ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ

ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ

ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ,
ਖਾ ਕੇ ਦੇਖੋ ਹੈ ਨੇ ਸੁਆਦ ਕਿੰਨੀਆਂ।
ਬਾਪੂ ਨੇ ਇੱਕ ਪਾਸੇ ਵਿਹੜੇ ਦੇ ਚੁਰ ਪੱਟ ਲਈ,
ਪਾ ਕੇ ਕੜਾਹੀ ’ਚ ਦੁੱਧ ਇਸ ਉੱਤੇ ਰੱਖ ਲਈ।
ਖੁਰਚਣਾ ਫੇਰੋ ਕਹਿੰਦਾ ਬਾਹਾਂ ਹਿੱਲਣ ਜਿੰਨੀਆਂ,
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ।

ਘੱਟ ਕਰੋ ਝੋਕਾ ਮੱਠੀ-ਮੱਠੀ ਚੱਲੇ ਅੱਗ ਬਈ,
ਹੋਜੂਗਾ ਖਰਾਬ ਨਾ ਜਾਵੇ ਕਿਤੇ ਥੱਲੇ ਲੱਗ ਬਈ।
ਹੋਰ ਵੀ ਸਮਝਾਈਆਂ ਸਾਨੂੰ ਉਹਨੇ ਗੱਲਾਂ ਕਿੰਨੀਆਂ,
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ।

ਵਾਹਵਾ ਸਮਾਂ ਲੱਗ ਕੇ ਖੋਆ ਬਣਿਆ,
ਕੜਾਹੀ ’ਚੋਂ ਕੱਢ ਹੋਰ ਭਾਂਡੇ ’ਚ ਧਰਿਆ।
ਕੜਾਹੀ ’ਚ ਆਟਾ ਭੁੰਨ੍ਹਣ ਦੀਆਂ ਵਿਉਂਤਾਂ ਵਿੰਨ੍ਹੀਆਂ,
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ।

ਭੁੰਨ੍ਹ ਆਟਾ ਖੋਏ ਵਿਚ ਹੈ ਰਲਾ ਲਿਆ,
ਬਣਜੇ ਮਿੱਠਾ ਵਿਚ ਖੰਡ ਨੂੰ ਮਿਲਾ ਲਿਆ।
ਘੁੱਟ- ਘੁੱਟ ਕਰੀਆਂ ਤਿਆਰ ਬਲਜੀਤ ਪਿੰਨੀਆਂ,
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ ।
ਬਲਜੀਤ ਸਿੰਘ ਅਕਲੀਆ,
ਪੰਜਾਬੀ ਮਾਸਟਰ, ਸ. ਹ. ਸ. ਕੁਤਬਾ (ਬਰਨਾਲਾ)। ਮੋ. 98721-21002

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ