ਕਿਸਾਨਾਂ ’ਤੇ ਦਰਜ਼ ਮਾਮਲੇ ਨਾਜਾਇਜ਼ ਅਤੇ ਆਧਾਰਹੀਣ, ਤੁਰੰਤ ਰੱਦ ਕਰਨ ਅਮਰਿੰਦਰ ਸਿੰਘ

0
146
Weak, Captivity, Amarinder, Administration, Disappointing, Article

ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਲਿਖੀ ਅਮਰਿੰਦਰ ਸਿੰਘ ਨੂੰ ਚਿੱਠੀ, ਚਿੱਠੀ ਨੂੰ ਜਨਤਕ ਵੀ ਕੀਤੀ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਿਛਲੇ ਡੇਢ ਸਾਲ ਦਰਮਿਆਨ ਕਿਸਾਨਾਂ ’ਤੇ ਦਰਜ਼ ਹੋਏ ਸਾਰੇ ਮਾਮਲੇ ਨੂੰ ਨਾਜਾਇਜ਼ ਅਤੇ ਆਧਾਰਹੀਣ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਇਨਾਂ ਮਾਮਲੇ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਨਵਜੋਤ ਸਿੱਧੂ ਨੇ ਇਸ ਲਈ ਬਕਾਇਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਦੇ ਹੋਏ ਜਨਤਕ ਵੀ ਕਰ ਦਿੱਤਾ ਹੈ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਪਤਾ ਲਗ ਸਕੇ ਕਿ ਜਿਹੜਾ ਵਾਅਦਾ ਉਹ ਬੀਤੇ ਦਿਨੀਂ ਕਿਸਾਨਾਂ ਦੀ ਕਚਹਿਰੀ ਵਿੱਚ ਕਰਕੇ ਆਏ ਸਨ, ਉਸੇ ਵਾਅਦੇ ਤਹਿਤ ਉਨਾਂ ਨੇ ਕਿਸਾਨਾਂ ’ਤੇ ਦਰਜ਼ ਮਾਮਲੇ ਨੂੰ ਰੱਦ ਕਰਨ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਤੱਕ ਲਿਖ ਦਿੱਤਾ ਹੈ।

ਨਵਜੋਤ ਸਿੱਧੂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਕਿਸਾਨ ਮੰਗ ਕਰ ਰਹੇ ਹਨ ਕਿ ਸੂਬੇ ਵਿੱਚ ਅੰਦੋਲਨ ਦੌਰਾਨ ਹਿੰਸਾ ਦੇ ਮਾਮਲਿਆਂ ਵਿਚ ਕਿਸਾਨ ਯੂਨੀਅਨਾਂ ਵਿਰੁੱਧ ਦਰਜ ਕੀਤੇ ਗਏ ਨਾਜਾਇਜ਼ ਅਤੇ ਆਧਾਰਹੀਣ ਪਰਚੇ ਰੱਦ ਕੀਤੇ ਜਾਣ। ਕਾਂਗਰਸ ਪਾਰਟੀ ਨੇ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਹਰ ਹੀਲੇ ਕਿਸਾਨਾਂ ਦਾ ਸਮਰਥਨ ਕੀਤਾ ਹੈ ਸਗੋਂ ਸਾਡੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਅਤੇ ਐਮ.ਐਸ.ਪੀ. ਦੇ ਕਾਨੰੂਨੀ ਕਰਨ ਲਈ ਚੱਲ ਰਹੇ ਉਨਾਂ ਦੇ ਅੰਦੋਲਨ ਨੂੰ ਵੱਧ ਤੋਂ ਵੱਧ ਸੰਭਵ ਮਦਦ ਦਿੰਦੀ ਆਈ ਹੈ। ਫਿਰ ਵੀ, ਕੁੱਝ ਪਰਚੇ ਅਣਸੁਖਾਵੀਆਂ ਘਟਨਾਵਾਂ ਕਾਰਨ ਦਰਜ ਕੀਤੇ ਗਏ ਸਨ। ਸਰਕਾਰ ਹਰ ਮਾਮਲੇ ਨੂੰ ਹਮਦਰਦੀ ਦੇ ਆਧਾਰ ‘ਤੇ ਵਿਚਾਰਨ ਅਤੇ ਸਾਰੇ ਨਾਜਾਇਜ਼ ਪਰਚਿਆਂ ਨੂੰ ਰੱਦ ਕਰਨ ਲਈ ਇੱਕ ਕਾਰਜ ਪ੍ਰਣਾਲੀ ਸਥਾਪਤ ਕਰ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ