ਕੋਲ਼ਾ ਅਤੇ ਚੰਦਨ

0
177
Unique, Simran, Competition, Haryana, Win

ਕੋਲ਼ਾ ਅਤੇ ਚੰਦਨ

ਹਕੀਮ ਲੁਕਮਾਨ ਦਾ ਪੂਰਾ ਜੀਵਨ ਲੋੜਵੰਦਾਂ ਦੀ ਸਹਾਇਤਾ ਲਈ ਸਮਰਪਿਤ ਸੀ ਜਦ ਉਹਨਾਂ ਦਾ ਆਖ਼ਰੀ ਸਮਾਂ ਨਜ਼ਦੀਕ ਆਇਆ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਬੁਲਾਇਆ ਤੇ ਕਿਹਾ, ‘ਬੇਟਾ, ਮੈਂ ਆਪਣਾ ਸਾਰਾ ਜੀਵਨ ਦੁਨੀਆ ਨੂੰ ਸਿੱਖਿਆ ਦੇਣ ‘ਚ ਗੁਜ਼ਾਰ ਦਿੱਤਾ ਹੁਣ ਆਪਣੇ ਆਖ਼ਰੀ ਸਮੇਂ ‘ਚ ਮੈਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣਾ ਚਾਹੁੰਦਾ ਹਾਂ ਤੁਸੀਂ ਇੱਕ ਕੋਇਲਾ ਅਤੇ ਚੰਦਨ ਦਾ ਇੱਕ ਟੁਕੜਾ ਚੁੱਕ ਲਿਆਓ’ ਬੇਟੇ ਨੂੰ ਪਹਿਲਾਂ ਤਾਂ ਇਹ ਅਜ਼ੀਬ ਲੱਗਾ ਪਰ ਉਸਨੇ ਸੋਚਿਆ ਕਿ ਜਦ ਪਿਤਾ ਦਾ ਹੁਕਮ ਹੈ ਤਾਂ ਇਹ ਸਭ ਲਿਆਉਣਾ ਹੀ ਹੋਵੇਗਾ ਉਸ ਨੇ ਰਸੋਈ ‘ਚੋਂ ਕੋਇਲੇ ਦਾ ਇੱਕ ਟੁਕੜਾ ਚੁੱਕਿਆ ਸੰਜੋਗ ਨਾਲ ਘਰ ‘ਚ ਚੰਦਨ ਦੀ ਇੱਕ ਛੋਟੀ ਲੱਕੜ ਵੀ ਮਿਲ ਗਈ ਉਹ ਦੋਵੇਂ ਲੈ ਕੇ ਆਪਣੇ ਪਿਤਾ ਕੋਲ ਗਿਆ ਲੁਕਮਾਨ ਬੋਲੇ,

‘ਹੁਣ ਇਨ੍ਹਾਂ ਦੋਵਾਂ ਨੂੰ ਹੇਠਾਂ ਸੁੱਟ ਦਿਓ’ ਬੇਟੇ ਨੇ ਦੋਵੇਂ ਚੀਜਾਂ ਹੇਠਾਂ ਸੁੱਟ ਦਿੱਤੀਆਂ ਤੇ ਹੱਥ ਧੋਣ ਲੱਗਾ ਤਾਂ ਲੁਕਮਾਨ ਬੋਲਿਆ, ‘ਰੁਕੋ ਬੇਟਾ, ਜ਼ਰਾ ਆਪਣੇ ਹੱਥ ਤਾਂ ਦਿਖਾਓ’ ਫ਼ਿਰ ਉਹ ਉਸਦਾ ਕੋਇਲੇ ਵਾਲਾ ਹੱਥ ਫੜ ਕੇ ਬੋਲਿਆ, ‘ਬੇਟਾ, ਦੇਖਿਆ ਜਿਸ ਹੱਥ ‘ਚ ਕੋਇਲਾ ਫੜਿਆ ਉਹ ਹੱਥ ਕਾਲਾ ਹੋ ਗਿਆ ਅਤੇ ਉਸ ਸੁੱਟ ਦੇਣ ਤੋਂ ਬਾਅਦ ਵੀ ਤੁਹਾਡੇ ਹੱਥ ‘ਚ ਕਾਲਖ਼ ਲੱਗੀ ਰਹਿ ਗਈ ਪਰ ਜਿਸ ਹੱਥ ‘ਚ ਚੰਦਨ ਫੜਿਆ ਸੀ ਉਸ ‘ਚੋਂ ਮਹਿਕ ਆ ਰਹੀ ਹੈ

Simran, Competition, Round, Sirsa, Block, Winer

ਇਸੇ ਤਰ੍ਹਾਂ ਗਲਤ ਲੋਕਾਂ ਦੀ ਸੰਗਤ ਹੁੰਦੀ ਹੈ ਉਹਨਾਂ ਨਾਲ ਰਹਿਣ ‘ਤੇ ਵੀ ਦੁੱਖ ਹੁੰਦਾ ਹੈ ਅਤੇ ਜੀਵਨ ਭਰ ਲਈ ਬਦਨਾਮੀ ਨਾਲ ਲੱਗ ਜਾਂਦੀ ਹੈ ਦੂਜੇ ਪਾਸੇ ਸੱਜਣਾਂ ਦਾ ਸੰਗ ਇਸ ਚੰਦਨ ਦੀ ਲੱਕੜ ਵਾਂਗ ਹੈ ਜੋ ਨਾਲ ਰਹਿੰਦੇ ਹਨ ਤਾਂ ਦੁਨੀਆ ਭਰ ਦਾ ਗਿਆਨ ਮਿਲਦਾ ਹੈ ਤੇ ਉਹਨਾਂ ਦਾ ਸਾਥ ਛੁੱਟਣ ‘ਤੇ ਵੀ ਉਹਨਾਂ ਦੇ ਵਿਚਾਰਾਂ ਦੀ ਮਹਿਕ ਜੀਵਨ ਭਰ ਨਾਲ ਰਹਿੰਦੀ ਹੈ ਇਸ ਲਈ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ‘ਚ ਹੀ ਰਹਿਣਾ ਚਾਹੀਦਾ ਹੈ ਤੁਹਾਡਾ ਜੀਵਨ ਸੁਖੀ ਰਹੇਗਾ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.