Breaking News

ਗਿੱਟੇ ਦੀ ਸੱਟ ਕਾਰਨ ਛੇਤਰੀ ਦੋ ਹਫ਼ਤਿਆਂ ਲਈ ਬਾਹਰ

ਜਾਰਡਨ  ਵਿਰੁੱਧ ਦੋਸਤਾਨਾ ਮੈਚ ਨਹੀਂ ਖੇਡ ਸਕਣਗੇ

ਨਵੀਂ ਦਿੱਲੀ, 12 ਨਵੰਬਰ

ਭਾਰਤ ਨੂੰ ਜਾਰਡਨ ਵਿਰੁੱਧ 17 ਨਵੰਬਰ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਦੋਸਤਾਨਾ ਫੁੱਟਬਾਲ ਮੈਚ ਤੋਂ ਪਹਿਲਾਂ ਉਸ ਸਮੇਂ ਗਹਿਰਾ ਝਟਕਾ ਲੱਗਾ ਜਦੋਂ ਸਟਾਰ ਸਟਰਾਈਕਰ ਸੁਨੀਲ ਛੇਤਰੀ ਗਿੱਟੇ ਦੀ ਸੱਟ ਕਾਰਨ ਦੋ ਹਫ਼ਤੇ ਲਈ ਮੈਦਾਨ ਤੋਂ ਬਾਹਰ ਹੋ ਗਏ ਛੇਤਰੀ ਨੂੰ ਇਹ ਸੱਟ 5 ਨਵੰਬਰ ਨੂੰ ਉਹਨਾਂ ਦੀ ਟੀਮ ਬੰਗਲੁਰੂ ਦੇ ਕੇਰਲ ਬਲਾਸਟਰਜ਼ ਵਿਰੁੱਧ ਆਈਐਸਐਲ ਮੈਚ ਦੌਰਾਨ ਲੱਗੀ ਸੀ

 

ਭਾਰਤੀ ਰਾਸ਼ਟਰੀ ਟੀਮ ਦੇ ਫਿਜੀਓਥੈਰੇਪਿਸਟ ਜਿਜੀ ਜਾਰਜ ਨੇ ਦੱਸਿਆ ਕਿ ਐਮਆਰਆਈ ਰਿਪੋਰਟ ਅਤੇ ਮੈਡੀਕਲ ਜਾਂਚ ਤੋਂ ਬਾਅਦ ਛੇਤਰੀ ਨੂੰ ਦੋ ਹਫ਼ਤੇ ਆਰਾਮ ਦੀ ਸਲਾਹ ਦਿੱਤੀ ਗਈ ਹੈ ਜਿਸ ਤੋਂ ਬਾਅਦ ਰੀਹੈਬਲਿਟੇਸ਼ਨ ਸ਼ੁਰੂ ਹੋਵੇਗਾ ਭਾਰਤ ਅਤੇ ਜਾਰਡਨ ਦਾ ਦੋਸਤਾਨਾ ਮੈਚ 17 ਨਵੰਬਰ ਨੂੰ ਅੰਮ੍ਹਾਨ ਦੇ ਕਿੰਗ ਅਬਦੁੱਲਾ ਸਟੇਡੀਅਮ ‘ਚ ਖੇਡਿਆ ਜਾਣਾ ਹੈ  ਟੀਮ 15 ਨਵੰਬਰ ਨੂੰ ਅੰਮਾਨੀ ਰਵਾਨਾ ਹੋਵੇਗੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top