ਕਾਮੇਡੀਅਨ ਭਾਰਤੀ ਸਿੰਘ ‘ਤੇ ਕੇਸ ਦਰਜ, ਦਾੜ੍ਹੀ-ਮੁੱਛ ‘ਤੇ ਕੀਤੀ ਸੀ ਟਿੱਪਣੀ

bharti singh

ਦਾੜ੍ਹੀ-ਮੁੱਛ ‘ਤੇ ਕੀਤੀ ਸੀ ਟਿੱਪਣੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਦਾੜੀ ਅਤੇ ਮੁੱਛਾਂ ‘ਤੇ ਟਿੱਪਣੀ ਲਈ ਮੁਆਫੀ ਮੰਗਣ ਤੋਂ ਬਾਅਦ ਵੀ ਕਾਮੇਡੀਅਨ ਭਾਰਤੀ ਸਿੰਘ (Comedian Bharti Singh) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਭਾਰਤੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਸੀ ਪਰ ਇਸ ਦੇ ਬਾਵਜ਼ੂਦ ਪੰਜਾਬ ’ਚ ਵੱਖ-ਵੱਖ ਥਾਈਂ ਭਾਰਤੀ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਨੇ ਜੋਰ ਫੜ ਲਈ ਸੀ। ਜਿਸ ਤੋਂ ਬਾਅਦ ਭਾਰਤੀ ਖਿਲਾਫ ਅੰਮ੍ਰਿਤਸਰ ਅਤੇ ਜਲੰਧਰ ‘ਚ ਦੋ ਮਾਮਲੇ ਦਰਜ ਕੀਤੇ ਗਏ ਹਨ।

ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਭਾਰਤੀ ਸਿੰਘ ਨੇ ਦਾੜ੍ਹੀ ਅਤੇ ਮੁੱਛਾਂ ‘ਤੇ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਦਾੜ੍ਹੀ-ਮੁੱਛ ਕਿਉਂ ਨਹੀਂ ਰੱਖਣੀ ਚਾਹੀਦੀ? ਦੁੱਧ ਪੀ ਕੇ ਦਾੜ੍ਹੀ ਨੂੰ ਮੂੰਹ ਵਿੱਚ ਪਾਓ, ਤਾਂ ਸੇਵੀਆਂ ਦਾ ਟੈਸਟ ਆਉਂਦਾ ਹੈ।

ਭਾਰਤੀ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਕਈ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ ਤੇ ਹੁਣ ਉਹ ਦਾੜੀ-ਮੁੱਛਾਂ ’ਚੋਂ ਜੂੰਆਂ ਕੱਢਣ ’ਚ ਰੁੁੱਝੀਆਂ ਰਹਿੰਦੀਆਂ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤਾਂ ਲੋਕਾਂ ਨੇ ਉਸਦਾ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਉਸਦੀ ਜੰਮ ਕੇ ਨਿਖੇਧੀ ਕੀਤੀ ਪੰਜਾਬ ’ਚ ਤਾਂ ਵੱਖ-ਵੱਖ ਥਾਂਈ ਲੋਕਾਂ ਨੇ ਭਾਰਤੀ ਖਿਲਾਫ ਮਾਮਲੇ ਦਰਜ ਕਰਨ ਲਈ ਕਿਹਾ। ਲੋਕਾਂ ਦਾ ਕਹਿਣਾ ਸੀ ਕਿ ਭਾਰਤੀ ਪੰਜਾਬ ’ਚ ਪਲੀ-ਵਧੀ ਹੈ, ਇਸ ਦੇ ਬਾਵਜੂ਼ਦ ਵੀ ਉਨ੍ਹਾਂ ਨੇ ਪੰਜਾਬੀਆਂ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੋਂ ਜੋ ਬੇਹੱਦ ਸ਼ਰਮਨਾਕ ਹੈ। ਲੋਕਾਂ ਨੇ ਕਿਹਾ ਕਿ ਭਾਰਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਸਖਤ ਤੋਂ ਸਖਤ ਦਿੱਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ