ਕੱਚੇ ਧਾਗੇ ਨਾਲ ‘ਖਾਲੀ ਚੈਕਾਂ’ ਦੀ ਲਟਕਦੀ ਤਲਵਾਰ ਨੇ ਨਪੀੜੇ ਕਿਸਾਨ

0
Clogged, Sword,Empty, Cheeks,, Cropped, Farmer

ਮਾਨਸਿਕ ਪ੍ਰੇਸ਼ਾਨੀ ਕਾਰਨ ਬਿਮਾਰੀਆਂ ‘ਤੇ ਵਧ ਰਹੇ ਖਰਚ ਨੇ ਕੀਤਾ ਬਦਹਾਲ

ਬਠਿੰਡਾ (ਅਸ਼ੋਕ ਵਰਮਾ) । ਬਠਿੰਡਾ ਪੱਟੀ ਦੀ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਸੰਕਟ ਤੋਂ ਬਾਅਦ ਖਾਲੀ ਚੈਕ ਡਰਾਉਣ ਲੱਗੇ ਹਨ ਸੈਂਕੜੇ ਕਿਸਾਨਾਂ ਦੀ ਇਹੋ ਹੋਣੀ ਹੈ ਕਿ ਉਨ੍ਹਾਂ ਦੇ ਸਿਰ ‘ਤੇ ਹਰ ਵਕਤ ਖਾਲੀ ਚੈਕਾਂ ਦੇ ਰੂਪ ‘ਚ ਕੱਚੇ ਧਾਗੇ ਨਾਲ ਲਟਕਦੀ ਤਲਵਾਰ ਦਿਖਾਈ ਦੇ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ ‘ਚ ਖਾਲੀ ਚੈਕਾਂ ਦੀ ਵਾਪਸੀ ਲਈ ਲਾਏ ਮੋਰਚੇ ਦੇ ਇਹੋ ਤੱਥ ਹਨ ਕਿ ਸਰਕਾਰੀ ਵਰਤਾਰਾ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉੱਡ ਗਈ ਹੈ ਕੋਈ ਕਿਸਾਨ ਉਦਾਸੀ ਤੇ ਤਣਾਅ ‘ਚ ਫਸ ਗਿਆ ਹੈ ਅਤੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਪਿਆ ਹੈ

ਡਿਪਰੈਸ਼ਨ ਕਾਰਨ ਪਿੰਡਾਂ ਵਿਚਲੇ ਮੈਡੀਕਲ ਸਟੋਰਾਂ ਤੋਂ ਨੀਂਦ ਦੀਆਂ ਗੋਲੀਆਂ ਦੀ ਵਿਕਰੀ ਵਧੀ ਹੈ ਜਾਣਕਾਰੀ ਅਨੁਸਾਰ ਬਠਿੰਡਾ ਪੱਟੀ ਦੇ ਹਰ ਪਿੰਡ ਵਿੱਚ ਔਸਤਨ 30 ਤੋਂ 40 ਘਰਾਂ ਦੇ ਕਿਸਾਨ ਦਵਾਈਆਂ ਖਾਣ ਲੱਗ ਪਏ ਹਨ ਬਹੁਤੇ ਕਿਸਾਨ ਤਾਂ ਉਹ ਵੀ ਹਨ, ਜਿਨ੍ਹਾਂ ਦੀ ਸਾਲ 2015 ‘ਚ ਨਰਮੇ ਦੀ ਫਸਲ ਚਿੱਟੇ ਮੱਛਰ ਨੇ ਚੱਟ ਲਈ ਸੀ ਤੇ ਹੁਣ ਇਹ ਨਵਾਂ ਸੰਕਟ ਬਣ ਗਿਆ ਹੈ ਪਿੰਡ ਚੱਠੇਵਾਲਾ ਦੇ ਕਿਸਾਨ ਮੋਹਣ ਲਾਲ ਨੇ ਬੈਂਕ ਤੋਂ 1,48,358 ਰੁਪਏ ਕਰਜ਼ਾ ਲਿਆ ਸੀ, ਜਿਸ ‘ਤੇ 2, 62,556 ਰੁਪਏ ਵਿਆਜ ਅਤੇ 250 ਰੁਪਇਆ ਖਰਚਾ ਪਾਉਣ ਉਪਰੰਤ 4,11164 ਰੁਪਏ ਬਣ ਗਿਆ ਹੈ

ਉਸ ਨੇ ਦੱਸਿਆ ਕਿ ਨੋਟਿਸ ਆਉਣ ਉਪਰੰਤ ਇਹ ਸੁਝ ਨਹੀਂ ਰਿਹਾ ਕਿ ਉਹ ਕੀ ਕਰੇ ਇਸ ਕਿਸਾਨ ਨੂੰ ਹੁਣ ਬਲੱਡ ਪ੍ਰੈੱਸ਼ਰ ਤੇ ਉਦਾਸੀ ਨੇ ਘੇਰ ਲਿਆ, ਜਿਸ ਦਾ ਉਹ ਇਲਾਜ ਕਰਾ ਰਿਹਾ ਹੈ ਪਿੰਡ ਭੁੱਚੋ ਖੁਰਦ ਦੇ ਕਿਸਾਨ ਬਿੱਕਰ ਸਿੰਘ ਨੂੰ ਕਰਜ਼ਿਆਂ ਕਾਰਨ ਅਦਾਲਤ ਵੱਲੋਂ ਦੋ ਵਰ੍ਹਿਆਂ ਦੀ ਕੈਦ ਸੁਣਾਈ ਗਈ ਹੈ ਹੁਣ ਉਹ ਜ਼ਮਾਨਤ ‘ਤੇ ਆਇਆ ਹੈ ਅਤੇ ਅੱਜ ਕਿਸਾਨ ਧਰਨੇ ‘ਚ ਸਰਕਾਰ ਖਿਲਾਫ ਨਾਅਰੇ ਵੀ ਮਾਰੇ ਹਨ ਉਸਨੇ ਦੱਸਿਆ ਕਿ ਰਾਤਾਂ ਨੂੰ ਸੁਫਨੇ ‘ਚ ਜੇਲ੍ਹ ਦਿਖਾਈ ਦਿੰਦੀ ਹੈ ਉਹ ਆਖਦਾ ਹੈ ਕਿ ਨੀਂਦ ਲਈ ਕਈ ਵਾਰ ਗੋਲੀਆਂ ਦਾ ਸਹਾਰਾ ਲੈਣਾ ਪੈਂਦਾ ਹੈ ਪਿੰਡ ਢੱਡੇ ਦਾ ਕਿਸਾਨ ਬਲਕੌਰ ਸਿੰਘ ਵੀ ਬੈਂਕ ਵੱਲੋਂ ਕਰਜ਼ਾ ਦੇਣ ਵੇਲੇ ਲਏ ਖਾਲੀ ਚੈਕਾਂ ਕਾਰਨ ਤਣਾਅ ਦੀ ਜਕੜ ਵਿੱਚ ਹੈ ਉਸ ਨੇ ਦੱਸਿਆ ਕਿ ਉਸ ਨੇ ਜਦੋਂ ਤੋਂ ਚਿੱਟੀ ਮੱਖੀ ਕਾਰਨ ਫ਼ਸਲ ਤਬਾਹ ਹੋਈ ਹੈ, ਉਸ ਮਗਰੋਂ ਤਾਂ ਹਰ ਵਕਤ ਕਿਸੇ ਅਣਹੋਣੀ ਸਬੰਧੀ ਧੁੜਕੂ ਲੱਗਿਆ ਰਹਿੰਦਾ ਹੈ ਉਸ ਨੇ ਦੱਸਿਆ ਕਿ ਪੰਜ ਲੱਖ ਰੁਪਏ ਕਰਜੇ ਦੀ ਵਸੂਲੀ ਲਈ ਦੋ ਵਾਰ ਨੋਟਿਸ ਆਏ ਹਨ ਇਸ ਕਿਸਾਨ ਨੇ ਗਿਲਾ ਕੀਤਾ ਕਿ ਕੈਪਟਨ ਵੱਲੋਂ ਕਰਜ਼ਿਆਂ ‘ਤੇ ਲਕੀਰ ਮਾਰਨ ਦੇ ਐਲਾਨ ਕਾਰਨ ਉਨ੍ਹਾਂ ਨੂੰ ‘ਅੱਛੇ ਦਿਨਾਂ’ ਦੀ ਆਸ ਬੱਝੀ ਸੀ ਪਰ ਹੁਣ ਸਭ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ

ਪਿੰਡ ਦਾਨ ਸਿੰਘ ਵਾਲਾ ਦੇ ਕਿਸਾਨ ਇਕਬਾਲ ਸਿੰਘ ਨੂੰ ਖੇਤੀ ਵਿਕਾਸ ਬੈਂਕ ਬਠਿੰਡਾ ਵੱਲੋਂ 4 ਲੱਖ 15 ਹਜ਼ਾਰ779 ਰੁਪਏ ਦੀ ਵਸੂਲੀ ਦਾ ਨੋਟਿਸ ਮਿਲਿਆ ਹੈ ਇਵੇਂ ਹੀ ਕਿਸਾਨ ਲਾਭ ਸਿੰਘ ਵਾਸੀ ਢੱਡੇ ਦਾ ਫੂਲ ਅਦਾਲਤ ‘ਚ ਕੇਸ ਵਿਚਾਰ ਅਧੀਨ ਹੈ ਇਸੇ ਪਿੰਡ ਦੇ ਕਿਸਾਨ ਬਿੱਕਰ ਸਿੰਘ ਨੇ ਖੇਤੀ ਵਿਕਾਸ ਬੈਂਕ ਦਾ 5 ਲੱਖ ਕਰਜ਼ਾ ਖਲੋਤਾ ਹੋਣ ਦੀ ਗੱਲ ਦੱਸੀ ਹੈ ਚੱਕ ਫਤਿਹ ਸਿੰਘ ਵਾਲਾ ਦੇ ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ 10 ਲੱਖ ਕਰਜੇ ਦੀ ਵਸੂਲੀ ਲਈ ਦੋ ਵਾਰ ਪੁਲਿਸ ਆ ਚੁੱਕੀ ਹੈ ਦਾਨ ਸਿੰਘ ਵਾਲਾ ਦੇ ਕਿਸਾਨ ਰਣਜੀਤ ਸਿੰਘ ਤੋਂ ਵੀ ਖਾਲੀ ਚੈਕ ਲਏ ਹੋਏ ਹਨ

ਉਸ ਨੇ 6 ਲੱਖ 60 ਹਜ਼ਾਰ ਕਰਜ਼ਾ ਖੜ੍ਹਿਆ ਹੋਣ ਬਾਰੇ ਦੱਸਿਆ ਤੇ ਨਾਲ ਹੀ ਪਰਿਵਾਰ ‘ਚ ਬਣੇ ਡਰ ਦੇ ਮਹੌਲ ਦਾ ਵੀ ਜਿਕਰ ਕੀਤਾ ਕਿਸਾਨ ਜਗਤਾਰ ਸਿੰਘ ਦੀ ਪੌਣੇ ਚਾਰ ਏਕੜ ‘ਚੋਂ ਸਿਰਫ ਡੇਢ ਏਕੜ ਜ਼ਮੀਨ ਬਚੀ ਹੈ ਬਾਕੀ ਸਾਰੀ ਜ਼ਮੀਨ ਕਰਜ਼ੇ ਦੀ ਭੇਂਟ ਚੜ੍ਹ ਗਈ ਹੈ ਉਸ ਦਾ ਕਹਿਣਾ ਸੀ ਕਿ ਖਾਲੀ ਚੈਕ ਲਏ ਹੋਣ ਕਰਕੇ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਅਤੇ ਦਵਾਈ ਵੀ ਬੇਅਸਰ ਹੋ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।