Breaking News

ਅੜੀਅਲ ਚੈਪਲ ਨੇ ਤੋੜ ਦਿੱਤੀ ਸੀ ਟੀਮ: ਲਕਸ਼ਮਣ

 

ਲਕਸ਼ਮਣ ਨੇ ਆਪਣੀ ਆਤਮਕਥਾ 281 ਐਂਡ ਬਿਆਂਡ ‘ਚ ਕੀਤਾ ਖ਼ੁਲਾਸਾ

ਨਵੀਂ ਦਿੱਲੀ, 3 ਦਸੰਬਰ

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਆਪਣੀ ਆਤਮਕਥਾ ‘281 ਐਂਡ ਬਿਆਂਡ’ਚ ‘ਚ ਦਾਅਵਾ ਕੀਤਾ ਹੈ ਕਿ ਗ੍ਰੇਗ ਚੈਪਲ ਕੋਚ ਦੇ ਤੌਰ ‘ਤੇ ਆਪਣੇ ਰਵੱਈਏ ਨੂੰ ਲੈ ਕੇ ਬੇਹੱਦ ਅੜੀਅਲ ਸਨ ਅਤੇ ਉਹਨਾਂ ਪਤਾ ਹੀ ਨਹੀਂ ਸੀ ਕਿ ਅੰਤਰਰਾਸ਼ਟਰੀ ਟੀਮਾਂ ਦਾ ਸੰਚਾਲਨ ਕਿਵੇਂ ਕੀਤਾ ਜਾਂਦਾ ਹੈ

 

ਲਕਸ਼ਮਣ ਦੀ ਆਤਮਕਥਾ ਦੀ ਹਾਲ ਹੀ ‘ਚ ਘੁੰਡ ਚੁਕਾਈ ਹੋਈ ਜਿਸ ਵਿੱਚ ਉਹਨਾਂ ਪਰਦਾ ਖੋਲ੍ਹਿਆ ਕਿ ਚੈਪਲ ਦੇ ਸਮੇਂ ‘ਚ ਟੀਮ ਦੋ ਜਾਂ ਤਿੰਨ ਧੜਿਆਂ ‘ਚ ਵੰਡੀ ਗਈ ਸੀ ਅਤੇ ਆਪਸ ‘ਚ ਵਿਸ਼ਵਾਸ਼ ਦੀ ਕਮੀ ਸੀ ਲਕਸ਼ਮਣ ਨੇ ਲਿਖਿਆ ਕਿ ਕੋਚ ਦੇ ਕੁਝ ਪਸੰਦੀਦਾ ਖਿਡਾਰੀ ਸਨ, ਜਦੋਂਕਿ ਬਾਕੀ ਖਿਡਾਰੀਆਂ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ਟੀਮ ਸਾਡੀ ਅੱਖਾਂ ਸਾਹਮਣੇ ਹੀ ਵੰਡੀ ਗਈ ਸੀ ਭਾਰਤੀ ਟੀਮ ਨਾਲ ਚੈਪਲ ਦਾ ਕਾਰਜਕਾਲ ਮਈ 2005 ਤੋਂ ਅਪਰੈਲ 2007 ਤੱਕ ਰਿਹਾ ਲਕਸ਼ਮਣ ਨੇ ਕਿਹਾ ਕਿ ਚੈਪਲ ਨੇ ਟੀਮ ਨੂੰ ਤੋੜ ਦਿੱਤਾ ਸੀ ਆਤਮਕਥਾ ‘ਚ ਲਕਸ਼ਮਣ ਨੇ ਅਚਾਨਕ ਸੰਨਿਆਸ ਲੈਣ ਦੀ ਘਟਨਾ ਦਾ ਵੀ ਜਿਕਰ ਕੀਤਾ

 

ਸੰਨਿਆਸ ‘ਤੇ ਸਚਿਨ ਦੀ ਵੀ ਨਹੀਂ ਸੀ ਮੰਨੀ

 
ਲਕਸ਼ਮਣ ਨੇ 18 ਅਗਸਤ 2012 ਨੂੰ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ ਜਦੋਂਕਿ ਇੱਕ ਹਫ਼ਤੇ ਅੰਦਰ ਉਸਨੇ ਨਿਊਜ਼ੀਲੈਂਡ ਵਿਰੁੱਧ ਆਪਣੇ ਘਰੇਲੂ ਦਰਸ਼ਕਾਂ ਅੱਗੇ ਹੈਦਰਾਬਾਦ ‘ਚ ਖੇਡਣਾ ਸੀ ਇਸ ਤੋਂ ਬਾਅਦ ਸੰਨਿਆਸ ਪਿੱਛੇ ਉਹਨਾਂ ਦੇ ਉਸ ਸਮੇਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ‘ਮਤਭੇਦ’ ਦੀਆਂ ਖ਼ਬਰਾਂ ਆਈਆਂ ਸਨ ਲਕਸ਼ਮਣ ਨੇ ਹਾਲਾਂਕਿ ਇਸ ਨੂੰ ਖ਼ਾਰਜ਼ ਕਰਦਿਆਂ ਕਿਹਾ ਕਿ ਮੈਂ ਬਾਹਰੀ ਕਾਰਨਾਂ ਕਰਕੇ ਸੰਨਿਆਸ ਨਹੀਂ ਲਿਆ ਅਤੇ ਮੈਨੂੰ ਸੰਨਿਆਸ ਲੈਣ ਲਈ ਮਜ਼ਬੂਰ ਨਹੀਂ ਕੀਤਾ ਗਿਆ ਮੈਂ ਆਪਣੀ ਅੰਤਰਾਤਮਾ ਦੀ ਆਵਾਜ ਸੁਣੀ ਅਤੇ ਇਸ ਲਈ ਆਪਣੇ ਪਿਤਾ ਤੱਕ ਦੀ ਸਲਾਹ ਨੂੰ ਵੀ ਅਹਿਮੀਅਤ ਨਹੀਂ ਦਿੱਤੀ ਸੀ ਹਾਲਾਂਕਿ ਉਹਨਾਂ ਕਈ ਭਾਰਤੀ ਕ੍ਰਿਕਟਰਾਂ ਨਾਲ ਗੱਲ ਕੀਤੀ ਜਿਸ ਵਿੱਚ ਟੀਮ ਦੇ ਉਸਦੇ ਸਾਥੀ ਜਹੀਰ ਖਾਨ ਅਤੇ ਤੇਂਦੁਲਕਰ ਵੀ ਸ਼ਾਮਲ ਰਹੇ

 

ਉਹਨਾਂ ਕਿਹਾ ਕਿ ਸਚਿਨ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਪ੍ਰੈਸ ਕਾਨਫਰੰਸ ਟਾਲ ਦੇਵਾਂ ਮੈਂ ਸਚਿਨ ਦੀ ਸਲਾਹ ਨਕਾਰ ਦਿੱਤੀ ਪਰ ਮੈਂ ਉਸ ਸਮੇਂ ਸਤਿਕਾਰ ਨਾਲ ਉਸਨੂੰ ਕਿਹਾ ਕਿ ਮੈਂ ਇਸ ਵਾਰ ਉਸ ਦੀ ਗੱਲ ਨਹੀਂ ਮੰਨ ਸਕਦਾ ਮੈਂ ਇੱਕ ਘੰਟੇ ਦੀ ਗੱਲਬਾਤ ਦੌਰਾਨ ਉਹਨਾਂ ਨੂੰ ਵਾਰ ਵਾਰ ਕਿਹਾ ਕਿ ਮੈਂ ਆਪਣਾ ਮਨ ਬਣਾ ਚੁੱਕਾ ਹਾਂ
ਲਕਸ਼ਮਣ ਨੇ ਕਿਤਾਬ ‘ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਵਰਿੰਦਰ ਸਹਿਵਾਗ ਅਤੇ ਰਾਹੁਲ ਦ੍ਰਵਿੜ ਨਾਲ ਆਪਣੀ ਦੋਸਤੀ ਦਾ ਜ਼ਿਕਰ ਕਰਨ ਤੋਂ ਇਲਾਵਾ ਈਡਨ ਗਾਰਡਨਜ਼ ਨਾਲ ਆਪਣਾ ਖ਼ਾਸ ਲਗਾਅ ਵੀ ਦਰਸਾਇਆ ਜਿੱਥੇ ਉਹਨਾਂ 2001 ‘ਚ 281 ਦੌੜਾਂ ਦੀ ਯਾਦਗਾਰ ਪਾਰੀ ਖੇਡੀ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

ਪ੍ਰਸਿੱਧ ਖਬਰਾਂ

To Top