ਦਿੱਲੀ ’ਚ ਠੰਢ ਵਧੀ, ਹਵਾ ਗੁਣਵੱਤਾ ’ਬਹੁਤ ਖਰਾਬ‘ ਸ਼੍ਰੇਣੀ ‘ਚ

ਦਿੱਲੀ ’ਚ ਠੰਢ ਵਧੀ, ਹਵਾ ਗੁਣਵੱਤਾ ’ਬਹੁਤ ਖਰਾਬ‘ ਸ਼੍ਰੇਣੀ ‘ਚ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੌਮੀ ਰਾਜਧਾਨੀ ’ਚ ਠੰਢ ਦਾ ਕਹਿਰ ਜਾਰੀ ਹੈ। ਮੰਗਲਵਾਰ ਨੂੰ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਘੱਟ ਰਿਹਾ। ਜਿਕਰਯੋਗ ਹੈ ਕਿ ਦਿੱਲੀ ਦਾ ਪਾਰਾ ਅੱਜ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਗਿਆਨੀਆਂ ਅਨੁਸਾਰ ਦਿੱਲੀ ’ਚ ਹਲਕੇ ਬੱਦਲ ਛਾਏ ਰਹਿਣ ਨਾਲ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।

ਦਿੱਲੀ ’ਚ ਹਵਾ ਦਾ ਪ੍ਰਦੂਸ਼ਣ ਬਹੁਤ ਖਰਾਬ ਪੱਧਰ ’ਤੇ ਹੈ। ਉਤਰ ਭਾਰਤ ਦੇ ਜਿਆਦਾਤਰ ਸੂਬਿਆਂ ’ਚ ਸਰਦੀ ਹੁਣ ਹੋਰ ਜ਼ੋਰ ਫੜ ਰਹੀ ਹੈ। ਕੌਮੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ‘ਚ ਅਗਲੇ ਹਫਤੇ ਕਾਂਬਾ ਛੇੜਨ ਵਾਲੀ ਠੰਢ ਪੈਣੀ ਸ਼ੁਰੂ ਹੋ ਗਈ ਹੈ। ਦਿੱਲੀ ‘ਚ ਬੀਤੇ ਦਿਨ ਤੋਂ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਗਿਆਨੀਆਂ ਦੇ ਅਨੁਸਾਰ ਕੌਮੀ ਰਾਜਧਾਨੀ ਦਿੱਲੀ ‘ਚ ਅਗਲੇ 3 ਦਿਨ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਜਦੋਂਕਿ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਬਣੇ ਰਹਿਣ ਦਾ ਅਨੁਮਾਨ ਹੈ। ਦਿੱਲੀ ‘ਚ ਅਗਲੇ 3-4 ਦਿਨ ਤਾਪਮਾਨ ‘ਚ ਗਿਰਾਵਟ ਦੇ ਨਾਲ ਧੁੰਦ ਵੀ ਛਾਈ ਰਹੇਗੀ। ਦਿੱਲੀ ‘ਚ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ‘ਚ ਹੈ।

ਰਾਜਸਥਾਨ ਵਿੱਚ ਠੰਢ ਦਾ ਮੌਸਮ

ਰਾਜਸਥਾਨ ‘ਚ ਠੰਡ ਪੈ ਰਹੀ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਚੁਰੂ ਵਿੱਚ ਘੱਟੋ-ਘੱਟ ਤਾਪਮਾਨ 5.4 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਜਾਰੀ ਹੈ। ਰਾਜ ਦੇ ਸੀਕਰ ਵਿੱਚ 5.6 ਡਿਗਰੀ, ਅਲਵਰ ਵਿੱਚ 5.7 ਡਿਗਰੀ, ਸੰਗਰੀਆ ਵਿੱਚ 6.0 ਡਿਗਰੀ, ਅਲਵਰ ਵਿੱਚ 5.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਵਿੱਚ ਵੀ ਸਥਿਤੀ ਇਹੀ ਰਹਿਣ ਦੀ ਸੰਭਾਵਨਾ ਹੈ।

ਕਸ਼ਮੀਰ ਵਿੱਚ ਠੰਢ ਦੀ ਲਹਿਰ

ਕਸ਼ਮੀਰ ‘ਚ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸ਼ੀਤ ਲਹਿਰ ਕਾਰਨ ਜਿੱਥੇ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ, ਉੱਥੇ ਹੀ ਕਈ ਥਾਵਾਂ ‘ਤੇ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਸ਼੍ਰੀਨਗਰ ‘ਚ ਪਾਰਾ ਮਨਫੀ 3.5 ਡਿਗਰੀ ਰਿਹਾ। ਇਹ ਘਾਟੀ ਦਾ ਦੂਜਾ ਸਭ ਤੋਂ ਠੰਡਾ ਸਥਾਨ ਵੀ ਸੀ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਕੁਝ ਸਥਾਨਾਂ ‘ਤੇ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ