ਠੰਢ ਤੇ ਪ੍ਰਦੂਸ਼ਣ ਨੇ ਦਿੱਲੀ ਵਾਲਿਆਂ ਦੇ ਸਾਹ ਸੂਤੇ

Cold, Pollution, Delhi

ਠੰਢ ਤੇ ਪ੍ਰਦੂਸ਼ਣ ਨੇ ਦਿੱਲੀ ਵਾਲਿਆਂ ਦੇ ਸਾਹ ਸੂਤੇ
ਖ਼ਰਾਬ ਪੱਧਰ ‘ਤੇ ਚੱਲ ਰਹੀ ਐ ਹਵਾ ਗੁਣਵੱਤਾ

ਨਵੀਂ ਦਿੱਲੀ (ਏਜੰਸੀ)। ਠੰਢ ਨਾਲ ਕੰਬ ਰਹੇ ਦਿੱਲੀ ਵਾਲਿਆਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਦਰਅਸਲ ਵੀਰਵਾਰ ਨੂੰ ਦਿੱਲੀ ‘ਚ ਹਵਾ ਪ੍ਰਦੂਸ਼ਣ Pollution ‘ਖਰਾਬ’ ਪੱਧਰ ਤੱਕ ਪਹੁੰਚ ਗਿਆ। ਦਿੱਲੀ-ਐੱਨ.ਸੀ.ਆਰ. ‘ਚ ਔਸਤਨ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 222 ਰਿਕਾਰਡ ਕੀਤਾ ਗਿਆ, ਜੋ ਖਰਾਬ ਸਥਿਤੀ ‘ਚ ਹੈ। ਨੋਇਡਾ ਦੇ ਸੈਕਟਰ-1 ‘ਚ ਵੀਰਵਾਰ ਸਵੇਰੇ ਏ.ਕਊ.ਆਈ. 251 ਰਿਕਾਰਡ ਕੀਤਾ ਗਿਆ।

ਇਸ ਤੋਂ ਇਲਾਵਾ ਪੂਸਾ ‘ਚ ਏ.ਕਿਊ.ਆਈ. 239, ਗਾਜ਼ੀਆਬਾਦ ਦੇ ਵਸੁੰਧਰਾ ਏ.ਕਿਊ.ਆਈ. 249, ਪੰਜਾਬੀ ਬਾਗ ‘ਚ ਏ.ਕਿਊ.ਆਈ. 191 ਦਰਜ ਕੀਤਾ ਗਿਆ ਹੈ। ਉੱਥੇ ਹੀ ਦਿੱਲੀ ਦੇ ਲੋਧੀ ਰੋਡ ‘ਚ ਏਅਰ ਕਵਾਲਿਟੀ ਇੰਡੈਕਸ ਖਰਾਬ ਸ਼੍ਰੇਣੀ ‘ਚ ਹੈ।।ਲੋਧੀ ਰੋਡ ‘ਤੇ ਪੀਐੱਮ-2.5 ਦਾ ਪੱਧਰ 244 ਅਤੇ ਪੀਐੱਮ-10 ਦਾ ਪੱਧਰ 231 ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ 28 ਦਸੰਬਰ ਤੋਂ ਇਸ ਸਾਲ ਦੇ ਅੰਤ ਤੱਕ ਪ੍ਰਦੂਸ਼ਣ ਗੰਭੀਰ ਸਥਿਤੀ ‘ਚ ਬਣਿਆ ਰਹੇਗਾ। ਧੁੰਦ ਦੀ ਮੋਟੀ ਪਰਤ ਛਾਈ ਰਹੇਗੀ। ਧੁੰਦ ਕਰੀਬ-ਕਰੀਬ ਉਸੇ ਤਰ੍ਹਾਂ ਦਾ ਹੋਵੇਗਾ ਜਿਵੇਂ ਦੀਵਾਲੀ ਤੋਂ ਬਾਅਦ ਦੇਖਣ ਨੂੰ ਮਿਲਿਆ ਸੀ। ਉੱਥੇ ਹੀ ਠੰਢ ਵੀ ਵਧ ਗਈ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਲੋਕਾਂ ਦੀਆਂ ਸਮੱਸਿਆਵਾਂ ਵਧਾ ਰਿਹਾ ਹੈ। ਦਿੱਲੀ ‘ਚ ਵੀਰਵਾਰ ਦੀ ਸਵੇਰ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਸਵੇਰੇ ਦਿੱਲੀ-ਐੱਨ.ਸੀ.ਆਰ. ਧੁੰਦ ਦੀ ਸਫੇਦ ਚਾਦਰ ‘ਚ ਲਿਪਟੀ ਨਜ਼ਰ ਆਈ।

  • ਕਈ ਇਲਾਕਿਆਂ ‘ਚ ਦ੍ਰਿਸ਼ਤਾ 200 ਮੀਟਰ ਤੋਂ ਹੇਠਾਂ ਪਹੁੰਚ ਗਈ।
  • ਮੌਸਮ ਵਿਭਾਗ ਅਨੁਸਾਰ, ਦਿੱਲੀ ਵਾਲਿਆਂ ਨੂੰ ਹਾਲੇ ਹੋਰ ਕੜਾਕੇ ਦੀ ਸਰਦੀ ਝੱਲਣੀ ਪਵੇਗੀ।
  • 28 ਦਸੰਬਰ ਨੂੰ 3 ਡਿਗਰੀ ਤੱਕ ਪਾਰਾ ਡਿੱਗ ਸਕਦਾ ਹੈ।
  • ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ‘ਚ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।