ਮੁੱਖ ਮੰਤਰੀ ਮਾਨ ਨੇ ਦਿੱਤਾ ਪਹਿਲਾ ਬਿਆਨ, ਡਾ. ਰਾਜ ਬਹਾਦਰ ਮੇਰੇ ਚੰਗੇ ਮਿੱਤਰ

bagwant maan

ਕਿਹਾ, ਕੰਮ ਦੌਰਾਨ ਤਲਖੀਆਂ ਹੁੰਦੀਆਂ ਰਹਿੰਦੀਆਂ ਹਨ

  • ਡਾ. ਰਾਜ ਬਹਾਦਰ ਮੇਰੇ ਚੰਗੇ ਮਿੱਤਰ : ਮੁੱਖ ਮੰਤਰੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਇਸ ਸਮੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਵਿਵਹਾਰ ਦਾ ਮੁੱਦਾ ਕਾਫੀ ਭਖ਼ ਚੁੱਕਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੰਮ ਦੌਰਾਨ ਇਸ ਤਰ੍ਹਾਂ ਦੀਆਂ ਤਲਖ਼ੀਆਂ ਹੁੰਦੀਆਂ ਰਹਿੰਦੀਆਂ ਹਨ ਤੇ ਡਾ. ਰਾਜ ਬਹਾਦਰ ਮੇਰੇ ਚੰਗੇ ਮਿੱਤਰ ਹਨ। ਉਹ ਇੱਕ ਚੰਗੇ ਡਾਕਟਰ ਹਨ।

ਮੁੱਖ ਮੰਤਰੀ ਮਾਨ ਨੂੰ ਭੇਜਿਆ ਅਸਤੀਫਾ (Baba Farid Medical University)

(ਸੱਚ ਕਹੂੰ ਨਿਊਜ਼) ਫਰੀਦਕੋਟ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ। ਉਹ ਪਿਛਲੇ ਨੌਂ ਸਾਲ ਤੋਂ ਇਸ ਅਹੁਦੇ ਉਪਰ ਸਨ। ਅਸਤੀਫਾ ਦੇਣ ਤੋਂ ਬਾਅਦ ਹਾਲੇ ਵੀ ਉਹ ਮਰੀਜ਼ਾਂ ਦੇ ਇਲਾਜ ’ਚ ਜੁਟੇ ਹਨ। ਉਹ ਮੁਹਾਲੀ ’ਚ ਰਿਜਨਲ ਸਪਾਈਨਲ ਇੰਜਰੀ ਸੈਂਟਰ ’ਚ ਸਰਜਰੀ ਕਰ ਰਹੇ ਹਨ। ਅਸਤੀਫੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਤੋਂ ਹੰਝੂ ਵਹਿ ਪਏ। ਉਨ੍ਹਾਂ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਕੁਝ ਦੱਸ ਦਿੱਤਾ ਹੈ। ਇਹ ਕੰਮ ਕਰਨ ਲਾਇਕ ਮਾਹੌਲ ਨਹੀਂ ਹੈ। ਮੁੱਖ ਮੰਤਰੀ ਨੇ ਇਸ ਰਵੱਈਏ ਲਈ ਮਾਫ਼ੀ ਵੀ ਮੰਗੀ ਹੈ। ਡਾ. ਰਜਾ ਬਹਾਦਰ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੇ ਕੱਲ੍ਹ ਜ਼ਬਰਦਸੀਤ ਗੰਦੇ ਮੈਟ੍ਰੇਸ ’ਤੇ ਲਿਟਾ ਦਿੱਤਾ ਸੀ। ਜਿਸ ਦੀ ਵੀਡੀਓ ਬਣਾ ਕੇ ਖੂਬ ਵਾਇਰਲ ਹੋ ਕੀਤੀ ਗਈ। ਜਿਸ ਤੋਂ ਬਾਅਦ ਅੱਧੀ ਰਾਤ ਨੂੰ ਵੀਸੀ ਨੇ ਅਸਤੀਫਾ ਦੇ ਦਿੱਤਾ ਸੀ।

dr raj bahder

ਚੈਂਕਿੰਗ ਕਰਨ ਆਏ ਸਨ ਸਿਹਤ ਮੰਤਰੀ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਕੱਲ੍ਹ ਫਰੀਦਕੋਟ ’ਚ ਚੈਕਿੰਗ ਕਰਨ ਲਈ ਆਏ ਸਨ। ਮੈਡੀਕਲ ਕਾਲਜ ’ਚ 1100 ਮੈਟ੍ਰੇਸ ਹਨ। ਸਾਰੇ ਖਰਾਬ ਨਹੀਂ ਹਨ। ਮੰਤਰੀ ਨੇ ਪੁੱਛਿਆ ਕਿ ਮੈਟ੍ਰੇਸ ਕਿਉਂ ਖਰਾਬ ਹਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਦਾ ਆਰਡਰ ਦਿੱਤਾ ਜਾ ਰਿਹਾ ਹੈ। ਕਿਸੇ ਵੀ ਚੀਜ਼ ਨੂੰ ਖਰੀਦਣ ਲਈ 9 ਮਹੀਨਿਆਂ ਦਾ ਸਮਾਂ ਲੱਗਦਾ ਹੈ। ਡਾ. ਰਾਜ ਬਹਾਦਰ ਨੇ ਕੀ ਮੰਤਰੀ ਨੇ ਖਰਾਬ ਮੈਟ੍ਰੇਸ ਹੀ ਵੇਖਣੇ ਸਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਮੰਤਰੀਆਂ ਨੂੰ ਜੋ ਖਾਮੀਆਂ ਹਨ ਉਹ ਦੱਸਣੀਆਂ ਹੀ ਹਨ। ਉਨ੍ਹਾਂ ਨੂੰ ਠੀਕ ਕਰਨ ਲਈ ਤਾਂ ਹੀ ਸਰਕਾਰ ਵੱਲੋਂ ਫੰਡ ਮਿਲੇਗਾ। ਮੰਤਰੀਆਂ ਨੂੰ ਤਾਂ ਹੈਲਥ ਸਿਸਟਮ ਨੂੰ ਸੁਧਾਰਨ ਲਈ ਸਾਡੀ ਮੱਦਦ ਕਰਨੀ ਚਾਹੀਦੀ ਹੈ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ

LEAVE A REPLY

Please enter your comment!
Please enter your name here