ਚੀਨ ਦਾ ਵਧ ਰਿਹਾ ਖ਼ਤਰਾ (China Threat)

0
China

ਚੀਨ ਦਾ ਵਧ ਰਿਹਾ ਖ਼ਤਰਾ (China Threat)

ਭਾਰਤ-ਚੀਨ ਦਰਮਿਆਨ ਗੱਲਬਾਤ ‘ਚ ਚੱਲ ਰਹੀ ਅਸਪੱਸ਼ਟਤਾ ਦੀ ਚਰਚਾ ਵਜ਼ਨਦਾਰ ਸਾਬਤ ਹੋਈ ਹੈ ਕਮਾਂਡਰ ਪੱਧਰ ਤੇ ਹੋਰ ਕਈ ਤਰ੍ਹਾਂ ਦੀ ਗੱਲਬਾਤ ਦੇ ਬਾਵਜੂਦ ਚੀਨ ਭਾਰਤ ਨਾਲ ਲੁਕਣਮੀਟੀ ਹੀ ਖੇਡ ਰਿਹਾ ਹੈ ਚੀਨ ਦੀਆਂ ਦਗੇਬਾਜ਼ੀਆਂ ਇੱਕ ਵਾਰ ਫਿਰ ਸਾਬਤ ਹੋਈਆਂ ਹਨ ਦੋ ਦਿਨ ਪਹਿਲਾਂ ਚੀਨੀ ਫੌਜ ਵੱਲੋਂ ਲੱਦਾਖ਼ ‘ਚ ਪੈਗੋਰਾ ਝੀਲ ਦੇ ਉਸ ਇਲਾਕੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਸਰਹੱਦ ਤੈਅ ਹੀ ਨਹੀਂ ਇਸ ਖੇਤਰ ‘ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਾ ਪਿੱਛੇ ਹਟਣਾ ਤੈਅ ਹੋਇਆ ਸੀ ਪਰ ਬੀਜਿੰਗ ਜੋ ਕਹਿ ਰਿਹਾ ਹੈ ਸਰਹੱਦ ‘ਤੇ ਉਸ ਤੋਂ ਉਲਟ ਹੋ ਰਿਹਾ ਹੈ

ਭਾਵੇਂ ਭਾਰਤੀ ਫੌਜ ਨੇ ਚੀਨੀ ਫੌਜ ਦੇ ਮਨਸੂਬੇ ਨੂੰ ਨਾਕਾਮ ਕਰ ਦਿੱਤਾ ਹੈ ਇਹ ਚੀਜ਼ਾਂ ਭਾਰਤ ਲਈ ਬਹੁਤ ਵੱਡਾ ਸਬਕ ਹਨ ਚੀਨ ‘ਤੇ ਭਰੋਸਾ ਕਰਕੇ ਬੈਠਿਆ ਨਹੀਂ ਜਾ ਸਕਦਾ ਇਹਨਾਂ ਘਟਨਾਵਾਂ ਨੇ ਸੁਰੱਖਿਆ ਮਾਹਿਰਾਂ ਦੇ ਦਾਅਵੇ ਨੂੰ ਸੱਚ ਸਾਬਤ ਕਰ ਦਿੱਤਾ ਹੈ ਕਿ ਚੀਨ ‘ਦੋ ਕਦਮ ਅੱਗੇ ਇੱਕ ਕਦਮ ਪਿੱਛੇ’ ਵਾਲਾ ਫਾਰਮੂਲਾ ਅਪਣਾ ਕੇ ਭਾਰਤੀ ਖੇਤਰ ਨੂੰ ਹੜੱਪਣਾ ਚਾਹੁੰਦਾ ਹੈ ਇਹ ਗੱਲ ਸਵੀਕਾਰ ਕਰਨ ‘ਚ ਕੋਈ ਦੋ ਰਾਇ ਨਹੀਂ ਕਿ ਪਿਛਲੇ ਕਈ ਸਾਲਾਂ ਤੋਂ ਚੀਨ ਦੇ ਹੱਥ ਕੁਝ ਲੱਗਾ ਜਾਂ ਨਹੀਂ ਪਰ ਚੀਨ ਇਸ ਖੇਤਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਵਾਦ ਵਾਲਾ ਬਣਾਉਣ ‘ਚ ਕਾਮਯਾਬ ਹੋ ਗਿਆ ਹੈ

ਇਹ ਵੀ ਚੀਨ ਦੀ ਆਪਣੇ-ਆਪ ‘ਚ ਇੱਕ ਵੱਡੀ ਕੂਟਨੀਤਿਕ ਚਾਲ ਹੈ ਕਿ ਸੁਲਗਦੇ ਵਿਵਾਦ ਵਿਚੋਂ ਹੀ ਕੁਝ ਹਾਸਲ ਕੀਤਾ ਜਾ ਸਕਦਾ ਹੈ ਦਰਅਸਲ ਚੀਨ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਉਣ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ ਤੇ ਅਕਸਾਈ ਚਿਨ ਬਾਰੇ ਭਾਰਤੀ ਆਗੂਆਂ ਦੀ ਬਿਆਨਬਾਜ਼ੀ ਦੇ ਅਰਥ ਵੀ ਚੰਗੀ ਤਰ੍ਹਾਂ ਸਮਝਦਾ ਹੈ ਚੀਨ ਘੁਸਪੈਠ ਦੀਆਂ ਕੋਸ਼ਿਸ਼ਾਂ ਰਾਹੀਂ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ‘ਚ ਹੈ ਕਿ ਅਕਸਾਈ ਚਿਨ ਤਾਂ ਉਸ ਦਾ ਹੈ ਹੀ, ਉਹ ਗਲਵਾਨ ਘਾਟੀ ‘ਤੇ ਵੀ ਹੱਕ ਰੱਖਦਾ ਹੈ

China

ਇਸ ਤਰ੍ਹਾਂ ਅਸਿੱਧੇ ਤੌਰ ‘ਤੇ ਚੀਨ ਅਕਸਾਈ ਚਿਨ ‘ਤੇ ਆਪਣਾ ਪੱਖ ਮਜ਼ਬੂਤ ਬਣਾਉਣ ਲਈ ਘੁਸਪੈਠ ਦਾ ਪੈਂਤਰਾ ਖੇਡ ਰਿਹਾ ਹੈ ਕੁਝ ਵੀ ਹੋਵੇ ਚੀਨ ਵੱਲੋਂ ਮਾੜੀ ਨੀਅਤ ਨਾਲ ਕੀਤੀਆਂ ਜਾ ਰਹੀ ਕਾਰਵਾਈਆਂ ਨੇ ਭਾਰਤੀ ਫੌਜ ਦਾ ਜਾਨੀ ਨੁਕਸਾਨ ਕੀਤਾ ਹੈ ਸਿਰਫ਼ ਦੋ ਮਹੀਨੇ ਪਹਿਲਾਂ ਗਲਵਾਨ ਘਾਟੀ ‘ਚ ਚੀਨੀ ਫੌਜ ਦੇ ਹਮਲੇ ‘ਚ 20 ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਇੱਥੇ ਭਾਰਤ ਨੂੰ ਕਾਰਗਿਲ ਵਰਗੇ ਢਿੱਲਮੱਠ ਤੋਂ ਬਚਣਾ ਪਵੇਗਾ ਪਾਕਿਸਤਾਨ ਸਿੱਧੇ ਦੁਸ਼ਮਣ ਵਾਂਗ ਵਿਹਾਰ ਕਰਦਾ ਹੈ ਜਿਸ ਨਾਲ ਨਜਿੱਠਣਾ ਅਸਾਨ ਹੈ ਪਰ ਚੀਨ ਦੋਗਲੀ ਨੀਤੀ ਤੇ ਲੁਕੇ ਹੋਏ ਦੁਸ਼ਮਣ ਵਾਂਗ ਧੋਖੇਬਾਜ਼ ਮਿੱਤਰ ਹੈ ਜਿਸ ਦੀਆਂ ਮੋਮੋਠਗਣੀਆਂ ਗੱਲਾਂ ਬਾਰੇ ਖ਼ਬਰਦਾਰ ਰਹਿਣਾ ਪਵੇਗਾ ਅੰਤਰਰਾਸ਼ਟਰੀ ਮੰਚਾਂ ‘ਤੇ ਚੀਨ ਨੂੰ ਨਕਾਰਨ ਦੇ ਨਾਲ-ਨਾਲ ਆਰਥਿਕ ਮੋਰਚੇ ‘ਤੇ ਵੀ ਚੀਨ ਨੂੰ ਪਛਾੜਨ ਦੀ ਮੁਹਿੰਮ ਬਰਕਰਾਰ ਰੱਖਣੀ ਪਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.