ਦੇਸ਼

ਸੀਬੀਆਈ ਅਫ਼ਸਰ ਨੇ ਮੰਗੀ 1 ਕਰੋੜ ਰੁਪਏ ਦੀ ਰਿਸ਼ਵਤ

CBI, Officer, Crore, Bribe

3 ਮੁਕੱਦਮਿਆਂ ‘ਚ ਮੱਦਦ ਕਰਨ ਤੇ 15 ‘ਚ ਦੋਸ਼ੀ ਬਣਾਉਣ ਦੀ ਧਮਕੀ ਦੇ ਕੇ ਮੰਗੀ ਰਿਸ਼ਵਤ

ਜੈਪੁਰ | ਰਾਜਸਥਾਨ ‘ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਪੁਲਿਸ ਇੰਸਪੈਕਟਰ ਲਈ 75 ਲੱਖ ਰੁਪਏ ਦੀ ਰਿਸ਼ਵਤ ਲੈਣ ‘ਤੇ ਇੱਕ ਦਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ ਬਿਊਰੋ ਦੇ ਅਧਿਕਾਰਕ ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਸੀਬੀਆਈ ਪੁਲਿਸ ਇੰਸਪੈਕਟਰ ਪ੍ਰਕਾਸ਼ ਚੰਦ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ ਪਰ ਉਹ ਬਿਊਰੋ  ਸਾਹਮਣੇ ਪੇਸ਼ ਨਹੀਂ ਹੋਇਆ ਤੇ ਫਰਾਰ ਹੋ ਗਿਆ ਉਸ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਪਰਿਵਾਦੀ ਦੇ ਗ੍ਰਹਿ ਨਿਰਮਾਣ ਸਹਿਕਾਰੀ ਕਮੇਟੀ ਦੇ ਜ਼ਮੀਨ ਨਾਲ ਸਬੰਧਿਤ ਮੁਕੱਦਮਿਆਂ ਦਾ ਹਾਈਕੋਰਟ ਦੇ ਆਦੇਸ਼ ਅਨੁਸਾਰ ਸੀਬੀਆਈ ਦੀ ਜੈਪੁਰ ਇਕਾਈ ਜਾਂਚ ਕਰ ਰਹੀ ਸੀ

ਪ੍ਰਕਾਸ਼ ਚੰਦ ਇਸ ‘ਚ ਜਾਂਚ ਅਧਿਕਾਰੀ ਸੀ ਤੇ ਉਹ ਪਰਿਵਾਦੀ ਨੂੰ ਰਿਸ਼ਵਤ ‘ਚ ਜ਼ਮੀਨ ਤੇ ਲੱਖਾਂ ਰੁਪਏ ਦੇਣ ਲਈ ਦਬਾਅ ਪਾ ਰਿਹਾ ਸੀ ਉਸ ਨੇ ਦਲਾਲ ਸ਼ਾਂਤੀ ਲਾਲ ਆਂਚਲੀਆ ਵੱਲੋਂ ਇੱਕ ਕਰੋੜ ਪੰਜ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਤੇ ਦਬਾਅ ਬਣਾ ਕੇ ਪਰਿਵਾਦੀ ਤੋਂ ਰਿਸ਼ਵਤ ਦੇ 90 ਲੱਖ ਰੁਪਏ ਲੈ ਲਏ ਤੇ ਬਾਕੀ 60 ਲੱਖ ਰੁਪਏ ਲੈਣ ਲਈ ਦਬਾਅ ਬਣਾਇਆ ਜਾਣ ਲੱਗਿਆ

ਜ਼ਿਕਰਯੋਗ ਹੈ ਕਿ ਪ੍ਰਕਾਸ਼ ਚੰਦ ਖਿਲਾਫ਼ ਆਨੰਦ ਗ੍ਰਹਿ ਨਿਰਮਾਣ ਸਹਿਕਾਰੀ ਕਮੇਟੀ ਦੇ ਇੱਕ ਅਹੁਦਾਅਧਿਕਾਰੀ ਨੇ ਵੀਰਵਾਰ ਨੂੰ ਏਸੀਬੀ ‘ਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ‘ਚ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਸੀਬੀਆਈ ‘ਚ ਤਾਇਨਾਤ ਇੰਸਪੈਕਟਰ ਪ੍ਰਕਾਸ਼ ਚੰਦ ਉਸ ਤੋਂ ਫੋਨ ਕਰਕੇ ਡੇਢ ਕਰੋੜ ਦੀ ਰਿਸ਼ਵਤ ਮੰਗ ਰਿਹਾ ਹੈ ਜਨਵਰੀ 2018 ‘ਚ ਹਾਈਕੋਰਟ ਦੇ ਆਦੇਸ਼ ‘ਤੇ ਜ਼ਮੀਨ ਦੀ ਧੋਖਾਧੜੀ ਨਾਲ ਸਬੰਧਿਤ 18 ਮੁਕੱਦਮਿਆਂ ਦਾ ਅਨੁਸੰਧਾਨ ਸੀਬੀਆਈ ਨੂੰ ਟਰਾਂਸਫਰ ਕੀਤਾ ਗਿਆ ਸੀ ਇਸ ‘ਚ ਤਿੰਨ ਕੇਸਾਂ ਦੀ ਜਾਂਚ ਇੰਸਪੈਕਟਰ ਪ੍ਰਕਾਸ਼ ਚੰਦ ਕੋਲ ਸੀ ਮੁਲਜ਼ਮ ਨੇ ਉਸ ਨੂੰ ਧਮਕਾਉਂਦਿਆਂ ਕਿਹਾ ਕਿ ਤੇਰੇ ਖਿਲਾਫ਼ ਮੁਕੱਦਮੇ ਦੀ ਜਾਂਚ ਮੇਰੇ ਕੋਲ ਹੈ ਜਿਨਾਂ ‘ਚ ਕਾਰਵਾਈ ਮੱਦਦ ਕਰਨ ਤੇ ਬਾਕੀ 15 ਮੁਕੱਦਮਿਆਂ ‘ਚ ਮੁਲਜ਼ਮ ਬਣਾਉਣ ਦੀਆਂ ਧਮਕੀਆਂ ਦੇ ਕੇ ਉਹ ਉਸ ਤੋਂ ਡੇਢ ਕਰੋੜ ਮੰਗ ਰਿਹਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top