ਮੁੱਖ ਚੋਣ ਕਮਿਸ਼ਨ ਸੁਸ਼ੀਲ ਚੰਦਰ ਤੇ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਵੀ ਕੋਰੋਨਾ ਦੀ ਚਪੇਟ ’ਚ

0
607

ਦੇਸ਼ ’ਚ 2, 59, 170 ਨਵੇਂ ਮਾਮਲੇ, 1760 ਮੌਤਾਂ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਕੋਰੋਨਾ ਦੀ ਦੂਜੀ ਲਹਿਰ ਦੇਸ਼ ’ਤੇ ਕਹਿਰ ਬਣ ਕੇ ਟੁੱਟੀ ਹੈ। ਦਿਨ ਪ੍ਰਤੀ ਜਾਨਲੇਵਾ ਵਾਇਰਸ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਇਸ ਦਰਮਿਆਨ ਨਵੇਂ ਮੁੱਖ ਚੋਣ ਕਮਿਸ਼ਨ ਸੁਸ਼ੀਲ ਚੰਦਰਾ ਤੇ ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਵੀ ਇਸ ਦੀ ਚਪੇਟ ’ਚ ਆ ਗਏ ਹਨ। ਦੋਵੇਂ ਉਚ ਅਧਿਕਾਰੀਆਂ ਦੇ ਪਾਜ਼ਿਟਿਵ ਪਾਏ ਜਾਣ ’ਤੇ ਚੋਣ ਕਮਿਸ਼ਨਰ ’ਚ ਹਫੜਾ-ਦਫੜੀ ਦੀ ਸਥਿਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਸੰਕਰਮਿਤ 2.59 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਤੇ 1761 ਹੋਰ ਲੋਕਾਂ ਦੀ ਇਸ ਮਹਾਂਮਾਰੀ ਦੇ ਵਾਇਰਸ ਨਾਲ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 2, 59, 170 ਨਵੇਂ ਮਾਮਲੇ ਆਉਣ ਨਾਲ ਹੀ ਸੰਕਰਮਿਤਾਂ ਦੀ ਗਿਣਤੀ ਵਧ ਕੇ ਇੱਕ ਕਰੋੜ 53 ਲੱਖ 21 ਹਜ਼ਾਰ 089 ਤੱਕ ਪਹੁੰਚ ਗਈ। ਸੰਕਰਮਿਤਾਂ ਦੀ ਗਿਣਤੀ ’ਚ ਹਾਲਾਂਕਿ ਕੱਲ੍ਹ ਦੇ ਮੁਕਾਬਲੇ ਅੱਜ ਕੁਝ ਕਮੀ ਆਈ ਹੈ।

ਇਸ ਦੌਰਾਨ 1, 54, 761 ਮਰੀਜ਼ਾ ਤੰਦਰੁਸਤ ਹੋਣ ਨਾਲ ਇਸ ਮਹਾਂਮਾਰੀ ਨਾਲ ਹੁਣ ਤੱਕ 1, 31, 08, 582 ਮਰੀਜ਼ਾ ਠੀਕ ਹੋ ਚੁੱਕੇ ਹਨ। ਕੋਰੋਨਾ ਦੇ ਸਰਗਰਮ ਮਾਮਲੇ ਦੇਸ਼ ’ਚ ਤੇਜੀ ਨਾਲ ਵਧ ਰਹੇ ਹਨ ਤੇ ਇਹ 20 ਲੱਖ ਤੋਂ ਪਾਰ ਕਰਕੇ 20, 31, 977 ਤੱਕ ਪਹੁੰਚ ਗਏ ਹਨ। ਇਸ ਸਮੇਂ 1761 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ 1, 80, 530 ਹੋ ਗਿਆ ਹੈ। ਦੇਸ਼ ’ਚ ਕੱਲ੍ਹ 32, 76, 555 ਲੋਕਾਂ ਨੂੰ ਕੋਰੋਨਾ ਦਾ ਕਟੀਕਾ ਲਾਇਆ ਗਿਆ, ਇਸ ਨਾਲ ਹੀ ਹੁਣ ਤੱਕ 12 ਕਰੋੜ 71 ਲੱਖ 29 ਹਜ਼ਾਰ 113 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਜਾ ਚੁੱਕਾ ਹੈ। ਦੇਸ਼ ’ਚ ਰਿਕਰਵੀ ਦਰ ਘੱਟ ਕੇ 85.56 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ ਵਧ ਕੇ 13.26 ਫੀਸਦੀ ਹੋ ਗਈ ਹੈ, ਪਰ ਮ੍ਰਿਤਕ ਦਰ ਘਟ ਕੇ 1.18 ਫੀਸਦੀ ਰਹਿ ਗਈ ਹੈ।

ਭਾਰਤ ’ਚ ਇਹ ਹੈ ਸਥਿਤੀ

  • 24 ਘੰਟਿਆਂ ’ਚ ਨਵੇਂ ਮਾਮਲੇ : 2,59,170
  • 24 ਘੰਟਿਆਂ ’ਚ ਮੌਤਾਂ : 1761
  • 24 ਘੰਟਿਆਂ ’ਚ ਠੀਕ ਹੋਏ : 1, 54, 761
  • ਕੁੱਲ ਸੰਕਰਮਿਤ : 1 ਕਰੋੜ 53 ਲੱਖ 21 ਹਜ਼ਾਰ 089
  • ਕੁੱਲ ਠੀਕ ਹੋਏ : 1 ਕਰੋੜ 31 ਲੱਖ 08 ਹਜ਼ਾਰ 582
  • ਕੁੱਲ ਸਰਗਰਮ ਮਾਮਲੇ : 20 ਲੱਖ 31 ਹਜ਼ਾਰ 977
  • ਰਿਕਵਰੀ ਦਰ : 85.56 ਫੀਸਦੀ