Breaking News

ਦੀਵੇ ਥੱਲ੍ਹੇ ਹਨ੍ਹੇੇਰਾ : ਮੁੱਖ ਮੰਤਰੀ ਦਾ ਸ਼ਹਿਰ ਹੀ ਡੇਂਗੂ ਦੇ ਡੰਗ ਨੇ ਡੰਗਿਆ

City, Chief, Minister, City, Dikshit

ਡੇਂਗੂ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਪਟਿਆਲਾ ਪਹਿਲੇ ਨੰਬਰ ‘ਤੇ

ਪਟਿਆਲਾ (ਸੱਚ ਕਹੂੰ ਨਿਊਜ) ਪੰਜਾਬ ‘ਚ ਡੇਂਗੂ ਦਾ ਮਾਮਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹਾਲੇ ਵੀ ਕਈ ਇਲਾਕਿਆਂ ‘ਚ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਕਈ ਸ਼ਹਿਰਾਂ ‘ਚ ਡੇਂਗੂ ਦੇ ਮਾਮਲਿਆਂ ਦੀ ਕਮੀ ਦੇਖੀ ਗਈ ਹੈ ਡੇਂਗੂ ਦੇ ਮਾਮਲਿਆਂ ‘ਚ 2017 ‘ਚ ਜਿੱਥੇ ਪੰਜਾਬ ‘ਚ ਮੋਹਾਲੀ ਸਭ ਪਹਿਲੇ ਨੰਬਰ ‘ਤੇ ਸੀ, ਤੇ ਹੁਣ ਇਸੇ ਸਾਲ 2018 ‘ਚ ਡੇਂਗੂ ਦੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਪਟਿਆਲਾ ਹੀ ਪਹਿਲੇ ਨੰਬਰ ‘ਤੇ ਆ ਗਿਆ ਹੈ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੀ ਪਟਿਆਲਾ ਦੇ ਰਹਿਣ ਵਾਲੇ ਹਨ ਮੋਹਾਲੀ ਪਿਛਲੇ ਸਾਲ ਡੇਂਗੂ ਦੇ 2223 ਮਾਮਲਿਆਂ  ਨਾਲ ਪੰਜਾਬ ਭਰ ‘ਚੋਂ ਪਹਿਲੇ ਨੰਬਰ ‘ਤੇ ਸੀ, ਜਦਕਿ 2018 ‘ਚ 954 ਮਾਮਲਿਆਂ ਨਾਲ ਤੀਜੇ ਨੰਬਰ ‘ਤੇ ਪਹੁੰਚ ਗਿਆ  ਇਸੇ ਤਰ੍ਹਾਂ 2017 ‘ਚ ਪਟਿਆਲਾ ਡੇਂਗੂ ਦੇ 2141 ਮਾਮਲਿਆਂ ਨਾਲ ਦੂਜੇ ਨੰਬਰ ‘ਤੇ ਸੀ, ਉੱਥੇ ਹੀ 2018 ‘ਚ ਪਟਿਆਲਾ 2184 ਮਾਮਲਿਆਂ ਨਾਲ ਸੂਬੇ ਭਰ ‘ਚ ਪਹਿਲੇ ਨੰਬਰ ‘ਤੇ ਆ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top