ਹਰਿਆਣਾ ’ਚ ਸੀਤ ਲਹਿਰ ਅਤੇ ਅਗਲੇ ਤਿੰਨ ਦਿਨ ਸੰਘਣੀ ਧੁੰਦ ਦੇ ਆਸਾਰ

ਦਿੱਲੀ ’ਚ ਠੰਢ ਦਾ ਕਹਿਰ ਜਾਰੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੱਛਮ ਉੱਤਰ ਇਲਾਕੇ ‘ਚ ਅੱਜ ਸੀਤ ਲਹਿਰ ਨਾਲ ਸੰਘਣੀ ਧੁੰਦ ਦੀ ਸੰਭਾਵਨਾ ਹੈ ਉਸ ਤੋਂ ਬਾਅਦ 24 ਦਸੰਬਰ ਨੂੰ ਕਿਤੇ-ਕਿਤੇ ਹਲਕੀ ਬਾਰਸ਼ ਹੋ ਸਕਦੀ ਹੈ ਮੌਸਮ ਕੇਂਦਰ ਅਨੁਸਾਰ ਪਿਛਲੇ 24 ੰਘੰਟਿਆਂ ’ਚ ਹਲਕੀ ਧੁੰਦ ਅਤੇ ਸੀਤ ਲਹਿਰ ਅਤੇ ਕਿਤੇ-ਕਿਤੇ ਪਾਲੇ ਦਾ ਕਹਿਰ ਰਿਹਾ ਅਗਲੇ 24 ਘੰਟਿਆਂ ’ਚ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ

ਦਿੱਲੀ ’ਚ ਠੰਢ ਦਾ ਕਹਿਰ, ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ

ਕੌਮੀ ਰਾਜਧਾਨੀ ’ਚ ਠੰਢ ਦਾ ਕਹਿਰ ਜਾਰੀ ਹੈ ਅਤੇ ਇੱਥੇ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਰਾਜਧਾਨੀ ’ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ ਚਾਰ ਡਿਗਰੀ ਸੈਲਸੀਅਸ ਹੇਠਾਂ ਰਿਹਾ ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।

ਇਸ ਦਰਮਿਆਨ ਦਿੱਲੀ ’ਚ ਹਵਾ ਦੀ ਗੁਣਵੱਤਾ ਸੂਚਕਅੰਕ ਲਗਾਤਾਰ ਬੇਹੱਦ ਖਰਾਬ ਸ਼੍ਰੇਣੀ ’ਚ ਬਣਿਆ ਹੋਇਆ ਹੈ ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ ’ਚ ਹਵਾ ਗੁਣਵੱਤਾ ਸੂਚਕਅੰਕ 369 ਦਰਜ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨਾਂ ਤੱਕ ਹਵਾ ਗੁਣਵੱਤਾ ਬੇਹੱਦ ਖਰਾਬ ਸ਼ੇ੍ਰਣੀ ‘ਚ ਰਹਿਣ ਦੇ ਆਸਾਰ ਹਨ ਮੌਸਮ ਵਿਭਾਗ ਨੇ ਕਿਹਾ, ‘ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ’ਚ ਹਵਾ ਗੁਣਵੱਤਾ 22 ਅਤੇ 23 ਦਸੰਬਰ ਨੂੰ ਬੇਹੱਦ ਖਰਾਬ ਸ਼੍ਰੇਣੀ ’ਚ ਰਹਿਣ ਦੇ ਆਸਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ