ਖੇਡ ਮੈਦਾਨ

ਕੋਚਾਂ ਨੂੰ ਵੀ ਡੋਪਿੰਗ ਲਈ ਜਾਗੂਰਕ ਕਰਨਾ ਚਾਹੀਦੈ: ਮੈਰੀਕਾਮ

Coaches should also be made aware of doping: Mary Kom

ਨਵੀਂ ਦਿੱਲੀ | ਛੇ ਵਾਰ ਦੀ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਐੱਮਸੀ ਮੈਰੀਕਾਮ ਨੇ ਕਿਹਾ ਕਿ ਖਿਡਾਰੀਆਂ ਨੂੰ ਡੋਪਿੰਗ ਦੀ ਦਲਦਲ ‘ਚ ਧੱਕਣ ਲਹੀ ਕਈ ਵਾਰ ਕੋਚ ਵੀ ਜ਼ਿਮੇਵਾਰ ਹੁੰਦੇ ਹਨ ਤੇ ਕੋਚਾਂ ਨੂੰ ਵੀ ਜਾਗਰੂਕ ਕੀਤੇ ਜਾਣ ਦੀ ਸਖਤ ਜ਼ਰੂਰਤ ਹੈ
ਮੈਰੀਕਾਮ ਨੇ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਦੇ ਸਹਿਯੋਗ ਨਾਲ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਤੇ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ (ਪੇਫੀ) ਦੇ ਸਾਂਝੇ ਪ੍ਰੋਗਰਾਮ ‘ਚ ਦੋ ਰੋਜ਼ਾ ਐਂਟੀ ਡੋਪਿੰਗ ਵਿਸ਼ੇ ‘ਤੇ ਕੌਮੀ ਸੰਮੇਲਨ ਦੀ ਸਮਾਪਤੀ ਸਮਾਰੋਹ ‘ਚ ਕਿਹਾ ਕਿ ਕੋਚਾਂ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈ ਕੋਈ-ਕੋਈ ਕੋਚ ਐਥਲੀਟਾਂ ਨੂੰ ਗਲਤ ਦਿਸ਼ਾ ‘ਚ ਲੈ ਜਾਂਦੇ ਹਨ ਕੋਚ ਜਾਗਰੂਕ ਹੋਣਗੇ ਤਾਂ ਡੋਪਿੰਗ ਦੇ ਮਾਮਲੇ ਘੱਟ ਹੋਣਗੇ ਪਿਛਲੇ ਸਾਲ ਆਪਣਾ ਛੇਵਾਂ ਵਿਸ਼ਵ ਖਿਤਾਬ ਜਿੱਤਣ ਵਾਲੀ ਮੈਰੀਕਾਮ ਨੇ ਕਿਹਾ ਕਿ ਐਥਲੀਟ ਵੀ ਛੇਤੀ ਕਾਮਯਾਬੀ ਹਾਸਲ ਕਰਨ ਲਈ ਡੋਪਿੰਗ ਦਾ ਸਹਾਰਾ ਲੈਂਦੇ ਹਨ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਸ ਨਾਲ ਉਨ੍ਹਾਂ ਦਾ ਪੂਰਾ ਕਰੀਅਰ ਬਰਬਾਦ ਹੋ ਜਾਂਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top