ਅਸਟਰੇਲੀਆ ਦੀ ਪਾਕਿ ‘ਤੇ ‘ਕਲੀਨ ਸਵੀਪ

0
Clean sweep , Australia, Pakistan

‘ਦੂਜੇ ਮੈਚ ‘ਚ ਪਾਰੀ ਅਤੇ 48 ਦੌੜਾਂ ਨਾਲ ਹਰਾਇਆ

ਏਜੰਸੀ /ਐਡੀਲੇਡ। ਆਫ ਸਪਿੱਨਰ ਨਾਥਨ ਲਿਓਨ (69 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ (63 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਸਟਰੇਲੀਆ ਨੇ ਪਾਕਿਸਤਾਨ ਨੂੰ ਗੁਲਾਬੀ ਗੇਂਦ ਨਾਲ ਖੇਡੇ ਗਏ ਦੂਜੇ ਡੇ-ਨਾਈਟ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਹੀ ਸੋਮਵਾਰ ਨੂੰ ਪਾਰੀ ਅਤੇ 48 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਨੂੰ 2-0 ਨਾਲ ਕਲੀਨ ਸਵੀਪ ਕਰ ਲਿਆ ।

ਅਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਤਿੰਨ ਵਿਕਟਾਂ ‘ਤੇ 589 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਸੀ, ਜਿਸ ਦੇ ਜਵਾਬ ‘ਚ ਪਾਕਿਸਤਾਨ ਦੀ ਟੀਮ ਪਹਿਲੀ ਪਾਰੀ ‘ਚ 302 ਦੌੜਾਂ ਅਤੇ ਦੂਜੀ ਪਾਰੀ ‘ਚ 239 ਦੌੜਾਂ ‘ਤੇ ਢੇਰ ਹੋ ਗਈ ਅਸਟਰੇਲੀਆ ਨੂੰ ਇਸ ਜਿੱਤ ਨਾਲ 60 ਅੰਕ ਮਿਲੇ । ਉਸ ਦੇ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ ਹੁਣ 176 ਅੰਕ ਹੋ ਗਏ ਹਨ ਜਦੋਂਕਿ ਪਾਕਿਸਤਾਨ ਦਾ ਹਾਲੇ ਖਾਤਾ ਨਹੀਂ ਖੁੱਲ੍ਹਿਆ ਹੈ ਅਸਟਰੇਲੀਆ ਟੈਸਟ ਚੈਂਪੀਅਨਸ਼ਿਪ ‘ਚ ਭਾਰਤ (360) ਤੋਂ ਬਾਅਦ ਦੂਜੇ ਸਥਾਨ ‘ਤੇ ਹੈ।

ਦੋ ਮੈਚਾਂ ਦੀ ਲੜੀ ਨੂੰ 2-0 ਨਾਲ ਜਿੱਤਿਆ

ਅਸਟਰੇਲੀਆ ਦੀ ਪਹਿਲੀ ਪਾਰੀ ‘ਚ ਰਿਕਾਰਡਤੋੜ ਨਾਬਾਦ 335 ਦੌੜਾਂ ਬਣਾਉਣ ਵਾਲੇ ਓਪਨਰ ਡੇਵਿਡ ਵਾਰਨਰ ਨੂੰ ਪਲੇਅਰ ਆਫ ਦ ਮੈਚ ਐਲਾਨ ਕੀਤਾ ਗਿਆ ਵਾਰਨਰ ਨੂੰ ਇਸ ਦੇ ਨਾਲ ਹੀ ਪਲੇਅਰ ਆਫ ਦਾ ਸੀਰੀਜ਼ ਦਾ ਵੀ ਪੁਰਸਕਾਰ ਮਿਲਿਆ ਅਸਟਰੇਲੀਆ ਨੇ ਇਸ ਤਰ੍ਹਾਂ 1999 ਤੋਂ ਹੁਣ ਤੱਕ ਆਪਣੇ ਘਰ ‘ਚ ਪਾਕਿਸਤਾਨ ਤੋਂ ਲਗਾਤਾਰ ਪੰਜ ਲੜੀ ‘ਕਲੀਨ ਸਵੀਪ’ ਕੀਤੀ ਹੈ ਪਾਕਿਸਤਾਨ ਅਸਟਰੇਲੀਆ ‘ਚ ਆਪਣੇ ਪਿਛਲੇ 14 ਟੈਸਟ ਮੈਚ ਹਾਰ ਚੁੱਕਾ ਹੈ ਅਸਟਰੇਲੀਆ ਨੇ 1999 ‘ਚ ਪਾਕਿਸਤਾਨ ਨੂੰ ਘਰੇਲੂ ਲੜੀ ‘ਚ 3-0 ਨਾਲ, 2004 ‘ਚ 3-0 ਨਾਲ, 2009 ‘ਚ 3-0 ਨਾਲ, 2016 ‘ਚ 3-0 ਨਾਲ ਅਤੇ 2019 ‘ਚ 2-0 ਨਾਲ ਹਰਾਇਆ।

ਪਾਕਿਸਤਾਨ ਨੇ ਚੌਥੇ ਦਿਨ ਤਿੰਨ ਵਿਕਟਾਂ ‘ਤੇ 39 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 200 ਦੌੜਾਂ ਜੋੜ ਕੇ ਉਸ ਦੀ ਦੂਜੀ ਪਾਰੀ 239 ਦੌੜਾਂ ‘ਤੇ ਸਿਮਟ ਗਈ ਪਾਕਿਸਤਾਨ ਨੇ ਆਖਰੀ ਚਾਰ ਵਿਕਟਾਂ ਸਿਰਫ 18 ਦੌੜਾਂ ਜੋੜ ਕੇ ਗਵਾਈਆਂ ਅਤੇ ਉਸ ਨੂੰ ਪਾਰੀ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਪਾਕਿਸਤਾਨ ਨੇ ਐਡੀਲੇਡ ਮੈਦਾਨ ‘ਤੇ 47 ਸਾਲ ਬਾਅਦ ਟੈਸਟ ਮੈਚ ਪਾਰੀ ਨਾਲ ਗਵਾਇਆ ਹੈ ਉਸ ਨੇ 1972 ‘ਚ ਐਡੀਲੇਡ ‘ਚ ਆਪਣਾ ਪਹਿਲਾ ਟੈਸਟ ਪਾਰੀ ਨਾਲ ਗਵਾਇਆ ਸੀ। ਉਸ ਤੋਂ ਬਾਅਦ ਲਗਾਤਾਰ ਤਿੰਨ ਟੈਸਟ ਡਰਾਅ ਖੇਡੇ ਸਨ ਪਾਕਿਸਤਾਨ 1999 ਤੋਂ 2014 ਤੱਕ ਪਾਕਿਸਤਾਨ ‘ਚ ਲਗਾਤਾਰ 14 ਟੈਸਟ ਹਾਰ ਚੁੱਕਾ ਹੈ ਜੋ ਕਿਸੇ ਟੀਮ ਦਾ ਅਸਟਰੇਲੀਆ ‘ਚ ਲਗਾਤਾਰ ਟੈਸਟ ਹਾਰਨ ਦਾ ਸਭ ਤੋਂ ਵੱਡਾ ਕ੍ਰਮ ਹੈ ਪਾਕਿਸਤਾਨ ਨੇ ਵਿਦੇਸ਼ੀ ਧਰਤੀ ‘ਤੇ ਆਪਣੇ ਪਿਛਲੇ ਛੇ ਟੈਸਟ ਪਾਰੀ ਦੀ ਹਾਰ ਨਾਲ ਗਵਾਏ ਹਨ ਅਸਟਰੇਲੀਆ ਦੀ 2019 ‘ਚ ਆਪਣੇ ਘਰ ‘ਚ ਪਾਰੀ ਨਾਲ ਇਹ ਤੀਜੀ ਜਿੱਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।