ਦੇਸ਼

ਤਾਪਮਾਨ ‘ਚ ਗਿਰਾਵਟ ਕਾਰਨ ਠੰਢ ਦੀ ਸੰਭਾਵਨਾ

Chance of freezing due to fall in temperature

ਚੰਡੀਗੜ੍ਹ | ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਕਾਰਨ ਅਗਲੇ 48 ਘੰਟਿਆਂ ‘ਚ ਠੰਢ ਪੈਣ ਅਤੇ ਕਿਤੇ ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ ਮੌਸਮ ਕੇਂਦਰ ਅਨੁਸਾਰ ਪੱਛਮ ਉੱਤਰ ‘ਚ ਅਗਲੇ ਤਿੰਨ ਦਿਨ ਮੌਸਮ ਖੁਸ਼ਕ ਰਹੇਗਾ ਅਤੇ ਧੁੰਦ ਅਤੇ ਹਲਕੀ ਧੁੰਦ ਅਤੇ ਅਗਲੇ ਦੋ ਦਿਨ ਰਾਤ ‘ਚ ਠੰਢ ਪੈਣ ਦੀ ਸੰਭਾਵਨਾ ਹੈ ਖੇਤਰ ‘ਚ ਆਦਮਪੁਰ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਤਾਪਮਾਨ ਤਿੰਨ ਡਿਗਰੀ ਤੱਕ ਹੇਠਾਂ ਡਿੱਗਿਆ ਨਾਰਨੌਲ ਚਾਰ ਡਿਗਰੀ, ਅੰਮ੍ਰਿਤਸਰ ਪੰਜ ਡਿਗਰੀ, ਪਠਾਨਕੋਟ ਪੰਜ, ਹਲਵਾਰਾ ਚਾਰ ਡਿਗਰੀ, ਬਠਿੰਡਾ ਸਰਸਾ ਅਤੇ ਭਿਵਾਨੀ ਸੱਤ ਡਿਗਰੀ, ਪਟਿਆਲਾ ਅੱਠ ਡਿਗਰੀ ਅਤੇ ਲੁਧਿਆਣਾ ਸੱਤ ਡਿਗਰੀ ਰਿਹਾ ਚੰਡੀਗੜ੍ਹ ਦਾ ਪਾਰਾ ਛੇ ਡਿਗਰੀ, ਅੰਬਾਲਾ ਅੱਠ ਡਿਗਰੀ, ਕਰਨਾਲ ਛੇ ਡਿਗਰੀ, ਰੋਹਤਕ ਅੱਠ ਡਿਗਰੀ, ਹਿਸਾਰ ਸੱਤ ਡਿਗਰੀ, ਦਿੱਲੀ ਅੱਠ ਡਿਗਰੀ, ਬਰਫਬਾਰੀ ਤੋਂ ਬਾਅਦ ਸ੍ਰੀਨਗਰ ਦਾ ਪਾਰਾ ਸਿਫਰ ਤੋਂ ਘੱਟ ਚਾਰ ਡਿਗਰੀ ਅਤੇ ਜੰਮੂ ਦਾ ਤਾਪਮਾਨ ਪੰਜ ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਅਤੇ ਮੀਂਹ ਤੋਂ ਬਾਅਦ ਸੂਬਾ ਠੰਢ ਦੀ ਲਪੇਟ ‘ਚ ਹੈ ਲਾਹੁਲ, ਸਪੀਤੀ, ਚੰਬਾ, ਕਿਨੌਰ ਸਮੇਤ ਜਨਜਾਤੀ ਇਲਾਕਿਆਂ ‘ਚ ਤਾਪਨਾਂ ਸਿਫਰ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ ਹੈ ਅਤੇ ਠੰਢ ਦਾ ਕਹਿਰ ਸ਼ੁਰੂ ਹੋ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top