ਚਰਨਜੀਤ ਸਿੰਘ ਚੰਨੀ ਨੇ ਕਿਹਾ, ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ

kejiwala v Channi, Charanjit Singh Channi

ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਈਡੀ ਦੀ ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਉਹ ਉਨਾਂ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਉਨਾਂ ਕਿਹਾ ਕਿ ਕੇਜਰੀਵਾਲ ਉਨਾਂ ’ਤੇ ਰੇਤ ਮਾਫੀਆ ਦਾ ਝੂਠਾ ਇਲਜ਼ਾਮ ਲਾ ਕੇ ਉਨਾਂ ਦਾ ਅਕਸ਼ ਖਰਾਬ ਕਰ ਰਹੇ ਹਨ। ਮੈਂ ਹੁਣ ਕੇਜਰੀਵਾਲ ’ਤੇ ਮਾਣਹਾਨੀ ਦਾ ਮੁਕੱਦਮਾ ਕਰਜ ਕਰਾਂਗਾ। ਇਸ ਦੇ ਲਈ ਮੈਂ ਪਾਰਟੀ ਤੋਂ ਇਜਾਜ਼ਤ ਮੰਗੀ ਹੈ। ਮੈਂ ਕੇਜਰੀਵਾਲ ਨੂੰ ਮੁਆਫੀ ਮੰਗ ਕੇ ਨਹੀਂ ਛੱਡਾਂਗਾ। ਸ਼ੁੱਕਰਵਾਰ ਨੂੰ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਸੀਐਮ ਚੰਨੀ ਨੇ ਕੇਜਰੀਵਾਲ ਖਿਲਾਫ ਸਖਤ ਰੁਖ ਅਪਣਾਉਂਦਿਆਂ ਕੇਜਰੀਵਾਲ ਖਿਲਾਫ ਕਾਫੀ ਗਰਮ ਨਜ਼ਰ ਆਏ।

ਚੰਨੀ (Charanjit Singh Channi) ਨੇ ਕਿਹਾ ਕਿ ਈਡੀ ਨੇ ਰੇਡ ਮਾਰ ਕੇ ਮੇਰੇ ਰਿਸ਼ਤੇਦਾਰ ਤੋਂ ਪੈਸੇ ਬਰਾਮਦ ਕੀਤੇ ਤਾਂ ਇਸ ’ਚ ਮੇਰਾ ਕੀ ਕਸੂਰ ਹੈ। ਈਡੀ ਵੱਲੋਂ ਬਰਾਮਦ ਪੈਸਿਆਂ ਨਾਲ ਮੇਰੀ ਫੋਟ ਜੋੜ ਕੇ ਮੀਡੀਆ ’ਚ ਪੇਸ਼ ਕਰਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜੇਕਰ ਮੇਰੇ ਘਰੋਂ ਪੈਸੇ ਮਿਲਦੇ ਤਾਂ ਮੈਂ ਜਿੰਮੇਵਾਰ ਸੀ। ਉਨਾਂ ਕਿਹਾ ਕਿ ਕੇਜਰੀਵਾਲ ਦਾ ਭਤੀਜ ਵੀ 130 ਕਰੋੜ ਰੁਪਏ ਸਮੇਤ ਫੜਿਆ ਗਿਆ ਸੀ। ਉਦੋਂ ਕੇਜਰੀਵਾਲ ਕੁਝ ਕਿਉਂ ਨਹੀਂ ਬੋਲੇ।

ਕੇਜਰੀਵਾਲ 200 ਕਰੋੜ ਦਾ ਹਿਸਾਬ ਦੇਣ (Charanjit Singh Channi )

ਉਨਾਂ ਅੱਗੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ’ਚ 200 ਕਰੋੜ ਖਰਚ ਕਰਕੇ ਇਸ਼ਤਿਹਾਰ ਲਗਵਾਏ ਹਨ। ਕੇਜਰੀਵਾਲ ਕੋਲ ਇੰਨਾ ਪੈਸਾ ਕਿੱਥੋਂ ਆਇਆ ਹੈ। ਕੇਜਰੀਵਾਲ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਦਾ ਆਦਤ ਹੈ ਕਿ ਪਹਿਲਾਂ ਉਹ ਵੱਡੇ ਇਲਜ਼ਾਮ ਲਾਉੰਦੇ ਹਨ ਤੇ ਚੋਣਾਂ ਖਤਮ ਹੋਣ ਤੋਂ ਬਾਅਦ ਮਾਫੀ ਮੰਗ ਕੇ ਭੱਜ ਜਾਂਦੇ ਹਨ। ਪਹਿਲਾਂ ਵੀ ਨਿਤਿਨ ਗਡਕਰੀ, ਅਰੁਣ ਜੇਟਲੀ ਤੇ ਬਿਕਰਮ ਮਜੀਠੀਆ ਦੇ ਮਾਮਲੇ ’ਚ ਕੇਜਰੀਵਾਲ ਮਾਫੀ ਮੰਗ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ