ਸਿਹਤ ਲਈ ਸੰਜਵਨੀ ਹੈ ਚੋਕਰ

ਸਿਹਤ ਲਈ ਸੰਜਵਨੀ ਹੈ ਚੋਕਰ

ਕੁਝ ਸੁਆਣੀਆਂ ਅਜਿਹੀਆਂ ਹੁੰਦੀਆਂ ਹਨ ਜੋ ਆਟੇ ਨੂੰ ਛਾਣ ਕੇ ਉਸ ’ਚੋਂ ਚੋਕਰ ਨੂੰ ਕੱਢ ਕੇ ਸੁੱਟ ਦਿੰਦੀਆਂ ਹਨ, ਕਿਉਂਕਿ ਉਹ ਜਾਂ ਤਾਂ ਚੋਕਰ ਦੇ ਗੁਣਾਂ ਤੋਂ ਜਾਣੂ ਨਹੀਂ ਹੁੰਦੀਆਂ ਜਾਂ ਫਿਰ ਮੁਲਾਇਮ ਰੋਟੀ ਖਾਣ ਦੀਆਂ ਆਦਿ ਹੋ ਚੁੱਕੀਆਂ ਹਨ ਜੋ ਅਜਿਹਾ ਕਰਦੀਆਂ ਹਨ ਉਨ੍ਹਾਂ ਲਈ ਇਹ ਜਾਣ ਲੈਣਾ ਜ਼ਰੂਰੀ ਹੁੰਦਾ ਹੈ ਕਿ ਚੋਕਰ ਸਿਹਤ ਦੀ ਸੰਜੀਵਨੀ ਹੁੰਦੀ ਹੈ ਇਹ ਚੋਕਰ ਉਸ ਅਨਾਜ ਦਾ ਛਿਲਕਾ ਹੁੰਦਾ ਹੈ ਜਿਸ ਨੂੰ ਪੀਸ ਕੇ ਆਟਾ ਬਣਾਇਆ ਗਿਆ ਹੈ

ਚੋਕਰ ’ਤੇ ਅਨੇਕ ਸਾਲਾਂ ਤੋਂ ਵਿਗਿਆਨੀ ਖੋਜ ਕਰਦੇ ਆ ਰਹੇ ਹਨ ਹੈਦਰਾਬਾਦ ’ਚ ਪੋਸ਼ਣ ਰਿਸਰਚ ਸੈਂਟਰ ਮੁਤਾਬਕ ਚੋਕਰ ’ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਜੀਨਸ ਦੀ ਬਣਤਰ ’ਤੇ ਪ੍ਰਭਾਵ ਪਾਉਂਦੇ ਹਨ ਕੋਲੋਨ ਦੇ ਘਾਤਕ ਕੈਂਸਰ ਨੂੰ ਰੋਕਣ ’ਚ, ਸ਼ੂਗਰ ਵਰਗੀ ਬਿਮਾਰੀ ਵਿੱਚ ਵੱਡੇ ਬਦਲਾਅ ਲਿਆਉਣ ਅਤੇ ਖੂਨ ਵਿੱਚ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਮਹੱਤਪੂਰਨ ਭੂਮਿਕਾ ਦੇਖੀ ਗਈ ਹੈ ਚੋਕਰ ਦੇ ਸੰਬੰਧ ’ਚ ਖੋਜ ਕਰ ਰਹੇ ਵਿਗਿਆਨੀਆਂ ਨੇ ਇਹ ਵੀ ਦੇਖਿਆ ਹੈ ਕਿ ਇਹ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ ਵਧਾ ਕੇ ਇਮਿਊਨੋਗਲੋਬੂਲੀਨੀਅਸ ਦੀ ਮਾਤਰਾ ਨੂੰ ਵਧਾਉਂਦਾ ਹੈ ਅਜਿਹੀ ਸਥਿਤੀ ’ਚ ਦਮਾ, ਐਲਰਜੀ ਤੇ ਏਡਜ ਵਰਗੇ ਰੋਗਾਂ ’ਚ ਵੀ ਇਸ ਦੀ ਉਪਯੋਗਿਤਾ ਨੂੰ ਨਕਾਇਆ ਨਹੀਂ ਜਾ ਸਕਦਾ ਹੈ

ਆਟੇ ’ਚ ਕਣਕ ਦੇ ਵਜ਼ਨ ਦਾ ਪੰਜਵਾਂ ਹਿੱਸਾ ਚੋਕਰ ਹੁੰਦਾ ਹੈ ਪਰ ਇਸ ਪੰਜਵੇਂ ਹਿੱਸੇ ’ਚ ਕਣਕ ਦੇ ਸਭ ਪੋਸ਼ਕ ਤੱਤਾਂ ਦਾ ਤਿੰਨ ਚੌਥਾਈ ਹਿੱਸਾ ਹੁੰਦਾ ਹੈ ਇਸ ਦਾ ਰਸਾਇਣਕ ਵਿਸ਼ਲੇਸ਼ਨ ਕਰਨ ’ਤੇ ਪਤਾ ਲੱਗਦਾ ਹੈ ਕਿ ‘ਮਾਮੂਲੀ ਚੋਕਰ ’ਚ ਤਿੰਨ ਫੀਸਦੀ ਚਿਕਨਾਈ, 12 ਫੀਸਦੀ ਪ੍ਰੋਟੀਨ ਤੇ ਇੱਕ ਤਿਹਾਈ ਭਾਗ ਸਟਾਰਚ ਹੁੰਦਾ ਹੈ’

ਚੋਕਰ ’ਚ ਚੂਨੇ ਤੇ ਹੋਰ ਖਣਿੱਜਾਂ ਦੀ ਮਾਤਰਾ ਕਾਫੀ ਹੁੰਦੀ ਹੈ ‘ਇੱਕ ਪੌਂਡ ਚੋਕਰ ਵਾਲੇ ਆਏ ’ਚ ਚਾਰ ਗ੍ਰੇਨ ਚੂਨਾ ਹੁੰਦਾ ਹੈ, ਜੋ ਸਰੀਰ ਦੀਆਂ ਜ਼ਰੂਰਤਾਂ ਅਨੁਸਾਰ ਲੋੜੀਂਦਾ ਹੁੰਦਾ ਹੈ ਆਟੇ ਦਾ ਚੋਕਰ ਕੱਢਣ?ਦੀ ਸਥਿਤੀ ’ਚ ਚੂਨਾ ਵੀ ਨਿੱਕਲ ਜਾਂਦਾ ਹੈ ਚੂਨਾ ਸਰੀਰ ਲਈ ਜ਼ਰੂਰੀ ਤੱਤ ਹੁੰਦਾ ਹੈ ਕੁਦਰਤੀ ਰੂਪ ਨਾਲ ਇਸ ਤੱਤ ਦੇ ਨਾ ਮਿਲਣ ’ਤੇ ਸਰੀਰ ਦੇ ਕਈ ਅੰਗ ਕਮਜੋਰ ਹੋਣ ਲੱਗਦੇ ਹਨ ਆਪਣੇ ਭੋਜਨ ’ਚ ਬਰੀਕ ਛਣੇ ਆਟੇ ਤੇ ਮੈਦੇ ਦਾ ਪ੍ਰਯੋਗ ਕਰਨ ਵਾਲੇ ਦੇ ਦੰਦ ਹੋਰ ਲੋਕਾਂ ਦੇ ਮੁਕਾਬਲੇ ਜਲਦੀ ਡਿੱਗਦੇ ਹਨ ਜਾਂ ਖੋਖਲੇ ਹੋ ਜਾਂਦੇ ਹਨ

ਚੋਕਰ ਕੋਲੋਨਾਈਜ਼ੇਸ਼ਨ ’ਚ ਤਾਂ ਹਰੀਆਂ ਸਬਜ਼ੀਆਂ ਤੇ ਫਲਾਂ ਦੀ ਤੁਲਨਾ ’ਤੇ ਵੀ ਚੰਗਾ ਸਾਬਿਤ ਹੁੰਦਾ ਹੈ ਇਹ ਸੈੱਲਾਂ ਨੂੰ ਸ਼ੁੱਧ ਰੱਖਦਾ ਹੈ ਨਾਲ ਹੀ ਉਨ੍ਹਾਂ ਨੂੰ ਤਾਕਤ ਤੇ ਊਰਜਾ ਦਿੰਦਾ ਹੈ ਸੈੱਲਾਂ ਦੇ ਸੁਚਾਰੂ ਰੂਪ ਨਾਲ ਚੱਲਣ ’ਚ ਚੋੋਕਰ ਮੱਦਦ ਕਰਦਾ ਹੈ ‘ਬਜ਼ਾਰ ਤੋਂ ਖਰੀਦੇ ਗਏ ਆਟੇ ਦਾ ਚੋਕਰ ਲਾਭਦਾਇਕ ਨਹੀਂ ਮੰਨਿਆ ਜਾਂਦਾ’ ਘਰ ’ਚ ਕਣਕ ਖਰੀਦ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ, ਛਾਣ ਕੇ, ਸੁਕਾ ਕੇ ਪੀਸੀ ਗਈ ਕਣਕ ਦਾ ਚੋਕਰ ਹੀ ਲਾਭਦਾਇਕ ਹੁੰਦਾ ਹੈ ਸਿਹਤ ਲਈ ਚੋਕਰਯੁਕਤ ਆਟੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਇਸ ਲਈ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ?ਤੇ ਪਰਿਵਾਰ ਦੇ ਸਭ ਜੀਆਂ ਨੂੰ ਮਜ਼ਬੂਤ ਤੇੇ ਉਰਜਾਵਾਨ ਬਣਾਈ ਰੱਖਣ?ਲਈ ਚੋਕਰਯੁਕਤ ਆਟੇ ਦੀ ਰੋੋਟੀ ਹੀ ਖਾਣੀ ਚਾਹੀਦੀ ਹੈ
ਪ੍ਰਮੋਦ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ