ਪੰਜਾਬ

ਧੂੜਕੋਟ ਰਣਸ਼ੀਹ ਵਿਖੇ 7 ਸਾਲਾ ਨੰਨ੍ਹੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ

Child, Dies, Dogs

ਨਿਹਾਲ ਸਿੰਘ ਵਾਲਾ (ਪੱਪੂ ਗਰਗ ) | ਮੋਗਾ ਜਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਅਵਾਰਾ ਕੁੱਤਿਆਂ ਵੱਲੋਂ ਅੱਜ ਬਾਅਦ ਦੁਪਹਿਰ ਨੂੰ ਪਤੰਗ ਚੜ੍ਹਾਉਂਦੇ ਸਮੇਂ ਇੱਕ ਦਲਿਤ ਪਰਿਵਾਰ ਦੇ ਸੱੱਤ ਸਾਲਾਂ ਬੱਚੇ ਨੂੰ ਨੋਚ-ਨੋਚ ਕੇ ਖਾ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਪਿੰਡ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਪਣੇ ਮਾਪਿਆ ਦਾ ਹੋਣਹਾਰ ਲਾਡਲਾ ਸਪੁੱਤਰ ਹਰਮਨ ਸਿੰਘ ਪੁੱਤਰ ਡਰਾਈਵਰ ਸੋਨੀ ਸਿੰਘ ਕੌਮ ਮਜਬੀ ਸਿੱਖ ਵਾਸੀ ਧੂੜਕੋਟ ਰਣਸ਼ੀਹ, ਜੋ ਕਿ ਦੂਸਰੀ ਕਲਾਸ ਵਿੱਚ ਪੜ੍ਹਦਾ ਸੀ। ਪਰੰਤੂ ਅੱਜ ਬਸੰਤ ਪੰਚਮੀ ਦੇ ਤਿਉਹਾਰ ਦੀ ਸਕੂਲ ਵਿੱਚ ਛੁੱਟੀ ਹੋਣ ਕਰਕੇ ਆਪਣੇ ਗੁਆਂਢ ਘਰ ਦੇ ਨੇੜੇ ਖੇਤਾਂ ਵਿਚ ਪਤੰਗ ਚੜ੍ਹਾ ਰਿਹਾ ਸੀ । ਕਿ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਇਸ ਖੇਡ ਰਹੇ ਨੰਨ੍ਹੇ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਬੱਚੇ ਦੀ ਮੌਤ ਦਾ ਉਸ ਵੇਲੇ ਪਤਾ ਲੱਗਾ ਜਦ ਇੱਕ ਔਰਤ ਨੇ ਖੇਤਾਂ ਵਿਚ ਅਵਾਰਾ ਕੁੱੱਤਿਆਂ ਦੇ ਝੁੰਡ ਵੱਲੋਂ ਕਿਸੇ ਚੀਜ਼ ਨੂੰ ਘੜੀਸਦੇ ਹੋਏ ਵੇਖਿਆ । ਜਦ ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਜਦ ਕੋਲ ਜਾ ਕੇ ਵੇਖਿਆ ਤਾਂ ਕੁੱਤਿਆਂ ਦੇ ਮੂੰਹ ਵਿਚ ਬੱਚੇ ਹਰਮਨ ਸਿੰਘ ਦਾ ਕੋਮਲ ਸਰੀਰ ਸੀ । ਜਦ ਤੱਕ ਲੋਕ ਉਸ ਨੂੰ ਛਡਾਉਂਦੇ ਤਦ ਤੱਕ ਅਵਾਰਾ ਕੁੱਤਿਆਂ ਵੱਲੋਂ ਉਸ ਨੂੰ ਨੋਚ ਨੋਚ ਕੇ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਸੀ । ਇਸ ਘਟਨਾ ‘ਤੇ ਮੌਜ਼ੂਦ ਕਾਮਰੇਡ ਮਹਿੰਦਰ ਸਿੰਘ ਧੂੜਕੋਟ , ਸਰਪੰਚ ਨਰਿੰੰਦਰ ਸਿੰਘ ਸੰਧੂ , ਕਬੱਡੀ ਖਿਡਾਰੀ ਜਗਮੋਹਨ ਸਿੰਘ  , ਸਾਬਕਾ ਪੰਚ ਹਰਭਜਨ ਸਿੰਘ ਸੋਨੀ , ਸ਼ਮਸ਼ੇਰ ਸਿੰਘ ਸ਼ੇਰਾ ,ਗੁਰਮੇਲ ਸਿੰਘ , ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ , ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਜਿੱਥੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ । ਉੱਥੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ ਵਿਚ ਇਸ਼ ਦਲਿਤ ਪਰਿਵਾਰ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਾਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Child, Dies, Dogs

ਪ੍ਰਸਿੱਧ ਖਬਰਾਂ

To Top