Breaking News

ਦੇਸ਼-ਵਿਦੇਸ਼ ‘ਚ ਨਾਮ ਚਰਚਾ ਕਰਕੇ ਮਨਾਇਆ ਪਵਿੱਤਰ ਅਵਤਾਰ ਦਿਵਸ

Celebrated Holy Incarnation Day, Nam Charcha, Dera Sacha Sauda

100 ਲੋੜਵੰਦ ਪਰਿਵਾਰਾਂ ਨੂੰ ਕੰਬਲ ਤੇ ਰਾਸ਼ਨ ਵੰਡਿਆ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 100ਵਾਂ ਪਵਿੱਤਰ ਅਵਤਾਰ ਦਿਵਸ ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ ‘ਚ ਨਾਮ ਚਰਚਾ ਕਰਕੇ ਮਨਾਇਆ ਗਿਆ। ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਈ 100ਵੇਂ ਪਵਿੱਤਰ ਅਵਤਾਰ ਦਿਵਸ ਦੀ ਨਾਮ ਚਰਚਾ ‘ਚ ਵੱਡੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ। (Dera Sacha Sauda)

ਸਾਧ-ਸੰਗਤ ਨੇ ਸ਼ਬਦਬਾਣੀ ਗਾ ਕੇ ਪੂਜਨੀਕ ਪਰਮ ਪਿਤਾ ਜੀ ਦਾ ਪਵਿੱਤਰ ਅਵਤਾਰ ਦਿਵਸ ਮਨਾਇਆ। ਇਸ ਦੌਰਾਨ ਸਾਧ-ਸੰਗਤ ਨੇ ਰਿਕਾਰਡਿਡ ਵੀਡੀਓ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫ਼ਰਮਾਏ ਗਏ ਪਵਿੱਤਰ ਭੰਡਾਰੇ ਦਾ ਸਤਿਸੰਗ ਸਰਵਣ ਕੀਤਾ। ਵੀਡੀਓ ‘ਚ ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੀਵਨ ਤੇ ਆਪ ਜੀ ਦੇ ਮਾਨਵਤਾ ‘ਤੇ ਕੀਤੇ ਉਪਕਾਰਾਂ ‘ਤੇ ਚਾਨਣਾ ਪਾਇਆ।

ਇਸ ਮੌਕੇ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਨਾਮ ਚਰਚਾ ਦੀ ਸਮਾਪਤੀ ‘ਤੇ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਪ੍ਰਸ਼ਾਦ ਤੇ ਲੰਗਰ ਵੀ ਛਕਾਇਆ ਗਿਆ। ਪਵਿੱਤਰ ਅਵਤਾਰ ਦਿਵਸ ਦੀ ਇਸ ਨਾਮ ਚਰਚਾ ‘ਤੇ ਸਾਧ-ਸੰਗਤ ਦਾ ਅਨੁਸ਼ਾਸਨ ਤੇ ਪ੍ਰੇਮ ਕਾਬਿਲੇ ਤਾਰੀਫ਼ ਰਿਹਾ।

ਲੋੜਵੰਦਾਂ ਨੂੰ ਵੰਡਿਆ ਰਾਸ਼ਨ ਤੇ ਕੰਬਲ

ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਹੋਈ ਨਾਮ ਚਰਚਾ ਦੌਰਾਨ ਸਾਧ-ਸੰਗਤ ਦੀ ਹਾਜ਼ਰੀ ‘ਚ 100 ਲੋੜਵੰਦ ਪਰਿਵਾਰਾਂ ਨੂੰ ਕੰਬਲ ਤੇ 100 ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ।

Celebrated Holy Incarnation Day, Nam Charcha, Dera Sacha Sauda

134ਵੇਂ ਮਾਨਵਤਾ ਭਲਾਈ ਕਾਰਜ ਦੀ ਸ਼ੁਰੂਆਤ

ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਮਾਨਵਤਾ ਭਲਾਈ ਦਾ ਨਵਾਂ 134ਵਾਂ ਕਾਰਜ਼ ”ਪ੍ਰਦੂਸ਼ਣ ਨਹੀਂ ਫੈਲਾਵਾਂਗੇ ਤੇ ਪ੍ਰਦੂਸ਼ਣ ਰੋਕਣ ਦਾ ਹਰ ਸੰਭਵ ਯਤਨ ਕਰਾਂਗੇ” ਸ਼ੁਰੂ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Celebrated Holy Incarnation Day, Nam Charcha, Dera Sacha Sauda

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top