ਜੰਮੂ-ਕਸ਼ਮੀਰ ਵਿਧਾਨ ਪਰਿਸ਼ਦ ‘ਚ ਵਿਰੋਧੀਆਂ ਨੇ ਮਾਈਕਾਂ ਨੂੰ ਉਖਾੜਿਆ

ਏਜੰਸੀ ਜੰਮੂ, 
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਧਾਰਾ 370 ‘ਤੇ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਵਿਰੋਧੀਆਂ ਵੱਲੋਂ ਸਦਨ ਦੇ ਅੰਦਰ ਹੰਗਾਮੇ ਦਰਮਿਆਨ ਮੇਜ਼ਾਂ-ਕੁਰਸੀਆਂ ਨੂੰ ਸੁੱਟਣ ਤੇ ਮਾਈਕਾਂ ਉਖਾੜਨ ਤੋਂ ਬਾਅਦ ਜੰਮੂ-ਕਸ਼ਮੀਰ ਵਿਧਾਨ ਪਰਿਸ਼ਦ ਦੀ ਕਾਰਵਾਈ ਤੈਅ ਤਾਰੀਖ ਤੋਂ ਸੱਤ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਸਦਨ ਦੀ ਕਾਰਵਾਈ ਅੱਜ ਜਿਵੇਂ ਹੀ ਸ਼ੁਰੂ ਹੋਈ, ਵਿਰੋਧੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਵਿਧਾਨ ਪਰਿਸ਼ਦਾਂ ਨੇ ਸੂਬੇ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੇ ਧਾਰਾ 370 ‘ਤੇ ਮੁੱਖ ਮੰਤਰੀ ਨੂੰ ਆਪਣਾ ਰੁਖ ਸਪੱਸ਼ਟ ਕਰਨ ਲਈ ਬਿਆਨ ਦੀ ਮੰਗ ਕੀਤੀ ਮਹਿਬੂਬਾ ਨੇ 30 ਜਨਵਰੀ ਨੂੰ ਹੇਠਲੇ ਸਦਨ ‘ਚ ਕਿਹਾ ਸੀ ਕਿ ਧਾਰਾ 370 ਨੂੰ ਕਿਸੇ ਵੱਲੋਂ ਕਮਜ਼ੋਰ ਕਰਨਾ ‘ਸਭ ਤੋਂ ਵੱਡਾ ਦੇਸ਼ਧ੍ਰੋਹ’ ਕਦਮ ਹੋਵੇਗਾ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਤੋਂ ਬਿਆਨ ਦੀ ਮੰਗ ਦਾ ਸਿੱਖਿਆ ਮੰਤਰੀ ਨਈਸ ਅਖ਼ਤਰ ਨੇ ਵਿਰੋਧ
ਕੀਤਾ ਤੇ ਸਭਾਪਤੀ ਤੋਂ ਪ੍ਰਸ਼ਨ ਕਾਲ ਜਾਰੀ ਰੱਖਣ ਦੀ ਅਪੀਲ ਕੀਤੀ ਇਸ ਤੋਂ ਬਾਅਦ, ਵਿਰੋਧੀ ਮੈਂਬਰ ਸਦਨ ਵਿਚਾਲੇ ਆ ਗਏ ਤੇ ਕੁਰਸੀਆਂ, ਫਾਈਲਾਂ ਤੇ ਕਾਗਜ਼ਾਤਾਂ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰੌਲਾ ਰੱਪਾ ਪੈਂਦਾ ਰਿਹਾ ਕਾਂਗਰਸ ਮੈਂਬਰ ਵੱਲੋਂ ਸੁੱਟੀਆਂ ਗਈਆਂ ਕੁਝ ਫਾਈਲਾਂ ਸਭਾਪਤੀ ਦੀ ਮੇਜ ‘ਤੇ ਡਿੱਗੀਆਂ ਪਰਿਸ਼ਦ ਦੇ ਸਪੀਕਰ ਹਾਜੀ ਇਨਾਇਤ ਅਲੀ ਨੇ ਪੰਜ ਮਿੰਟਾਂ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਰੌਲਾ ਪਾ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੇਜ਼ਾਂ ਨੂੰ ਸੁੱਟ ਦਿੱਤਾ ਤੇ ਮਾਈਕ ਪੁੱਟਣ ਲੱਗੇ
ਬੈਂਚ ਥਪ ਥਪਾਈ ਨਾਲ ਬਜਟ ਤੇ ਕੁਝ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਸਪੀਕਰ ਨੇ ਪਰਿਸ਼ਦ ਦੀ ਕਾਰਵਾਈ ਨੂੰ ਕੰਮਕਾਜ ਦੀ ਤੈਅ ਤਾਰੀਖ ਤੋਂ ਇੱਕ ਹਫ਼ਤਾ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ