ਕੁਰਸੀ

0

ਕੁਰਸੀ

 

ਚਾਰ ਲੱਤਾ ਤੇ ਦੋ ਬਾਂਹਾਂ ਵਾਲੀ ਕੁਰਸੀ
ਬੰਦਾ ਕਰੇ ਹਾਏ ਕੁਰਸੀ ਹਾਏ ਕੁਰਸੀ
ਦਫਤਰਾਂ, ਸਕੂਲਾਂ ਕਾਲਜਾਂ ‘ਚ ਸਰਕਾਰ ਦੇਵੇ ਕੁਰਸੀ
ਚਾਰ ਲੱਤਾਂ ਤੇ ਦੋ ਬਾਹਾਂ ਵਾਲੀ ਕੁਰਸੀ
ਬੰਦੇ ਵੀ ਲੜਦੇ ਨੇ ਲਈ ਕੁਰਸੀ
ਗਾਲੋ ਬਾਲੀ ਵੀ ਹੁੰਦੇ ਨੇ ਲਈ ਕੁਰਸੀ
ਸਰਕਾਰ ਵੀ ਲੜਦੀ ਏ ਦੇਖੋ ਲਈ ਕੁਰਸੀ
ਮਾਰਕੁੱਟ ਡਾਂਗਾਂ ਚੱਲਣ ਇਹ ਕਮਾਲ ਕਰੇ ਕੁਰਸੀ
ਹੇਰਾਫੇਰੀ ਵੀ ਹੋਵੇ ਭਰਾਵੋ ਸਦਾ ਲਈ ਕੁਰਸੀ
ਵਿਰੋਧੀ ਧਿਰ ਬਦਨਾਮ  ਕਰੇ ਲਈ ਕੁਰਸੀ
ਬੰਦਿਆਂ ਨੂੰ ਅੱਗੇ ਲਿਆਉਂਦੇ ਲਈ ਕੁਰਸੀ
ਚੁਸਤ ਤੇ ਚਲਾਕ ਬੰਦੇ ਲੈ ਜਾਣ ਕੁਰਸੀ
ਰੋਹਬ ਸੋਹਬ ਵੀ ਬੰਦਿਆਂ ਤੇ ਪਾਵੇ ਕੁਰਸੀ
ਇੱਕ ਦੂਜੇ ਨੂੰ ਡਰਾਵੇ ਤੇ ਧਮਕਾਵੇ ਕੁਰਸੀ
ਚਾਰ ਲੱਤਾਂ ਤੇ ਦੋ ਬਾਹਾਂ ਵਾਲੀ ਕੁਰਸੀ
ਜਿੰਦ ਨਾ ਪਸੰਦ ਕਰੇ ਕਦੇ ਐਸੀ ਕੁਰਸੀ

ਮੇਰਾ ਪੁੱਤਰ

ਮੇਰੇ ਪਿਆਰੇ ਪਿਆਰੇ ਬਾਲ,
ਤੇਰੇ ਗੋਰੇ ਗੋਰੇ ਗਾਲ,
ਮੈਂ ਚੁੰਮਾ ਪਿਆਰ ਨਾਲ,
ਉਮਰ ਤੇਰੀ ਇੱਕ ਸਾਲ
ਸ਼ਰਾਰਤ ਤੇਰੀ ਕਰੇ ਕਮਾਲ,
ਪੁਸ਼ਾਕਾਂ ਪਾਵਾਂ ਗੁਲਾਬੀ ਲਾਲ,
ਹੱਥ ਫੜ ਚਲਾਂ ਤੇਰੇ ਨਾਲ,
ਚਾਵਾਂ ਨਾਲ ਲਵਾਂ ਤੈਨੂੰ ਪਾਲ
ਚੰਗੀਆਂ ਗੱਲਾਂ ਤੈਨੂੰ ਸਿਖਾਵਾਂ,
ਭਾਰਤ ਮਾਂ ਦੀ ਸ਼ਾਨ ਬਣਾਵਾਂ
ਰਾਜਿੰਦਰ ਕੌਰ, ਸਾਬਕਾ ਹੈਡ ਟੀਚਰ
ਮੁਹੱਲਾ ਰਾਮਗੜੀਆਂ
ਮੋਬਾ. 09478990980

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ