ਲੁੱਟਣ ਲਈ ਰੋਕੀ ਸੀਆਈਏ ਦੀ ਗੱਡੀ, ਹਥਿਆਰਾਂ ਸਮੇਤ 4 ਗ੍ਰਿਫਤਾਰ

CIA-car-stopped-for-robbery

ਲੁੱਟਣ ਲਈ ਰੋਕੀ ਸੀਆਈਏ ਦੀ ਗੱਡੀ, ਹਥਿਆਰਾਂ ਸਮੇਤ 4 ਗ੍ਰਿਫਤਾਰ

(ਸੱਚ ਕਹੂੰ ਨਿਊਜ਼) ਬਹਾਦਰਗੜ੍ਹ। ਬਹਾਦਰਗੜ੍ਹ ਦੇ ਇਲਾਕੇ ’ਚ ਬੀਤੀ ਰਾਤ ਨੂੰ ਹਥਿਆਰਾਂ ਨਾਲ ਲੈਂਸ ਬਦਮਾਸ਼ਾਂ ਨੇ ਲੁੱਟ ਦਾ ਇਰਾਦੇ ਨਾਲ ਸੀਆਈਏ-2 (CIA) ਦੀ ਹੀ ਗੱਡੀ ਘੇਰ ਲਈ। ਪਰ ਜਦੋਂ ਤੱਕ ਬਦਮਾਸ਼ ਕੁਝ ਸਮਝ ਪਾਉਂਦੇ ਪਲਿਸ ਦੇ ਹੱਥੇ ਚੜ੍ਹ ਗਏ। ਚਾਰ ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਫੜ੍ਹਿਆ ਗਿਆ। ਇਨਾਂ ਵੱਲੋਂ ਕੀਤੀਆਂ ਅੱਠ ਘਟਨਾਵਾਂ ਦਾ ਖੁਲਾਸਾ ਹੋਇਆ ਹੈ। ਪੁਲਿਸ ਨੇ ਇਨਾਂ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਰਿਮਾਂਡ ਦੌਰਾਨ ਇਨਾਂ ਤੋਂ ਹੋਰ ਘਟਨਾਵਾਂ ਦਾ ਖਲਾਸਾ ਹੋ ਸਕਦਾ ਹੈ। CIA vehicle stopped for robbery, 4 arrested with weapons

ਸੀਆਈਏ (CIA)  ਇੰਚਾਰਜ ਮਨੋਜ ਕੁਮਾਰ ਅਨੁਸਾਰ, ਸੀਆਈਏ-2 ਨੂੰ ਸੂਚਨਾ ਮਿਲੀ ਕਿ ਪੀਡੀਐਮ ਫਲਾਈਓਵਰ ਦੇ ਨੇੜੇ ਕੁਝ ਬਦਮਾਸ਼ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ। ਇਸ ਸੂਚਨਾ ’ਤੇ ਤੁਰਤੰ ਟੀਮ ਹਰਕਤ ’ਚ ਆਈ ਤੇ ਉੱਥੇ ਪਹੁੰਚ ਗਈ।

CIA vehicle stopped for robbery, 4 arrested with weapons

ਚਾਰ ਬਦਮਾਸ਼ਾਂ ਨੇ ਲੁੱਟ ਦੇ ਇਰਾਦੇ ਨਾਲ ਗੱਡੀ ਰੁਕਵਾ ਲਈ। ਜਦੋਂ ਉਨਾਂ ਨੂੰ ਲੱਗਿਆ ਕਿ ਗੱਡੀ ’ਚ ਪੁਲਿਸ ਹੈ ਤਾਂ ਭੱਜਣ ਲੱਗੇ ਪਰ ਚਾਰਾਂ ਨੂੰ ਫੜ ਲਿਆ ਗਿਆ। ਇਨਾਂ ਦੀ ਪਛਾਣ ਸੰਨੀ ਨਿਵਾਸੀ ਗਾਂਧੀ ਨਗਰ ਗੋਹਾਣਾ, ਸੁਮਿਤ ਉਰਫ ਦਿਲਾਵਰ ਨਿਵਾਸੀ ਗੋਹਾਨਾ, ਅਸ਼ਵਨੀ ਉਰਫ ਬਾਕਸਰ ਅਗਵਾਨਪੁਰ (ਸੋਨੀਪਤ) ਤੇ ਮੋਹਿਤ ਨਿਵਾਸੀ ਦੇਵਡੂ (ਸੋਨੀਪਤ) ਵਜੋਂ ਹੋਈ ਹੈ। ਇਨਾਂ ਕੋਲੋਂ ਚਾਰ ਦੇਸ਼ੀ ਪਿਸਤੌਲ ਤੇ ਛੇ ਕਾਰਤੂਸ ਬਰਾਮਦ ਹੋਏ। ਇਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ