ਅੱਜ ਖੁਸ਼ੀਆਂ ਦੇ ਖੇੜ੍ਹੇ ਤੇਰੇ ਕਰਕੇ ’ਤੇ ਝੂੰਮੀ ਸਾਧ-ਸੰਗਤ

ਪਿੰਡ ਕੁਰਾਈਵਾਲਾ ’ਚ ਵਿਆਹ ਵਾਂਗ ਸਜਾਇਆ ਗਿਆ ਪੰਡਾਲ

ਭੈਣਾਂ ਨੇ ਗਿੱਧਾ ਅਤੇ ਭਾਈਆਂ ਨੇ ਭੰਗੜੇ ਪਾ ਕੇ ਪੱਟੀਆਂ ਧੂੜਾਂ

ਮਲੋਟ, (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਮਦ ਦੀ ਖੁਸ਼ੀ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਰੋਜ਼ਾਨਾ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਮਾਨਵਤਾ ਭਲਾਈ ਦੇ ਕਾਰਜ ਵੀ ਤੇਜ਼ ਕੀਤੇ ਹੋਏ ਹਨ।
ਇਸ ਮੌਕੇ ਜਿੱਥੇ ਭੈਣਾਂ ਨੇ ਪਿੰਡ ਕੁਰਾਈਵਾਲਾ ’ਚ ਜਾਗੋ ਕੱਢੀ ਉਥੇ ਡੀਜੇ ਤੇ ਢੋਲ ਢਮੱਕਿਆਂ ਦੀ ਤਾਲ ’ਤੇ ਧੂੜਾਂ ਪੱਟ ਕੇ ਪੂਜਨੀਕ ਗੁਰੂ ਜੀ ਦੇ ਆਗਮਨ ਦੀਆਂ ਖੁਸ਼ੀਆਂ ਮਨਾਈਆਂ। ਇਸ ਮੌਕੇ ਪੰਡਾਲ ਬਹੁਤ ਹੀ ਸੁੰਦਰ ਰੰਗੋਲੀ ਅਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਸਵਰੂਪਾਂ ਨਾਲ ਸਜਾਇਆ ਗਿਆ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਵਿਆਹ ਵਰਗਾ ਮਾਹੌਲ ਹੋਵੇ ਅਤੇ ਸਾਰਿਆਂ ਦੇ ਚਿਹਰੇ ’ਤੇ 10-10 ਵਰਗੀ ਮੁਸਕੁਰਾਹਟ ਅਤੇ ਖੁਸ਼ੀ ਨਜ਼ਰ ਆ ਰਹੀ ਸੀ। ਜਿਉਂ ਹੀ ਅੱਜ ਖੁਸ਼ੀਆਂ ’ਤੇ ਖੇੜ੍ਹੇ ਤੇਰੇ ਕਰਕੇ ਸ਼ਬਦ ਲੱਗਿਆ ਤਾਂ ਸਾਧ-ਸੰਗਤ ਖੁਸ਼ੀ ਨਾਲ ਝੂਠ ਉਠੀ।

ਬਲਾਕ ਮਲੋਟ ਦੇ ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਜ਼ਿੰਮੇਵਾਰ ਸੱਤਪਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਕੁਰਾਈਵਾਲਾ ਦੇ ਭੰਗੀਦਾਸ ਜਗਦੇਵ ਸਿੰਘ ਇੰਸਾਂ, ਸੇਵਾਦਾਰ ਮੰਦਰ ਸਿੰਘ ਇੰਸਾਂ, ਸੁਖਪਾਲ ਸਿੰਘ ਇੰਸਾਂ, ਪਾਲ ਇੰਸਾਂ, ਗੌਰੀ ਇੰਸਾਂ, ਸੀਰਾ ਇੰਸਾਂ, ਸੁਰਜੀਤ ਸਿੰਘ ਇੰਸਾਂ ਪੁੱਤਰ ਤਾਰ ਸਿੰਘ, ਮਿੱਠੂ ਸਿੰਘ ਮਿਸਤਰੀ, ਅੰਗਰੇਜ ਸਿੰਘ ਲਾਂਗਰੀ, ਡਾ. ਜਗਮੀਤ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਅੱਜ ਬਲਾਕ ਮਲੋਟ ਦੇ ਪਿੰਡ ਕੁਰਾਈਵਾਲਾ ’ਚ ਪੂਰੀ ਸ਼ਰਧਾ ਭਾਵਨਾ ਨਾਲ ਪੂਜਨੀਕ ਗੁਰੂ ਜੀ ਦੇ ਸ਼ਬਦਾਂ ’ਤੇ ਨੱਚ ਗਾ ਕੇ ਪੂਜਨੀਕ ਗੁਰੂ ਜੀ ਦੇ ਆਗਮਨ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਭੈਣਾਂ ਵੱਲੋਂ ਜਾਗੋ ਕੱਢ ਕੇ ਗਿੱਧਾ ਪਾ ਕੇ ਅਤੇ ਭਾਈਆਂ ਵੱਲੋਂ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਹਰ ਉਮਰ ਦੇ ਭੈਣਾਂ ਅਤੇ ਭਾਈਆਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ