ਘਰ-ਪਰਿਵਾਰ

ਬੱਚਿਆਂ ਨੂੰ ਬਚਾਓ ਸਮਾਜਿਕ ਬੁਰਾਈਆਂ ਤੋਂ

ਸਮਾਜਿਕ ਬੁਰਾਈ ਕੀ ਹੈ? ਇਹ ਇੱਕ ਅਜਿਹੀ ਵਿਚਾਰਧਾਰਾ ਹੈ ਜਿਸਨੂੰ ਅਪਨਾਉਣ ਕਾਰਨ ਸਮਾਜ ਦਾ ਹੀ ਨੁਕਸਾਨ ਹੋ ਰਿਹਾ ਹੈ ਜੇ ਕੋਈ ਚੋਰੀ ਕਰਦਾ ਹੈ ਤਾਂ  ਸਮਾਜ ਦਾ ਨੁਕਸਾਨ ਹੁੰਦਾ ਹੈ, ਇਸ ਲਈ ਚੋਰੀ ਕਰਨਾ ਇੱਕ ਸਮਾਜਿਕ ਬੁਰਾਈ ਹੈ ਕਿਸੇ ਦਾ ਨੁਕਸਾਨ ਕਰਨਾ, ਕਿਸੇ ਨੂੰ ਭੈੜੇ ਸ਼ਬਦ ਕਹਿਣੇ, ਕਿਸੇ ਨੂੰ ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸਾਉਣਾ, ਇਹ ਸਾਰੀਆਂ ਸਮਾਜਿਕ ਬੁਰਾਈਆਂ ਹਨ, ਜੋ ਆਪਾਂ ਸਾਰਿਆਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਪਤਾ ਹੈ ਪਰ ਇੱਥੇ ਆਪਾਂ ਇਨ੍ਹਾਂ ਸਮਾਜਿਕ ਬੁਰਾਈਆਂ ਬਾਰੇ ਗੱਲ ਹੀ ਨਹੀਂ ਕਰਾਂਗੇ ਸਗੋਂ ਇੱਥੇ ਆਪਾਂ ਇਸ ਬਿਮਾਰੀ ਦੀਆਂ ਅਜਿਹੀਆਂ ਜੜ੍ਹਾਂ ਤੱਕ ਜਾਵਾਂਗੇ, ਜਿੱਥੇ ਆਪਣਾ ਧਿਆਨ ਕਦੇ ਜਾਂਦਾ ਹੀ ਨਹੀਂ ਚੱਲੋ, ਹੁਣ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦਾ ਹਾਂ
ਇੱਕ ਵਾਰ ਇੱਕ ਚੋਰ ਸੀ ਉਹ ਇੰਨਾ ਚਲਾਕ ਚੋਰ ਸੀ ਕਿ ਫੜ੍ਹਿਆ ਜਾਣਾ ਤਾਂ ਬਹੁਤ ਦੂਰ ਦੀ ਗੱਲ, ਉਸ ਉੱਤੇ ਕਦੇ ਕਿਸੇ ਨੇ ਸ਼ੱਕ ਤੱਕ ਵੀ ਨਹੀਂ ਕੀਤਾ ਫਿਰ ਉਸਦਾ ਵਿਆਹ ਹੋ ਗਿਆ ਤੇ ਉਸਦਾ ਇੱਕ ਮੁੰਡਾ ਹੋ ਗਿਆ ਦੇਖਦੇ ਹੀ ਦੇਖਦੇ ਮੁੰਡਾ ਜਵਾਨ ਹੋ ਗਿਆ ਪਰ ਉਸ ਚੋਰ ਦਾ ਧੰਦਾ ਉਸੇ ਤਰ੍ਹਾਂ ਹੀ ਚਲਦਾ ਰਿਹਾ ਹੁਣ ਸਮਾਂ ਆ ਗਿਆ ਸੀ ਕਿ ਉਹ ਆਪਣੇ ਮੁੰਡੇ ਨੂੰ ਵੀ ਕਿਸੇ ਕੰਮ ‘ਤੇ ਲਾਵੇ ਇੱਕ ਦਿਨ ਉਸਨੇ ਆਪਣੇ ਮੁੰਡੇ ਨੂੰ ਬੁਲਾਇਆ ਤੇ ਉਸਨੂੰ ਆਪਣੀ ਪੂਰੀ ਸੱਚਾਈ ਦੱਸੀ ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਦੇਖ ਪੁੱਤਰ, ਦੁਨੀਆਂ ਵਿੱਚ ਹਰ ਇਨਸਾਨ ਕੋਲ ਕੋਈ ਨਾ ਕੋਈ ਹੁਨਰ ਹੁੰਦਾ ਹੈ, ਕੋਈ ਚੰਗਾ ਲਿਖਾਰੀ ਹੁੰਦਾ ਹੈ, ਕੋਈ ਕਲਾਕਾਰ, ਕੋਈ ਡਾਕਟਰ ਬਣ ਸਕਦਾ ਹੈ ਤੇ ਕੋਈ ਸਿਪਾਹੀ ਹਰ ਕੋਈ ਆਪਣੇ ਹੁਨਰ ਦੇ ਮੁਤਾਬਿਕ ਕੋਈ ਨਾ ਕੋਈ ਕਿੱਤਾ ਅਪਣਾ ਲੈਂਦਾ ਹੈ ਕੋਈ ਵੀ ਮਨੁੱਖ ਆਪਣੇ ਹੁਨਰ ਤੋਂ ਇਲਾਵਾ ਕੋਈ ਹੋਰ ਕਿੱਤਾ ਨਹੀਂ ਅਪਣਾ ਸਕਦਾ ਕਿਉਂਕਿ ਅਜਿਹੇ ਕਿੱਤੇ ਵਿੱਚ ਨਾ ਤਾਂ ਮਨੁੱਖ ਨੂੰ ਖੁਸ਼ੀ ਮਿਲ ਸਕਦੀ ਹੈ ਤੇ ਨਾ ਹੀ ਕਾਮਯਾਬੀ ਆਪਣੇ ਢਿੱਡ ਨੂੰ ਭਰਨ ਵਾਸਤੇ ਆਪਾਂ ਨੂੰ ਆਪਣੇ ਹੁਨਰ ਮੁਤਾਬਿਕ ਕਿੱਤਾ ਅਪਨਾਉਣਾ ਹੀ ਪੈਂਦਾ ਹੈ ਸੋ ਬੇਟਾ, ਆਪਣੇ ਵਿੱਚ ਸਿਰਫ ਇੱਕੋ ਹੀ ਹੁਨਰ ਹੈ, ਉਹ ਹੈ ਚੋਰੀ ਦਾ ਸੋ ਆਪਾਂ ਨੂੰ ਚੋਰ ਬਣਨਾ ਹੀ ਪਵੇਗਾ ਆਪਾਂ ਨੂੰ ਕੁਦਰਤ ਨੇ ਚੋਰ ਬਣਨ ਲਈ ਹੀ ਚੁਣਿਆ ਹੈ ਤੇ ਆਪਾਂ ਨੂੰ ਕੁਦਰਤ ਦੇ ਰਾਹ ‘ਤੇ ਚੱਲਣਾ ਹੀ ਪਵੇਗਾ ਇਹੋ ਹੀ ਆਪਣੀ ਤਕਦੀਰ ਹੈ, ਇਹੋ ਹੀ ਆਪਣੀ ਜ਼ਿੰਦਗੀ ਹੈ ਹੁਣ ਪੁੱਤਰ ਤੂੰ ਵੀ ਇਹੋ ਹੀ ਕੰਮ ਕਰਨਾ ਹੈ, ਕੁਦਰਤ ਦੇ ਰਾਹ ‘ਤੇ ਚੱਲਣਾ ਹੈ, ਚੋਰ ਬਣਨਾ ਹੈ ਇਹ ਵੀ ਇੱਕ ਕਿੱਤਾ ਹੀ ਹੈ ਹੁਣ ਤੁਸੀਂ ਆਪ ਹੀ ਦੱਸੋ ਕਿ ਇਹ ਸਭ ਸੁਣਨ ਤੋਂ ਬਾਅਦ ਇੱਕ ਬੱਚਾ ਚੋਰ ਨਹੀਂ ਬਣੇਗਾ? ਉਹ ਬੱਚਾ ਸੌ ਪ੍ਰਤੀਸ਼ਤ ਚੋਰ ਬਣੇਗਾ ਤੇ ਉਸਨੂੰ ਚੋਰੀ ਕਰਨ ਵਿਚ ਕੋਈ ਬੁਰਾਈ ਵੀ ਨਜ਼ਰ ਨਹੀਂ ਆਵੇਗੀ ਉਸਨੂੰ ਚੋਰੀ ਕਰਨਾ ਆਪਣਾ ਹੱਕ ਦਿਖਾਈ ਦੇਵੇਗਾ ਪਰ ਜਿਸ ਦਿਨ ਉਹ ਚੋਰੀ ਕਰਦਾ ਫੜ੍ਹਿਆ ਗਿਆ, ਲੋਕ ਕਹਿਣਗੇ ਕਿ ਇਹ ਇੱਕ ਘਟੀਆ ਬੰਦਾ ਹੈ ਤੇ ਚੋਰੀ ਇੱਕ ਸਮਾਜਿਕ ਬੁਰਾਈ ਹੈ ਪਰ ਉਸ ਲੜਕੇ ਨੂੰ ਇਹ ਕਦੇ ਵੀ ਅਹਿਸਾਸ ਨਹੀਂ ਹੋਵੇਗਾ ਕਿ ਉਸਨੇ ਕੋਈ ਮਾੜਾ ਕਰਮ ਕੀਤਾ ਹੈ ਉਹ ਅੰਤ ਤੱਕ ਇਹੋ ਹੀ ਕਹੇਗਾ ਕਿ ਉਹ ਕੁਦਰਤ ਦੇ ਰਾਹ ‘ਤੇ ਚੱਲਿਆ ਹੈ ਕਿਉਂਕਿ ਉਸ ਲੜਕੇ ਨੇ ਦੁਨੀਆ ਹਮੇਸ਼ਾ ਆਪਣੇ ਪਿਤਾ ਦੀਆਂ ਅੱਖਾਂ ਦੁਆਰਾ ਹੀ ਦੇਖੀ, ਆਪਣੇ ਪਿਤਾ ਦੀ ਸੋਚ ਦੁਆਰਾ ਹੀ ਦੇਖੀ ਸਾਰੇ ਬੱਚਿਆਂ ਵਾਂਗ ਉਸਨੇ ਵੀ ਆਪਣੇ ਪਿਤਾ ਨੂੰ ਹੀ ਆਦਰਸ਼ ਮੰਨਣਾ ਸੀ
ਇਸ ਕਹਾਣੀ ਵਿੱਚ ਜੋ ਗਲਤੀ ਚੋਰ ਅਤੇ ਉਸਦੇ ਪੁੱਤਰ
ਨੇ ਕੀਤੀ, ਬੱਸ ਠੀਕ ਇਹੋ ਹੀ ਗਲਤੀ ਹਰ ਕੋਈ ਕਰ ਰਿਹਾ ਹੈ ਹਰ ਮਾਤਾ-ਪਿਤਾ ਅਣਜਾਣੇ ਵਿੱਚ ਹੀ ਆਪਣੇ ਗੁਣਾਂ ਅਤੇ ਔਗੁਣਾਂ ਨੂੰ ਆਪਣੇ ਬੱਚਿਆਂ ਵਿੱਚ ਭਰਦਾ ਜਾਂਦਾ ਹੈ ਤੇ ਬੱਚੇ ਵੀ ਝੱਟ ਹੀ ਉਨ੍ਹਾਂ ਗੁਣਾਂ ਅਤੇ ਔਗੁਣਾਂ ਨੂੰ ਗ੍ਰਹਿਣ ਕਰਦੇ ਜਾ ਰਹੇ ਹਨ ਜੇ ਕੋਈ ਬੱਚਾ ਆਪਣੇ ਵਿਵੇਕ ਤੋਂ ਕੰਮ ਲੈ ਕੇ ਕੋਈ ਸਵਾਲ ਪੁੱਛਦਾ ਹੈ ਤਾਂ ਉਸਨੂੰ ਝਿੜਕ ਕੇ ਜਾਂ ਥੱਪੜ ਮਾਰ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਕੁੱਝ ਅਜਿਹੀਆਂ ਬਿਮਾਰੀਆਂ ਹਨ ਜੋ ਪੀੜ੍ਹੀ ਦਰ ਪੀੜ੍ਹੀ ਫੈਲ ਰਹੀਆਂ ਹਨ ਇਹ ਬਿਮਾਰੀਆਂ ਹਨ ਜਾਤਾਂ-ਪਾਤਾਂ ਦੀ ਬਿਮਾਰੀ, ਰੀਤੀ-ਰਿਵਾਜਾਂ ਦੀ ਬਿਮਾਰੀ, ਚੋਰੀਆਂ-ਠੱਗੀਆਂ ਦੀ ਬਿਮਾਰੀ, ਹੰਕਾਰ ਦੀ ਬਿਮਾਰੀ, ਨੂੰਹ-ਸੱਸ ਦੇ ਝਗੜਿਆਂ ਦੀ ਬਿਮਾਰੀ, ਧੋਖਾਧੜੀ ਦੀ ਬਿਮਾਰੀ, ਲਾਲਚ ਦੀ ਬਿਮਾਰੀ, ਫੌਕੀ ਟੌਹਰ ਦੀ ਬਿਮਾਰੀ, ਦਹੇਜ ਦੀ ਬਿਮਾਰੀ ਆਦਿ ਅਜਿਹੀਆਂ ਅਨੇਕਾਂ ਹੀ ਬਿਮਾਰੀਆਂ ਹਨ, ਜੋ ਸਾਡੀ ਮਾਨਸਿਕਤਾ ਨੂੰ ਹੀ ਖੋਖਲਾ ਕਰ ਚੁੱਕੀਆਂ ਹਨ ਬੱਸ ਇਹੋ ਹੀ ਸਾਰੀਆਂ ਬਿਮਾਰੀਆਂ ਹਨ, ਜੋ ਸਾਨੂੰ ਆਪਸ ਵਿੱਚ ਲੜਾ-ਲੜਾ ਕੇ ਮਾਰ ਰਹੀਆਂ ਹਨ ਇਹ ਤਾਂ ਗੱਲ ਹੋ ਗਈ ਸਾਰੀ ਸਮੱਸਿਆ ਦੀ, ਹੁਣ ਆਪਾਂ ਗੱਲ ਕਰਾਂਗੇ ਇਸਦੇ ਹੱਲ ਦੀ ਹੱਲ ਬਿਲਕੁਲ ਸਾਫ ਹੈ ਕਿ ਸਾਰੇ ਆਪੋ-ਆਪਣੀਆਂ ਅੱਖਾਂ ਖੋਲ੍ਹੋ
ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਨੌਜਵਾਨ ਜਾਂ ਚਾਹੇ ਕੋਈ ਬੱਚਾ, ਹਰ ਕਿਸੇ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਪੁੱਛਣ ਦੀ ਆਪਾਂ ਸਾਰਿਆਂ ਨੂੰ ਹਰ ਪ੍ਰਸ਼ਨ ਨੂੰ ਪਿਆਰ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਤੇ ਉਸਦਾ ਪਿਆਰ ਨਾਲ ਉੱਤਰ ਦੇਣ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਜੇ ਕੋਈ ਵੀ ਬੰਦਾ ਕਿਸੇ ਵੀ ਪੁੱਛੇ ਗਏ ਪ੍ਰਸ਼ਨ ਤੋਂ ਖਿਝਦਾ ਹੈ, ਗੁੱਸਾ ਦਿਖਾਉਂਦਾ ਹੈ, ਉਹ ਆਦਮੀ ਮਹਾਂਮੂਰਖ ਹੈ ਕਿਉਂਕਿ ਉਹ ਲੋਕਾਂ ਦੀਆਂ ਅੱਖਾਂ ਖੁੱਲ੍ਹਣ ਤੋਂ ਰੋਕ ਰਿਹਾ ਹੈ ਇਸ ਦੇ ਨਾਲ ਸਾਨੂੰ ਰਹਿਣਾ ਪਵੇਗਾ 24 ਘੰਟੇ ਚੌਕਸ, ਦੇਖਣਾ ਪਵੇਗਾ ਹਰ ਪਲ ਆਪਣੇ ਵਿਚਾਰਾਂ ਨੂੰ, ਮਹਿਸੂਸ ਕਰਨਾ ਪਵੇਗਾ ਆਪਣੇ ਸੰਵੇਗਾਂ ਨੂੰ, ਕਰਨੀਆਂ ਪੈਣਗੀਆਂ ਮਾਨਸਿਕ ਕਸਰਤਾਂ, ਚੱਖਣਾ ਪਵੇਗਾ ਸੁਆਦ ਮੈਡੀਟੇਸ਼ਨ ਦਾ, ਤਾਂ ਜੋ ਆਪਣੇ ਸਾਰਿਆਂ ਦੀਆਂ ਅੱਖਾਂ ਜਲਦ ਤੋਂ ਜਲਦ ਖੁੱਲ੍ਹ ਸਕਣ

ਅਮਨਪ੍ਰੀਤ ਸਿੰਘ
ਮੋ. 94655-54088

ਪ੍ਰਸਿੱਧ ਖਬਰਾਂ

To Top