ਸੀਆਈਕੇ ਦੀ ਪੀਡੀਪੀ ਨੇਤਾ ਦੇ ਘਰ ’ਤੇ ਛਾਪੇਮਾਰੀ

0

ਸੀਆਈਕੇ ਦੀ ਪੀਡੀਪੀ ਨੇਤਾ ਦੇ ਘਰ ’ਤੇ ਛਾਪੇਮਾਰੀ

ਸ੍ਰੀਨਗਰ। ਜੰਮੂ-ਕਸ਼ਮੀਰ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀਆਈਕੇ) ਸ਼ਾਖਾ ਨੇ ਦੱਖਣੀ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿਚ ਅੱਤਵਾਦੀ ਮਾਮਲੇ ਵਿਚ ਪੁਲਵਾਮਾ ਵਿਚ ਪੀਪਲਜ਼ ਡੈਮੋ¬ਕ੍ਰੇਟਿਕ ਪਾਰਟੀ (ਪੀਡੀਪੀ) ਦੇ ਯੂਥ ਪ੍ਰਧਾਨ ਵਹੀਦ-ਉਰ-ਰਹਿਮਾਨ ਪਾਰਾ ਦੀ ਰਿਹਾਇਸ਼ ’ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਗਈ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀਕੇਆਈ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਨਲਾਰਾ, ਪੁਲਵਾਮਾ ਵਿੱਚ ਸ੍ਰੀ ਪਰਾ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਅਧਿਕਾਰੀਆਂ ਨੇ ਕਥਿਤ ਅੱਤਵਾਦੀ ਕੇਸ ਦੇ ਸੰਬੰਧ ਵਿੱਚ ਦੱਖਣੀ ਕਸ਼ਮੀਰ ਦੇ ਹੋਰ ਇਲਾਕਿਆਂ ਵਿੱਚ ਵੀ ਛਾਪੇਮਾਰੀ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.