ਅਕਸ਼ੈ ਕੁਮਾਰ, ਸਲਮਾਨ ਸਮੇਤ 38 ਫਿਲਮੀ ਅਦਾਕਾਰਾਂ ’ਤੇ ਕੇਸ ਦਰਜ

0
719

ਹੈਦਰਾਬਾਦ ਦੀ ਦੁਰਾਚਾਰ ਪੀੜਤਾ ਦੀ ਪਛਾਣ ਜ਼ਾਹਿਰ ਕਰਨ ਦਾ ਦੋਸ਼

ਨਵੀਂ ਦਿੱਲੀ (ਏਜੰਸੀ) ਲਗਭਗ 2 ਸਾਲ ਪਹਿਲਾਂ ਹੈਦਰਾਬਾਦ ’ਚ 4 ਵਿਅਕਤੀਟਾਂ ਨੇ ਇੱਕ ਲੜਕੀ ਨਾਲ ਦੁਰਾਚਾਰ ਕਰਕੇ ਉਸ ਦਾ ਕਤਲ ਕਰਨ ਦਿੱਤਾ ਸੀ ਜਿਸ ਤੋਂ ਬਾਅਦ ਫਿਲਮੀ ਜਗਤ ਨਾਲ ਜੁੜੇ ਅਦਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਦੁਰਾਚਾਰ ਪੀੜਤਾਂ ਦੀ ਪਛਾਣ ਜ਼ਾਹਿਰ ਕਰ ਦਿੱਤੀ ਸੀ ਇਸ ਤੋਂ ਬਾਅਦ ਹੁਣ ਇਨ੍ਹਾਂ 38 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਸਾਲ 2019 ’ਚ ਹੈਦਰਾਬਾਦ ’ਚ ਇੱਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਦੋਂ 4 ਵਿਅਕਤੀਆਂ ਨੇ ਇੱਕ ਲੜਕੀ ਨਾਲ ਦੁਰਾਚਾਰ ਕਰਨ ਤੋਂ ਬਾਅਦ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ ਇਸ ਘਟਨਾ ਨੇ ਦੇਸ਼ ਨੂੰ ਠੰਜੋੜ ਕੇ ਰੱਖ ਦਿੱਤਾ ਸੀ ਸੋਸ਼ਲ ਮੀਡਆ ’ਤੇ ਲੋਕਾਂ ਨੇ ਕਾਫ਼ੀ ਰੋਸ ਪ੍ਰਗਟ ਕੀਤਾ ਇਸ ਦੌਰਾਨ ਕੁਝ ਫਿਲਮੀ ਕਲਾਕਾਰਾਂ ਨੇ ਪੀੜਤ ਲੜਕੀ ਦੀ ਪਛਾਣ ਜ਼ਾਹਿਰ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ