ਘਬਰਾਹਟ ਵਿੱਚ ਆਈ ਸਰਕਾਰ, ਪ੍ਰੈਸ ਕਾਨਫਰੰਸ ਲਈ ਸਪੈਸ਼ਲ ਪੁੱਜੇ 4 ਕੈਬਨਿਟ ਮੰਤਰੀ, ਸਿੱਧੂ ਨੇ ਬਣਾਈ ਦੂਰੀ

19_Chandigarh_01

ਕੈਬਨਿਟ ਮੰਤਰੀ ਕਰ ਰਹੇ ਸਨ ਪ੍ਰੈਸ ਕਾਨਫਰੰਸ ਸਿੱਧੂ ਕਰ ਰਹੇ ਸਨ 5 ਸਟਾਰ ਹੋਟਲ ’ਚ ਆਰਾਮ (CM Charanjit Channi)

  • ਕੈਬਨਿਟ ਮੰਤਰੀਆਂ ਨੂੰ ਫੋਨ ਕਰਕੇ ਸੱਦਿਆ ਗਿਆ ਸੀ ਚੰਡੀਗੜ, ਸਾਰੇ ਸੀ ਆਪਣੇ ਵਿਧਾਨ ਸਭਾ ਹਲਕੇ ’ਚ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਕਾਂਗਰਸ ਸਰਕਾਰ ਈਡੀ ਦੀ ਛਾਪੇਮਾਰੀ ਤੋਂ ਬਾਅਦ ਕਾਫ਼ੀ ਜਿਆਦਾ ਘਬਰਾਹਟ ਵਿੱਚ ਆ ਗਈ ਹੈ। ਜਿਸ ਕਾਰਨ ਆਪਣੇ ਆਪਣੇ ਹਲਕੇ ਵਿੱਚ ਪ੍ਰਚਾਰ ਵਿੱਚ ਲਗੇ ਹੋਏ 1 ਉਪ ਮੁੱਖ ਮੰਤਰੀ ਅਤੇ 3 ਕੈਬਨਿਟ ਮੰਤਰੀ ਪ੍ਰਚਾਰ ਨੂੰ ਵਿਚਕਾਰ ਛੱਡਦੇ ਹੋਏ ਨਾ ਸਿਰਫ਼ ਚੰਡੀਗੜ ਪੁੱਜੇ ਸਗੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਉਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਤਾਂ ਕਿ ਆਮ ਲੋਕਾਂ ਨੂੰ ਇਹ ਦਿਖਾਇਆ ਜਾਵੇ ਕਿ ਉਹ ਸਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖੜੇ ਹਨ।

ਇਸ ਨਾਲ ਹੀ ਇਨਾਂ ਚਾਰੇ ਮੰਤਰੀਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਇਸ ਛਾਪੇਮਾਰੀ ਦੇ ਖ਼ਿਲਾਫ਼ ਹਰ ਮੀਡੀਆ ਚੈਨਲ ਅਤੇ ਅਖ਼ਬਾਰ ਨੂੰ ਬਕਾਇਦਾ ਇੰਟਰਵਿਊ ਵੀ ਦੇਣਗੇ ਤਾਂ ਕਿ ਇਸ ਮਾਮਲੇ ਵਿੱਚ ਜਿੰਨਾ ਜਿਆਦਾ ਹੋ ਸਕੇ ਉਨਾਂ ਨੁਕਸਾਨ ਨੂੰ ਬਚਾਇਆ ਜਾ ਸਕੇ।

ਇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੂਰੀ ਬਣਾ ਕੇ ਬੈਠੇ ਹੋਏ ਹਨ। ਨਵਜੋਤ ਸਿੱਧੂ ਚੰਡੀਗੜ ਵਿਖੇ ਹੀ ਸਨ ਅਤੇ ਚਰਨਜੀਤ ਸਿੰਘ ਚੰਨੀ ਦੀ ਮੰਤਰੀਆਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਵੀ ਆਪਣੇ ਪੰਜਾਬ ਮਾਡਲ ’ਤੇ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਚਰਨਜੀਤ ਸਿੰਘ ਚੰਨੀ ਨਾਲ ਮੁੜ ਤੋਂ ਪੈ੍ਰਸ ਕਾਨਫਰੰਸ ਵਿੱਚ ਹਾਜ਼ਰ ਰਹਿਣ ਦੀ ਥਾਂ ’ਤੇ ਨਵਜੋਤ ਸਿੱਧੂ ਚੰਡੀਗੜ ਦੇ ਇੱਕ 5 ਸਟਾਰ ਹੋਟਲ ਵਿੱਚ ਹੀ ਅਰਾਮ ਫ਼ਰਮਾਉਂਦੇ ਨਜ਼ਰ ਆਏ। ਇਸ ਦੌਰਾਨ ਉਨਾਂ ਦੀ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਵੀ ਨਹੀਂ ਹੋਈ।

ਕੈਬਨਿਟ ਮੰਤਰੀ ਕਰ ਰਹੇ ਸਨ ਪ੍ਰੈਸ ਕਾਨਫਰੰਸ ਸਿੱਧੂ ਕਰ ਰਹੇ ਸਨ 5 ਸਟਾਰ ਹੋਟਲ ’ਚ ਆਰਾਮ (CM Charanjit Channi)

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਘਰ ਛਾਪੇਮਾਰੀ ਹੋਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਡਰ ਪੈਦਾ ਹੋ ਗਿਆ ਸੀ ਕਿ ਭੁਪਿੰਦਰ ਹਨੀ ਰਾਹੀਂ ਈ.ਡੀ. ਉਨਾਂ ਤੱਕ ਪਹੁੰਚ ਕਰੇਗੀ ਅਤੇ ਇਸ ਮਾਮਲੇ ਵਿੱਚ ਉਨਾਂ ਨੂੰ ਵੀ ਫਸਾਇਆ ਜਾ ਸਕਦਾ ਹੈ। ਜਿਸ ਕਾਰਨ ਨਾ ਸਿਰਫ਼ ਚਰਨਜੀਤ ਸਿੰਘ ਚੰਨੀ ਸਗੋਂ ਕਾਂਗਰਸ ਪਾਰਟੀ ਹੀ ਕਾਫ਼ੀ ਜਿਆਦਾ ਘਬਰਾਹਟ ਵਿੱਚ ਆ ਗਈ ਸੀ, ਕਿਉਂਕਿ ਪੰਜਾਬ ਵਿੱਚ ਰੇਤ ਮਾਫ਼ੀਆ ਕਾਫ਼ੀ ਜਿਆਦਾ ਵੱਡਾ ਮੁੱਦਾ ਰਹਿੰਦਾ ਹੈ ਅਤੇ ਕਾਂਗਰਸ ਪਾਰਟੀ ਸਣੇ ਹੋਰ ਪਾਰਟੀਆਂ ਰੇਤ ਮਾਫ਼ੀਆ ਨੂੰ ਲੈ ਕੇ ਹਮੇਸ਼ਾ ਹੀ ਕਾਫ਼ੀ ਜਿਆਦਾ ਬਿਆਨਬਾਜ਼ੀ ਵੀ ਕਰਦੇ ਨਜ਼ਰ ਆਉਂਦੇ ਹਨ।

ਹੁਣ ਰੇਤ ਮਾਫ਼ੀਆ ਵਿੱਚ ਹੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰ ਛਾਪੇਮਾਰੀ ਅਤੇ 10 ਕਰੋੜ ਰੁਪਏ ਤੱਕ ਦੀ ਭੁਪਿੰਦਰ ਹਨੀ ਤੇ ਸਾਥੀਆਂ ਕੋਲ ਹੋਣ ਤੋਂ ਬਾਅਦ ਇਸ ਦਾ ਅਸਰ ਚਰਨਜੀਤ ਸਿੰਘ ਚੰਨੀ ਸਣੇ ਕਾਂਗਰਸ ਪਾਰਟੀ ’ਤੇ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਿਆਦਾ ਅਸਰ ਨਾ ਪਵੇ ਇਸ ਲਈ ਕਾਂਗਰਸ ਪਾਰਟੀ ਵਲੋਂ ਡੈਮੇਜ ਕੰਟਰੋਲ ਨੂੰ ਕਰਨ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਸੱਦੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਵਿੱਚ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਜਾਣਾ ਸੀ।

ਪ੍ਰੈਸ ਕਾਨਫਰੰਸ ਵਿੱਚ ਚਰਨਜੀਤ ਸਿੰਘ ਚੰਨੀ ਇਕੱਲੇ ਨਾ ਰਹਿ ਜਾਣ, ਇਸ ਲਈ ਬਕਾਇਦਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਬਾਜਵਾ, ਬ੍ਰਹਮ ਮਹਿੰਦਰਾਂ ਅਤੇ ਸੁਖਬਿੰਦਰ ਸਿੰਘ ਸੁਖਸਰਕਾਰੀਆ ਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਰਹੇ ਤਾਂ ਕਿ ਚਰਨਜੀਤ ਸਿੰਘ ਚੰਨੀ ਨਾਲ ਪੂਰੀ ਸਰਕਾਰ ਖੜੀ ਦਿਖਾਈ ਦੇਵੇ।

ਔਖੇ ਸਮੇਂ ਚਰਨਜੀਤ ਚੰਨੀ (CM Charanjit Channi) ਨਾਲ ਖੜੇ ਹਾਂ ਤਾਂ ਆਏ ਚੰਡੀਗੜ੍ਹ : ਬਾਜਵਾ

ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਈਡੀ ਦੀ ਰੇਡ ਚਰਨਜੀਤ ਚੰਨੀ ਦੇ ਪਰਿਵਾਰਕ ਮੈਂਬਰ ਦੇ ਘਰ ਪਈ ਸੀ ਅਤੇ ਇਸ ਔਖੇ ਸਮੇਂ ਦੌਰਾਨ ਉਨਾਂ ਨਾਲ ਖੜੇ ਰਹਿਣ ਲਈ ਹੀ ਇਹ ਸਾਰੇ ਕੈਬਨਿਟ ਮੰਤਰੀ ਚੰਡੀਗੜ ਆਏੇ ਸਨ। ਉਨਾਂ ਕਿਹਾ ਕਿ ਪੂਰੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖੜੀ ਹੈ।

ਨਵਜੋਤ ਸਿੱਧੂ ਦੀ ਦੂਰੀ ਖੜੇ ਕਰ ਰਹੀ ਐ ਵੱਡੇ ਸੁਆਲ

ਨਵਜੋਤ ਸਿੱਧੂ ਚੰਡੀਗੜ ਵਿਖੇ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਾਥ ਦੇਣ ਲਈ ਪ੍ਰੈਸ ਕਾਨਫਰੰਸ ਵਿੱਚ ਕਿਉਂ ਨਹੀਂ ਆਏ, ਇਹ ਕਾਫ਼ੀ ਜਿਆਦਾ ਸੁਆਲ ਖੜੇ ਕਰ ਰਿਹਾ ਹੈ। ਨਵਜੋਤ ਸਿੱਧੂ ਕਈ ਘੰਟੇ ਤੱਕ ਚੰਡੀਗੜ ਦੇ ਇੱਕ 5 ਸਟਾਰ ਹੋਟਲ ਵਿੱਚ ਮੌਜੂਦ ਰਹੇ ਪਰ ਉਹ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਭਵਨ ਨਹੀਂ ਆਏ। ਇਸ ਪਿੱਛੇ ਕੀ ਕਾਰਨ ਹਨ, ਇਸ ਸਬੰਧੀ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ