆਧਾਰ ‘ਤੇ ਜ਼ਿਆਦਾਤਰ ਕਾਊਂਸਲਰਜ਼ ਦਾ ਇਹ ਵਿਚਾਰ ਹੈ ਕਿ ਕਰੀਅਰ ਦੇ ਪ੍ਰਤੀ ਲਾਪ੍ਰਵਾਹੀ ਵਰਤਣਾ ਠੀਕ ਨਹੀਂ, ਵਿਦਿਆਰਥੀ ਨੂੰ ਨੌਵੀਂ ਕਲਾਸ ਤੋਂ ਬਾਅਦ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ