ਬਾਲ ਸਾਹਿਤ

ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ

Child Story, Icecream, School, mother, Crecket Team

ਬੰਟੀ ਅੱਜ ਜਦੋਂ ਸਕੂਲੋਂ ਆਇਆ ਤਾਂ ਉਸ ਨੇ ਘਰ ਦੇ ਬੂਹੇ ਨੂੰ ਜਿੰਦਰਾ ਵੱਜਾ ਵੇਖਿਆ ਘਰ ਦੀਆਂ ਪੌੜੀਆਂ ‘ਤੇ ਉਹ ਆਪਣਾ ਬੈਗ ਰੱਖ ਕੇ ਬੈਠ ਗਿਆ ਉਸ ਨੂੰ ਭੁੱਖ ਲੱਗੀ ਸੀ ਅਤੇ ਉਹ ਥੱਕਿਆ ਹੋਇਆ ਵੀ ਸੀ ਉਹ ਸੋਚਣ ਲੱਗਾ, ‘ਕਾਸ਼! ਮੇਰੀ ਮਾਂ ਵੀ ਰਾਜੂ ਦੀ ਮਾਂ ਵਾਂਗ ਘਰੇ ਹੀ ਹੁੰਦੀ ਜਦੋਂ ਮੈਂ ਸਕੂਲੋਂ ਆਉਂਦਾ ਤਾਂ ਮੈਨੂੰ ਸਕੂਲ ਬਾਰੇ ਪੁੱਛਦੀ, ਮੇਰੇ ਲਈ ਗਰਮ-ਗਰਮ ਖਾਣਾ ਬਣਾਉਂਦੀ ਤੇ ਮੈਨੂੰ ਪਿਆਰ ਨਾਲ ਖਵਾਉਂਦੀ ਅਸਲ ‘ਚ ਕਿੰਨਾ ਖੁਸ਼ਕਿਸਮਤ ਹੈ ਰਾਜੂ!’ ਇਨ੍ਹਾਂ ਹੀ ਖਿਆਲਾਂ ‘ਚ ਗੁਆਚਿਆਂ ਬੰਟੀ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਉਹ ਉੱਥੇ ਹੀ ਬੈਠਾ-ਬੈਠਾ ਸੌਣ ਲੱਗਾ ਕੁਝ ਦੇਰ ਬਾਅਦ ਮਾਂ ਦਫ਼ਤਰੋਂ ਆਈ ਤੇ ਬੋਲੀ, ‘ਬੰਟੀ, ਉੱਠੋ ਬੇਟਾ, ਚੱਲੋ ਅੰਦਰ ਚੱਲੋ’ ਬੰਟੀ ਉਨੀਂਦਰੇ ਜਿਹੇ ‘ਚ ਬੋਲਿਆ, ‘ਓ..ਹੋ.. ਮਾਂ, ਤੁਸੀਂ ਕਿੰਨੀ ਦੇਰ ਕਰ ਦਿੱਤੀ, ਮੈਂ ਕਦੋਂ ਦਾ ਤੁਹਾਡੀ ਉਡੀਕ ਕਰ ਰਿਹਾ ਹਾਂ ਤੁਹਾਨੂੰ ਪਤਾ ਹੈ, ਮੈਨੂੰ ਕਿੰਨੀ ਜ਼ੋਰਾਂ ਦੀ ਭੁੱਖ ਲੱਗੀ ਹੋਈ ਹੈ ਮੇਰੇ ਪੇਟ ‘ਚ ਚੂਹੇ ਦੌੜ ਰਹੇ ਹਨ’

ਮਾਂ ਬੰਟੀ ਨੂੰ ਪਿਆਰ ਨਾਲ ਕਹਿੰਦੀ, ‘ਦੇਖ, ਮੈਂ ਹੁਣੇ ਤੇਰੀ ਥਕਾਵਟ ਦੂਰ ਕਰਦੀ ਹਾਂ ਖਾਣਾ ਗਰਮ ਕਰਕੇ ਕੇ ਹੁਣੇ ਪਰੋਸਦੀ ਹਾਂ’ ਅਜਿਹਾ ਕਹਿੰਦੇ ਹੋਏ ਮਾਂ ਨੇ ਜਿੰਦਰਾ ਖੋਲ੍ਹਿਆ, ਜਲਦੀ ਨਾਲ ਆਪਣਾ ਪਰਸ ਸੋਫ਼ੇ ‘ਤੇ ਸੁੱਟਦੇ ਹੋਏ ਮਾਂ ਰਸੋਈ ‘ਚ ਚਲੀ ਗਈ ‘ਬੰਟੀ, ਜਲਦੀ ਨਾਲ ਕੱਪੜੇ ਬਦਲੋ, ਦੋ ਮਿੰਟ ‘ਚ ਖਾਣਾ ਆ ਰਿਹਾ ਹੈ’ ਬੰਟੀ ਸੋਫ਼ੇ ‘ਤੇ ਫਿਰ ਤੋਂ ਲੇਟਣ ਲੱਗਾ ਮਾਂ ਨੇ ਆ ਕੇ ਬੰਟੀ ਨੂੰ ਉਠਾਇਆ ਤੇ ਉਸ ਨੂੰ ਬਾਥਰੂਮ ਭੇਜਿਆ ਬੰਟੀ ਨੇ ਹੱਥ-ਮੂੰਹ ਧੋਤਾ ਤੇ ਖਾਣੇ ਦੀ ਮੇਜ਼ ‘ਤੇ ਜਾ ਬੈਠਾ ਖਾਣਾ ਖਾਂਦਾ-ਖਾਂਦਾ ਬੰਟੀ ਕੁਝ ਸੋਚਣ ਲੱਗਾ

ਉਸਨੂੰ ਉਹ ਦਿਨ ਯਾਦ ਆਉਣ ਲੱਗੇ ਜਦੋਂ ਪਾਪਾ ਵੀ ਸਨ ਘਰ ਖੁਸ਼ੀਆਂ ਦਾ ਖੇੜਾ ਬਣਿਆ ਰਹਿੰਦਾ ਸੀ ਪਾਪਾ ਦਾ ਹਾਸਾ, ਪਾਪਾ ਦੇ ਚੁਟਕਲੇ, ਸਾਰੇ ਘਰ ਨੂੰ ਰੰਗੀਨ ਬਣਾ ਦਿੰਦੇ ਸਨ ਪਾਪਾ ਪਿਆਰ ਨਾਲ ਉਸ ਨੂੰ ਮਿੱਠੂ ਬੁਲਾਉਂਦੇ ਸੀ ਬੰਟੀ ਦੀ ਕੋਈ ਵੀ ਪਰੇਸ਼ਾਨੀ ਹੁੰਦੀ, ਪਾਪਾ ਕੋਲ ਸਭ ਦਾ ਹੱਲ ਹੁੰਦਾ, ਮੰਨੋ ਪਰੇਸ਼ਾਨੀਆਂ ਪਾਪਾ ਸਾਹਮਣੇ ਜਾਣ ਤੋਂ ਡਰਦੀਆਂ ਹੋਣ ਕਿੰਨੇ ਬਹਾਦਰ ਸੀ ਪਾਪਾ ਇੱਕ ਵਾਰ ਉਸ ਨੂੰ ਯਾਦ ਹੈ ਜਦੋਂ ਪਾਪਾ ਦਫ਼ਤਰੋਂ ਆਈਸਕ੍ਰੀਮ ਲੈ ਕੇ ਆਏ ਸਨ ਤਿੰਨਾਂ ਲਈ ਵੱਖ-ਵੱਖ ਫਲੇਵਰ ਵਾਲੀ ਆਈਸਕ੍ਰੀਮ ਘਰ ਤੱਕ ਆਉਂਦੇ-ਆਉਂਦੇ ਆਈਸਕ੍ਰੀਮ ਪਿਘਲ ਚੁੱਕੀ ਸੀ ਤੇ ਮਾਂ ਨੇ ਕਿਹਾ ਸੀ, ‘ਤੁਸੀਂ ਵੀ ਬੱਸ…! ਕੀ ਇੰਨੀ ਗਰਮੀ ‘ਚ ਆਈਸਕ੍ਰੀਮ ਉਂਝ ਹੀ ਜੰਮੀ ਰਹੇਗੀ?’ ਤੇ ਪਾਪਾ ਨੇ ਤਿੰਨੋਂ ਆਈਸਕ੍ਰੀਮ ਨੂੰ ਮਿਲਾ ਕੇ ਨਵੇਂ ਫਲੇਵਰ ਵਾਲਾ ਮਿਲਕ ਸ਼ੇਕ ਬਣਾਇਆ ਸੀ

ਅਚਾਨਕ ਮਾਂ ਦਾ ਕੋਮਲ ਹੱਥ ਉਸਦੇ ਵਾਲਾਂ ਨੂੰ ਸਹਿਲਾਉਣ ਲੱਗਾ ਉਹ ਮੰਨੋ ਨੀਂਦ ‘ਚੋਂ ਜਾਗ ਉੱਠਿਆ ਹੋਵੇ ਮਾਂ ਨੇ ਕਿਹਾ, ‘ਕੀ ਗੱਲ ਹੈ? ਅੱਜ ਤੂੰ ਬੜਾ ਗੁੰਮ-ਸੁੰਮ ਜਿਹਾ ਦਿਖਾਈ ਦੇ ਰਿਹਾ ਹੈਂ ਕਿਤੇ ਅੱਜ ਫਿਰ ਅਜੇ ਨਾਲ ਤੇਰਾ ਝਗੜਾ ਤਾਂ ਨਹੀਂ ਹੋ ਗਿਆ ਜਾਂ ਫਿਰ ਤੁਹਾਡੀ ਕ੍ਰਿਕਟ ਟੀਮ ਮੈਚ ਹਾਰ ਗਈ?’ ਬੰਟੀ ਨੇ ਕਿਹਾ, ‘ਮਾਂ ਪਤਾ ਨਹੀਂ ਕਿਉਂ ਅੱਜ ਮੈਨੂੰ ਪਾਪਾ ਦੀ ਬੜੀ ਯਾਦ ਆ ਰਹੀ ਹੈ

ਪਾਪਾ ਨੂੰ ਭਗਵਾਨ ਨੇ ਆਪਣੇ ਕੋਲ ਕਿਉਂ ਬੁਲਾ ਲਿਆ?’ ਇੰਨਾ ਸੁਣਦੇ ਹੀ ਮਾਂ ਨੇ ਘੁੱਟਕੇ ਬੰਟੀ ਨੂੰ ਗਲ਼ ਨਾਲ ਲਾ ਲਿਆ ਤੇ ਉਸਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਮਾਂ ਦੀਆਂ ਸਿਸਕੀਆਂ ਬੰਦ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਸੀ ਇਹ ਦੇਖ ਕੇ ਬੰਟੀ ਦਾ ਉਦਾਸ ਮਨ ਕੁਝ ਹੋਰ ਉਦਾਸ ਹੋ ਗਿਆ ਉਸ ਨੂੰ ਲੱਗਾ ਜਿਵੇਂ ਇਸ ਪਲ਼ ਉਹ ਬਹੁਤ ਵੱਡਾ ਹੋ ਗਿਆ ਹੈ ਤੇ ਮਾਂ ਦਾ ਭਾਰ ਉਸੇ ਦੇ ਮੋਢਿਆਂ ‘ਤੇ ਆ ਗਿਆ ਹੈ ਉਸ ਨੇ ਧਾਰ ਲਈ ਕਿ ਉਹ ਆਪਣੇ ਹੰਝੂਆਂ ਨਾਲ ਮਾਂ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ ਕਿੰਨੀ ਮਿਹਨਤੀ ਹੈ ਮਾਂ! ਘਰ ਦਾ, ਬਾਹਰ ਦਾ ਸਾਰਾ ਕੰਮ ਕਰਕੇ ਉਹ ਉਸਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ ਕਰਦੀ ਹੈ

ਹੁਣ ਉਹ ਕਦੀ ਨਹੀਂ ਰੋਵੇਗਾ ਉਹ ਪਾਪਾ ਵਾਂਗ ਬਣੇਗਾ, ਹਮੇਸ਼ਾ ਖੁਸ਼ੀਆਂ ਵੰਡਣ ਵਾਲਾ ਤੇ ਤਕਲੀਫ਼ਾਂ ‘ਤੇ ਪੈਰ ਰੱਖ ਕੇ ਅੱਗੇ ਵਧਣ ਵਾਲਾ ਉਹ ਮਾਂ ਨੂੰ ਬਹੁਤ ਸੁਖ ਦੇਵੇਗਾ ਉਸ ਨੂੰ ਹਮੇਸ਼ਾ ਸੁਖੀ ਰੱਖੇਗਾ ਇਹ ਸੋਚਦਾ ਹੋਇਆ ਉਹ ਜਲਦੀ-ਜਲਦੀ ਖਾਣਾ ਖਾਣ ਲੱਗਾ ਅਗਲੇ ਦਿਨ ਉਠ ਕੇ ਬੰਟੀ ਨੇ ਆਪਣੀ ਗੋਲਕ ‘ਚੋਂ ਪੰਜ ਰੁਪਏ ਦਾ ਨੋਟ ਕੱਢਿਆ ਮਾਂ ਤੋਂ ਲੁਕੋ ਕੇ ਜੇਬ੍ਹ ‘ਚ ਪਾਉਂਦੇ ਹੋਏ ਉਹ ਸਕੂਲ ਵੱਲ ਨੂੰ ਚੱਲ ਪਿਆ ਇਹ ਪੈਸੇ ਉਹ ਐਰੋ ਮਾਡਲਿੰਗ ਲਈ ਬਚਾ ਰਿਹਾ ਸੀ

ਉਸ  ਨੂੰ ਨਵੇਂ-ਨਵੇਂ ਛੋਟੇ-ਛੋਟੇ ਲੜਾਕੂ ਜ਼ਹਾਜ ਬਣਾਉਣ ਦਾ ਬਹੁਤ ਸ਼ੌਂਕ ਸੀ ਪਰ ਅੱਜ ਇਹ ਪੈਸੇ ਕਿਸੇ ਹੋਰ ਮਕਸਦ ਲਈ ਸੀ ਸਕੂਲ ਤੋਂ ਆ ਕੇ ਉਹ ਮਾਂ ਨੂੰ ਬੋਲਿਆ, ‘ਮਾਂ ਦੇਖੋ ਤਾਂ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ! ਇਹ ਰਹੀ ਤੁਹਾਡੀ ਫਰੂਟ ਐਂਡ ਨਟ ਆਈਸਕ੍ਰੀਮ ਤੇ ਮੇਰੀ ਚਾਕਲੇਟ ਆਈਸਕ੍ਰੀਮ’ ਲਿਫ਼ਾਫਾ ਅੱਗੇ ਵਧਾਇਆ ਤਾਂ ਦੇਖਿਆ, ਦੋਵੇਂ ਆਈਸਕ੍ਰੀਮ ਘੁਲ ਕੇ ਇੱਕ ਹੋ ਗਈਆਂ ਸੀ ਮਾਂ ਨੇ ਕਿਹਾ, ‘ਤੂੰ ਵੀ ਬੱਸ… ਕੀ ਇੰਨੀ ਗਰਮੀ…’ ਤੇ ਬੰਟੀ ਨੇ ਵਾਕ ਪੂਰਾ ਕਰਦੇ ਹੋਏ ਕਿਹਾ, ‘ਆਈਸਕ੍ਰੀਮ ਇੰਜ ਹੀ ਜੰਮੀ ਰਹੇਗੀ?’ ਤੇ ਦੋਵੇਂ ਜ਼ੋਰ ਦੀ ਹੱਸਣ ਲੱਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top