ਸੀਬੀਐਸਈ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆਵਾਂ 9 ਮਾਰਚ ਤੋਂ

ਏਜੰਸੀ ਨਵੀਂ ਦਿੱਲੀ,
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਇਸ ਵਾਰ ਕੇਂਦਰੀ ਸੀਨੀਅਰ ਸੈਕੰਡਰੀ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ 9 ਮਾਰਚ ਤੋਂ ਸ਼ੁਰੂ ਹੋਣਗੀਆਂ, ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਮਾਰਚ ਤੋਂ 10 ਅਪਰੈਲ ਤੱਕ ਹੋਣਗੀਆਂ ਜਦੋਂਕਿ 12ਵੀਂ ਦੀਆਂ ਪ੍ਰੀਖਿਆਵਾਂ 9 ਮਾਰਚ ਤੋਂ ਸ਼ੁਰੂ ਹੋ ਕੇ 29 ਅਪਰੈਲ ਤੱਕ ਹੋਣਗੀਆਂ ਸੀਬੀਆਈ ਦੇ ਨੋਟਿਸ ਅਨੁਸਾਰ ਦਸਵੀਂ ਜਮਾਤ ਦੀ ਪ੍ਰੀਖਿਆ ‘ਚ ਕੁੱਲ 16 ਲੱਖ 67 ਹਜ਼ਾਰ 573 ਵਿਦਿਆਰਥੀ ਹੋਣਗੇ ਜਦੋਂਕਿ 12ਵੀਂ ਦੀ ਪ੍ਰੀਖਿਆ ‘ਚ 10 ਲੱਖ 98 ਹਜ਼ਾਰ 420 ਵਿਦਿਆਰਥੀ ਹਿੱਸਾ ਲੈਣਗੇ