ਸਹੀ ਸਮੇਂ ’ਤੇ ਚੁਣੋ ਹੈਲਥ ਇੰਸ਼ੋਰੈਂਸ, ਖੁਦ ਤੇ ਪਰਿਵਾਰ ਨੂੰ ਕਰੋ ਸੁਰੱਖਿਅਤ

ਸਹੀ ਸਮੇਂ ’ਤੇ ਚੁਣੋ ਹੈਲਥ ਇੰਸ਼ੋਰੈਂਸ, ਖੁਦ ਤੇ ਪਰਿਵਾਰ ਨੂੰ ਕਰੋ ਸੁਰੱਖਿਅਤ

ਆਪਣੇ ਸੁਸਤ ਲਾਈਫ ਸਟਾਈਲ ਤੇ ਜ਼ਿਆਦਾ ਸਮੇਂ ਤੱਕ ਤਣਾਅ ਭਰੇ ਮਹੌਲ ’ਚ ਆਫ਼ਿਸ ਵਰਕ ਕਰਨ ਦੀ ਵਜ੍ਹਾ ਨਾਲ ਅੱਜ ਦੇ ਜ਼ਿਆਦਾਤਰ ਨੌਜਵਾਨ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ ਇਸ ਦੇ ਚੱਲਦੇ ਉਨ੍ਹਾਂ ਨੂੰ ਨੀਂਦ ਲੈਣ ’ਚ ਪ੍ਰੇਸ਼ਾਨੀ ਹੋ ਰਹੀ ਹੈ ਉਹ ਅਨਹੈਲਦੀ ਫੂਡ ਲੈਣ ਦੇ ਆਦਿ ਹੋ ਚੁੱਕੇ ਹਨ ਮਹਾਂਮਾਰੀ ਨੇ ਨੌਜਵਾਨਾਂ ਦੇ ਇਸ ਲਾਈਫ ਸਟਾਈਲ ਨੂੰ ਖਾਸ ਪ੍ਰਭਾਵਿਤ ਕੀਤਾ ਹੈ ਆਪਣੀ ਖਰਾਬ ਸਿਹਤ ਕਾਰਨ ਉਹ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਵੀ ਕਰ ਰਹੇ ਹਨ ਇਸ ਸਭ ਤੋਂ ਛੁਟਕਾਰਾ ਪਾਉਣ ’ਚ ਇੱਕ ਸਹੀ ਹੈਲਥ ਇੰਸ਼ੋਰੈਂਸ ਪਾਲਿਸੀ ਮੱਦਦਗਾਰ ਸਾਬਤ ਹੋ ਸਕਦੀ ਹੈ ਜੇਕਰ ਤੁਸੀਂ ਇਸ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਜ਼ਰੂਰੀ ਗੱਲਾਂ ਨੂੰ ਜਾਣ ਲੈਣਾ ਜ਼ਰੂਰੀ ਹੈ

1. ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਪਛਾਣੋ:

ਜੀਵਨ ’ਚ ਕਦੋਂ ਕੀ ਹੋ ਜਾਵੇ ਇਸ ਦਾ ਕੋਈ ਭਰੋਸਾ ਨਹੀਂ ਅਜਿਹੇ ’ਚ ਆਰਥਿਕ ਰੂਪ ਨਾਲ ਦੀਵਾਲੀਆ ਹੋਣ?ਤੋਂ ਬਚਣ ਲਈ ਇੱਕ ਸਹੀ ਹੈਲਥ ਇੰਸ਼ੋਰੈਂਸ ਪਲਾਨ ਖਰੀਦ ਲੈਣਾ ਚਾਹੀਦਾ ਹੈ ਇੰਸ਼ੋਰੈਂਸ ਪਲਾਨ ਦੀ ਖਰੀਦਦਾਰੀ ਤੋਂ ਪਹਿਲਾਂ ਆਪਣੀਆਂ ਜ਼ਰੂਰਤਾਂ ਦੀ ਪਛਾਣ ਕਰੋ ਸਭ ਕੰਪਨੀਆਂ ਦੇ ਹੈਲਥ ਇੰਸ਼ੋਰੈਂਸ ਪਲਾਨ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ

ਨਾਲ ਹੀ ਇਹ ਵੀ ਤੈਅ ਕਰ ਲਓ ਕਿ ਤੁਸੀਂ ਸਿਰਫ਼ ਆਪਣੇ ਲਈ ਹੈਲਥ ਇੰਸ਼ੋਰੈਂਸ ਪਲਾਨ ਖਰੀਦ ਰਹੇ ਹੋ ਜਾਂ ਫਿਰ ਪੂਰੇ ਪਰਿਵਾਰ ਲਈ ਇੰਸ਼ੋਰੈਂਸ ਦਾ ਕਵਰ ਲੈ ਰਹੇ ਹੋ ਇੱਕ ਵਾਰ ਇਹ ਤੈਅ ਹੋ ਜਾਣ ਤੋਂ ਬਾਅਦ ਤੁਸੀਂ ਸਹੀ ਹੈਲਥ ਇੰਸ਼ੋਰੈਂਸ ਦੀ ਚੋਣ?ਕਰਕੇ ਆਪਣੇ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਰੱਖਣ ਲਈ ਉਸ ਪਲਾਨ ਨੂੰ ਖਰੀਦ ਸਕਦੇ ਹੋ

ਉਮਰ, ਪਰਿਵਾਰ ਦੀ ਮੈਡੀਕਲ ਹਿਸਟਰੀ, ਪਹਿਲਾਂ ਤੋਂ ਕਿਸੇ ਬਿਮਾਰੀ ਦੇ ਹੋਣ ਤੇ ਉਸ ’ਤੇ ਆਉਣ ਵਾਲੇ ਖਰਚ, ਮਹਿੰਗੀਆਂ ਹੋ ਰਹੀਆਂ ਸਿਹਤ ਸੁਵਿਧਾਵਾਂ ਵਰਗੇ ਤਮਾਮ ਪਹਿਲੂਆਂ ’ਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ ਨਾਲ ਹੀ ਪਾਲਿਸੀ ਦੇ ਰਿਨੁਅਲ ਨਾਲ ਜੁੜੀਆਂ ਹੋਰ ਬੀਮਾ ਕੰਪਨੀਆਂ ਬਾਰੇ ਜਾਣਕਾਰੀਆਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ ਪਾਲਿਸੀ ਨਾਲ ਜੁੜੀਆਂ ਲੋਨ ਤੇ ਟੈਕਸ ਛੋਟ ਸਬੰਧੀ ਜਾਣਕਾਰੀਆਂ ਵੀ ਲੈ ਲੈਣੀਆਂ ਚਾਹੀਦੀਆਂ ਹਨ

2. ਪਾਲਿਸੀ ਖਰੀਦਣ ਦੀ ਸਹੀ ਉਮਰ:

ਹੈਲਥ ਇੰਸ਼ੋਰੈਂਸ ਪਾਲਿਸੀ ਲਈ ਸਹੀ ਉਮਰ ਜ਼ਿਆਦਾ ਮਹੱਤਵ ਰੱਖਦੀ ਹੈ ਤੁਸੀਂ ਜਿੰਨਾ ਜ਼ਲਦੀ ਪਲਾਨ ਖਰੀਦੋਗੇ, ਇਹ ਉਨਾ ਹੀ ਸਹੀ ਹੈ ਮੌਜੂਦਾ ਸਮੇਂ ’ਚ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਪ੍ਰੋਫੈਸ਼ਨਲ ਕੈਰੀਅਰ ਦੀ ਸ਼ੁਰੂਆਤ ਹੁੰਦੇ ਹੀ ਹੈਲਥ ਇੰਸ਼ੋਰੈਂਸ ਪਾਲਿਸੀ ਖਰੀਦਣ ਦੀ ਪਲਾਨਿੰਗ ਕਰ ਲੈਣੀ ਚਾਹੀਦੀ ਹੈ ਆਧੁਨਿਕ ਲਾਈਫ ਸਟਾਈਲ ਨਾਲ ਜੁੜੀਆਂ ਬਿਮਾਰੀਆਂ ਨੂੰ ਸ਼ੁਰੂ ਹੋਣ?ਤੋਂ ਪਹਿਲਾਂ ਭਰੋਸੇਯੋਗ ਬੀਮਾ ਕੰਪਨੀ ਤੋਂ ਪਾਲਿਸੀ ਖਰੀਦ ਲੈਣੀ ਚਾਹੀਦੀ ਹੈ

3. ਵਧੀਆ ਪਾਲਿਸੀ ਦੀ ਕਰੋ ਚੋਣ:

ਜੇਕਰ ਤੁਹਾਡੀ ਸਿਹਤ ਪੂਰੀ ਤਰ੍ਹਾਂ ਫਿੱਟ ਰਹਿੰਦੀ ਹੈ, ਤਾਂ ਤੁਸੀਂ ਉਸ ਹੈਲਥ ਇੰਸ਼ੋਰੈਂਸ ਪਾਲਿਸੀ ਦੀ ਚੋਣ ਕਰ ਲਓ ਜੋ ਜ਼ਰੂਰਤ ਅਨੁਸਾਰ ਜ਼ਿਆਦਾ ਕਵਰੇਜ ਮੁਹੱਈਆ ਕਰਵਾਵੇ ਭਾਵ ਬਿਮਾਰੀ ਦੇ ਸਮੇਂ ਲੋੜ ਪੈਣ ’ਤੇ ਘੱਟ ਕੈਟਾਗਿਰੀ ਦੀ ਪਾਬੰਦੀ ਨਾ ਹੋਵੇ, ਬਿਮਾਰੀ ਦੇ ਅਨੁਸਾਰ ਕੋਈ ਸੀਮਾ ਨਾ ਹੋਵੇ, ਡਾਕਟਰਜ਼ ਜਾਂ ਸਰਜਨ ’ਤੇ ਹੋਣ ਵਾਲਾ ਖਰਚ ਸੀਮਿਤ ਨਾ ਹੋਵੇ, ਇਲਾਜ ਲਈ ਉੱਪਰੀ ਖਰਚ ਨਾ ਕਰਨਾ ਪਵੇ ਇਸ ਤੋਂ ਇਲਾਵਾ ਓਪੀਡੀ ’ਚ ਦਿਖਾਉਣ ਦੀ ਸੁਵਿਧਾ ਹੋਵੇ ਨਾਲ ਹੀ ਸਾਲਾਨਾ ਹੈਲਥ?ਚੈਕਅੱਪ ਦੀ ਸੁਵਿਧਾ ਵੀ ਹੈਲਥ ਇੰਸ਼ੋਰੈਂਸ ਲੈਣ ’ਤੇ ਮਿਲੇ

4.ਮਹੱਤਪੂਰਨ ਗੱਲਾਂ:

ਹੈਲਥ ਇੰਸ਼ੋਰੈਂਸ ਪਾਲਿਸੀ ਹਮੇਸ਼ਾ ਇੱਕ ਭਰੋਸੇਯੋਗ ਬੀਮਾ ਕੰਪਨੀ ਤੋਂ ਖਰੀਦਣਾ ਚਾਹੀਦੀ ਹੈ ਤੁਸੀਂ ਜਿਸ ਵੀ ਪਾਲਿਸੀ ਨੂੰ ਖਰੀਦ ਰਹੇ ਹੋ ਉਸ ਨਾਲ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਹਸਪਤਾਲ ’ਚ ਇਲਾਜ ਕਰਵਾਉਣ ਦੀ ਸੁਵਿਧਾ ਮਿਲੇ ਇਹ ਗੱਲ ਯਕੀਨੀ ਕਰ ਲੈਣੀ ਚਾਹੀਦੀ ਹੈ ਇਲਾਜ ’ਤੇ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਨਾ ਪਵੇ ਇਹ ਵੀ ਜਾਣ ਲੈਣਾ ਚਾਹੀਦਾ ਹੈ ਓਪੀਡੀ ਕਰਵਰੇਜ ਅਸਾਨੀ ਨਾਲ ਮਿਲ ਜਾਵੇ ਕਿਸੇ ਤਰ੍ਹਾਂ ਦਾ ਦਾਅਵਾ ਕਰਨ ਦੀ ਜ਼ਰੂਰਤ ਨਾ ਪਵੇ ਇਸ ਤਰ੍ਹਾਂ ਦੀ ਪਾਲਿਸੀ ਦੀ ਚੋਣ ਕਰਨੀ ਚਾਹੀਦੀ ਹੈ ਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਖੁਦ ਤੇ ਫੈਮਲੀ ਲਈ ਹੈਲਥ ਇੰਸ਼ੋਰੈਂਸ ਪਾਲਿਸੀ ਦਾ ਕਵਰ ਲੈਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ