ਸ਼ਿਕਾਗੋ ਵਿਚ ਹੋਈ ਗੋਲੀਬਾਰੀ ; 3 ਮੌਤਾਂ, 2 ਗੰਭੀਰ ਜ਼ਖਮੀ

Crime

ਸ਼ਿਕਾਗੋ ਵਿਚ ਹੋਈ ਗੋਲੀਬਾਰੀ ; 3 ਮੌਤਾਂ, 2 ਗੰਭੀਰ ਜ਼ਖਮੀ

ਸ਼ਿਕਾਗੋ, ਸ਼ਿਕਾਗੋ ਵਿਚ ਕਾਰਾਂ ਭਜਾ ਕੇ ਰੇਸ ਲਗਾ ਰਹੇ ਲੋਕਾਂ ਵਿਚ ਆਪਸੀ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਫੱਟੜ ਹੋ ਗਏ। ਪੁਲਿਸ ਅਫਸਰਾਂ ਨੇ ਦੱਸਿਆ ਕਿ ਉਹ ਮਿਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰ ਰਹੇ ਹਨ। ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕਾਰਾਂ ਤੇਜ਼ ਰਫਤਾਰ ਭਜਾ ਕੇ ਸੜਕ ਦੇ ਐਨ ਵਿਚਕਾਰ ਗੋਲ ਗੋਲ ਘੁਮਾਈਆਂ ਜਾ ਰਹੀਆਂ ਹਨ। ਕੁੱਲ 13 ਗੋਲੀਆਂ ਚੱਲੀਆਂ ਜਿਸ ਵਿਚ ਫੱਟੜ ਲੋਕ ਸੜਕ ’ਤੇ ਡਿੱਗ ਗਏ। ਇਹਨਾਂ ਫੱਟੜਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਲਿਆਂਦਾ ਗਿਆ ਜਿਥੇ 3 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੋ ਗੰਭੀਰ ਫੱਟੜ ਹਨ। ਕਾਰ ਦੌੜ ਵਿਚ 100 ਤੋਂ ਜ਼ਿਆਦਾ ਕਾਰਾਂ ਸ਼ਾਮਲ ਸਨ। ਸ਼ਿਕਾਗੋ ਦੇ ਪ੍ਰਤੀਨਿਧ ਰੇਅਮੰਡ ਲੋਪੋਜ਼ ਨੇ ਪੁਲਿਸ ਨੂੰ ਇਸ ਕਾਰ ਦੌੜ ਵਿਚ ਸ਼ਾਮਲ ਲੋਥਾਂ ਨੂੰ ਫੜਨ ਦੀ ਅਪੀਲ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ