ਪਨੀਰ ਬਰਫ਼ੀ

ਪਨੀਰ ਬਰਫ਼ੀ

ਸਮੱਗਰੀ:

ਪਨੀਰ ਤੇ 8 ਕੱਪ ਦੁੱਧ ਇਕੱਠੇ ਮਿਲੇ ਹੋਏ, 2 ਸਲਾਈਸ ਸਫੇਦ ਬ੍ਰੈਡ, 3/4 ਕੱਪ ਸ਼ੱਕਰ, 6 ਹਰੀਆਂ ਇਲਾਇਚੀਆਂ ਪੀਸੀਆਂ ਹੋਈਆਂ, 1/4 ਕੱਪ ਸਲਾਈਸ ਬਦਾਮ, 1/2 ਚਮਚ ਬਟਰ (ਪਲੇਟ ਨੂੰ ਗ੍ਰੀਸ ਕਰਨ ਲਈ)

ਤਰੀਕਾ:

ਪਨੀਰ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਓਵਨ ਨੂੰ 278 ਡਿਗਰੀ ’ਤੇ ਪ੍ਰੀ-ਹੀਟ ਕਰ ਲਓ ਫਿਰ ਸਭ ਤੋਂ ਪਹਿਲਾਂ ਬ੍ਰੈਡ ਦੇ ਕਿਨਾਰਿਆਂ ਨੂੰ ਚਾਕੂ ਨਾਲ ਕੱਟ ਕੇ ਹਟਾ ਦਿਓ ਅਤੇ ਬ੍ਰੈਡ ਨੂੰ ਛੋਟੇ ਟੁਕੜਿਆਂ ’ਚ ਤੋੜ ਲਓ ਹੁਣ ਮਿਕਸਰ ’ਚ ਬ੍ਰੈਡ ਪਾ ਕੇ ਪੀਸ ਲਓ ਤੇ ਉਸ ਤੋਂ ਬਾਅਦ ਪਨੀਰ ਅਤੇ ਖੰਡ ਮਿਕਸ ਕਰਕੇ ਦੁਬਾਰਾ ਹਿਲਾਓ ਫਿਰ ਉਸ ’ਚ ਅੱਧੇ ਕੱਟੇ ਹੋਏ ਬਦਾਮ ਅਤੇ ਪੀਸੀ ਇਲਾਇਚੀ ਪਾ ਕੇ ਇੱਕ ਵਾਰ ਫਿਰ ਮਿਕਸੀ ’ਚ ਪੀਸੋ ਇਹ ਮਿਸ਼ਰਨ ਪੂਰੀ ਤਰ੍ਹਾਂ ਗਿੱਲਾ ਹੋ ਜਾਣਾ ਚਾਹੀਦਾ ਹੈ

ਜੇਕਰ ਸੁੱਕਾ ਹੈ ਤਾਂ ਇਸ ’ਚ 2 ਚਮਚ ਦੁੱਧ ਮਿਲਾਓ ਹੁਣ ਓਵਨ ’ਚ ਰੱਖਣ ਵਾਲੀ ਬੇਕਿੰਗ ਡਿਸ਼ ਲਓ ਤੇ ਉਸ ’ਚ ਅੱਧਾ ਚਮਚ ਬਟਰ ਚੰਗੀ ਤਰ੍ਹਾਂ ਲਾ ਲਓ ਪਨੀਰ ਦੇ ਮਿਸ਼ਰਨ ਨੂੰ ਬੇਕਿੰਗ ਡਿਸ਼ ’ਚ ਪਾ ਕੇ ਫੈਲਾਓ ਉੱਪਰੋਂ ਕੱਟੇ ਬਦਾਮ ਪਾਓ ਫਿਰ ਬੇਕਿੰਗ ਡਿਸ਼ ਨੂੰ ਹੋਮ ਫੌਈਲ ਨਾਲ ਢੱਕ ਦਿਓ ਫਿਰ ਡਿਸ਼ ਨੂੰ ਓਵਨ ’ਚ ਰੱਖ ਕੇ 20 ਮਿੰਟ ਤੱਕ ਪਕਾਓ ਵਿਚਾਲੇ ਇਸਨੂੰ ਇੱਕ ਵਾਰ ਚੈੱਕ ਜ਼ਰੂਰ ਕਰ ਲਓ ਜਦੋਂ ਬਰਫੀ ਪੱਕ ਜਾਵੇ ਉਦੋਂ ਇਸ ਨੂੰ ਕੱਢ ਲਓ ਉਸ ਤੋਂ ਬਾਅਦ ਇਸਨੂੰ ਕੱਢ ਕੇ ਆਪਣੇ ਹਿਸਾਬ ਨਾਲ ਸ਼ੇਪ ਦਿਓ ਤੁਸੀਂ ਇਸਨੂੰ ਠੰਢਾ ਹੋਣ ਤੋਂ ਬਾਅਦ ਏਅਰਟਾਈਟ ਜਾਰ ’ਚ ਵੀ ਭਰ ਕੇ ਰੱਖ ਸਕਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।