ਠੰਢ ਵਧਾ ਦਿੰਦੀ ਹੈ ਦਰਦਾਂ ਦੀ ਸਮੱਸਿਆ

ਠੰਢ ਵਧਾ ਦਿੰਦੀ ਹੈ ਦਰਦਾਂ ਦੀ ਸਮੱਸਿਆ

ਲਾਈਫ ਸਟਾਈਲ ਨਾਲ ਜੁੜੀ ਸਮੱਸਿਆ ਜੋੜਾਂ ਦਾ ਦਰਦ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ| ਠੰਢ ਦੇ ਮੌਸਮ ਵਿਚ ਦਰਦਾਂ ਦਾ ਅਸਰ ਬੱਚੇ, ਨੌਜਵਾਨ, ਔਰਤਾਂ ਅਤੇ ਸੀਨੀਅਰਜ਼ ਵਿਚ ਆਮ ਦੇਖਿਆ ਜਾ ਰਿਹਾ ਹੈ| ਬਰਫਬਾਰੀ ਵਾਲੇ ਦੇਸ਼ਾਂ ਵਿਚ ਸਨੋ-ਟਾਈਮ ਦੌਰਾਨ ਸੜਕ ਹਾਦਸੇ, ਸਲਿੱਪ ਹੋਣ ਨਾਲ ਸੱਟਾਂ, ਵਰਕ ਪਲੇਸ ’ਤੇ ਲਗਾਤਾਰ ਲਿਫਟਿੰਗ ਨਾਲ, ਉਠਕ-ਬੈਠਕ ਕਰਕੇ ਰੀੜ੍ਹ (ਪਿੱਠ) ਦਰਦ ਲੰਬੇ ਸਮੇਂ ਤੱਕ ਵਿਅਕਤੀ ਨੂੰ ਪ੍ਰੇਸ਼ਾਨ ਕਰਦਾ ਹੈ|

ਕੈਨੇਡੀਅਨ ਸਰਵੇ ਮੁਤਾਬਿਕ 65% ਯਾਨੀ ਕੁੱਲ 6.5 ਮਿਲੀਅਨ ਕੇਵਲ ਔਰਤਾਂ ਦਰਦਾਂ ਦੇ ਘੇਰੇ ਵਿੱਚ ਹਨ| ਅਮਰੀਕਾ ਵਿਚ ਗਠੀਏ ਦਾ ਦਰਦ 4 ਵਿੱਚੋਂ ਇੱਕ ਵਿਅਸਕ, 60% ਤੋਂ ਵੱਧ, 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ| ਵੱਧ ਉਮਰ ਵਿਚ ਹਰ 2 ਵਿੱਚੋਂ 1 ਨੂੰ ਗਠੀਏ ਦਾ ਦਰਦ ਸ਼ੁਰੂ ਹੋ ਜਾਂਦਾ ਹੈ| ਸਰੀਰ ਅੰਦਰ ਜੋੜਾਂ ਤੇ ਮਾਸਪੇਸ਼ੀਆਂ ਸਬੰਧੀ 150 ਤੋਂ ਵੱਧ ਬਿਮਾਰੀਆਂ ਦੇ ਸਿੰਡਰੋਮ ਪ੍ਰਗਤੀਸ਼ੀਲ਼ ਹੋਣ ਕਰਕੇ ਅਤੇ ਸੰਯੁਕਤ ਰੋਗ ਸਰੀਰਕ ਅਪਾਹਜ਼ਤਾ, ਜੋੜ ’ਤੇ ਮਸਕੁਲਰ ਰੋਗ ਦੇ ਨਤੀਜੇ ਵਜੋਂ ਵਿਅਕਤੀ ਦਰਦਾਂ ਮਹਿਸੂਸ ਕਰਦਾ ਹੈ|

ਦਰਦਾਂ ਗਰਦਨ, ਮੋਢੇ, ਬਾਹਾਂ-ਹੱਥ, ਪਿੱਠ, ਗੋਡੇ, ਲੱਤਾਂ, ਤੇ ਪੈਰਾਂ ਦੇ ਜੋੜਾਂ ਅੰਦਰ ਕਿਤੇ ਵੀ ਹੋਣ ਆਮ ਆਦਮੀ ਦਾ ਰੁਝੇਵਾਂ ਖੜ੍ਹਨ ਵਰਗਾ ਹੋ ਜਾਂਦਾ ਹੈ| ਦਰਦਾਂ ਦੀ ਹਾਲਤ ਵਿੱਚ ਆਦਮੀ ਦਾ ਉੱਠਣਾ- ਬੈਠਣਾ, ਖੜੇ੍ਹ ਹੋਣਾ, ਤੁਰਨਾ-ਫਿਰਨਾ ਤੇ ਕਰਵਟ ਲੈਣਾ ਔਖਾ ਹੋ ਜਾਂਦਾ ਹੈ| ਕੰਮ ’ਤੇ ਅਤੇ ਘਰ ਵਿੱਚ ਗਲਤ ਤਰੀਕੇ ਨਾਲ ਵਸਤਾਂ ਚੱੁਕਣ ਤੇ ਰੱਖਣ ਨਾਲ ਵੀ ਅਚਾਨਕ ਦਰਦ ਸ਼ੁਰੂ ਹੋ ਜਾਂਦੀ ਹੈ| ਘੱਟ ਅਤੇ ਤੇਜ ਦਰਦ ਵਿੱਚ ਜੋੜਾਂ ਅੰਦਰ ਅਕੜਾਹਟ, ਸੋਜਸ਼ ਤੇ ਲਾਲੀ ਦਿਸਦੀ ਹੈ| ਆਦਮੀ ਨੂੰ ਮਾਨਸਿਕ-ਸਰੀਰਕ ਕਮਜ਼ੋਰੀ, ਥਕਾਵਟ, ਖਾਣ-ਪੀਣ ਨੂੰ ਦਿਲ ਨਾ ਕਰਨਾ, ਕਦੇ-ਕਦੇ ਬੁਖਾਰ ਵੀ ਹੋ ਜਾਂਦਾ ਹੈ| ਵਧ ਰਿਹਾ ਮੋਟਾਪਾ ਵੀ ਜੋੜਾਂ ਅੰਦਰ ਦਰਦ ਵਧਾ ਦਿੰਦਾ ਹੈ| ਦਰਦਾਂ ਦੀ ਆਮ ਹਾਲਤ ਵਿੱਚ ਵਿਅਕਤੀ ਰੋਜ਼ਾਨਾ ਸੈਰ ਦੇ ਨਾਲ-ਨਾਲ ਅੱਗੇ ਲਿਖੇ ਉਪਾਅ ਕਰ ਸਕਦਾ ਹੈ:-

-ਡਾਈਟੀਸ਼ੀਅਨ ਦੀ ਸਲਾਹ ਨਾਲ ਘੱਟ ਕੈਲੋਰੀ ਵਾਲੀ ਖੁਰਾਕ ਸ਼ਾਮਿਲ ਕਰਕੇ ਸਭ ਤੋਂ ਪਹਿਲਾਂ ਆਪਣਾ ਵਜ਼ਨ ਘਟਾਓ| ਆਪਣਾ ਵਰਕ ਆੳੂਟ ਫੀਜੀਓ ਮਾਹਿਰ ਦੀ ਸਲਾਹ ਨਾਲ ਕਰੋ| ਹੌਲੀ-ਹੌਲੀ ਹਰਬਲ ਪੇਨ-ਕੇਅਰ ਅਤੇ ਤੇਲ ਨਾਲ ਮਾਲਿਸ਼ ਕਰਕੇ ਮਿੱਠਾ-ਮਿੱਠਾ ਸੇਕ ਵੀ ਦੇ ਸਕਦੇ ਹੋ| ਕੋਲਡ ਤੇ ਹੀਟ ਪੈਡ ਦੀ ਵਰਤੋਂ ਵੀ ਕਰ ਸਕਦੇ ਹੋ|

-ਠੰਢੇ ਮੌਸਮ ਵਿਚ ਔਰਤਾਂ ਨੂੰ ਰੋਜ਼ਾਨਾ ਸੌਣ ਵੇਲੇ 1 ਚਮਚ ਸ਼ੁੱਧ ਐਲਮੰਡ (ਬਦਾਮ) ਤੇਲ, ਗਰਮ ਦੁੱਧ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ|

-ਕਿਸੇ ਵੀ ਸੂਰਤ ਵਿਚ ਤੰਬਾਕੂ ਦੇ ਇਸਤੇਮਾਲ ਤੋਂ ਬਚੋ| ਤੰਬਾਕੂ ਜੁੜੇ ਟਿਸ਼ੂਆਂ ਵਿਚ ਤਨਾਅ ਪੈਦਾ ਕਰਕੇ ਦਰਦਾਂ ਵਧਾ ਦਿੰਦਾ ਹੈ|

-ਖੁਰਾਕ ਵਿੱਚ ਮਸਾਲੇਦਾਰ, ਤਲੀਆਂ, ਖੱਟੀਆਂ, ਕੋਲਡ ਡ੍ਰਿੰਕਸ ਤੇ ਆਈਸਕ੍ਰੀਮ ਦੀ ਵਰਤੋਂ ਘੱਟ ਕਰੋ| ਘੱਟ ਕੈਲੋਰੀ ਵਾਲੀ ਪੌਸ਼ਟਿਕ ਖੁਰਾਕ ਸ਼ਾਮਲ ਕਰੋ| ਗਰਮ ਅਜਵਾਇਨ ਵਾਲਾ ਪਾਣੀ, ਮਿਕਸ ਵੈਜ਼ੀਟੇਬਲ ਸੂਪ ਪੀਓ| ਰਸੋਈ ਵਿੱਚ ਆਲਿਵ ਆਇਲ, ਸਰ੍ਹੋਂ ਤੇ ਤਿਲਾਂ ਦਾ ਤੇਲ ਸਲਾਦ ਵਿੱਚ ਤਾਜੇ ਅਦਰਦਕ ਦਾ ਇਸਤੇਮਾਲ ਕਰੋ|

-ਠੰਢੇ ਮੌਸਮ ਵਿੱਚ ਮਿੱਠਾ ਸੰਤਰਾ, ਕੇਲਾ, ਪਪੀਤਾ, ਸ਼ਹਿਦ, ਅਦਰਕ, ਲਸਣ, ਤਾਜੀ ਹਲਦੀ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ|

-ਅਜਵਾਇਨ, ਜਿੰਜਰ, ਹਲਦੀ ਪਾੳੂਡਰ ਬਰਾਬਰ ਮਿਕਸ ਕਰਕੇ 1-2 ਗ੍ਰਾਮ ਸ਼ਹਿਦ ਮਿਲਾ ਕੇ ਸਵੇਰੇ, ਦੁਪਹਿਰ, ਸ਼ਾਮ ਲਗਾਤਾਰ ਇਸਤੇਮਾਲ ਕਰਨ ਨਾਲ ਆਰਾਮ ਮਿਲਦਾ ਹੈ|

-ਤਾਜੇ-ਮਿੱਠੇ ਅਨਾਨਾਸ ਦਾ ਜੂਸ, ਕਾਲੀ-ਮਿਰਚ ਪਾੳੂਡਰ ਮਿਕਸ ਕਰਕੇ ਬਿਨਾ ਆਈਸ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਨਾਲ ਆਰਾਮ ਮਹਿਸੂਸ ਕਰੋਗੇ|

-ਆਯੁਰਵੈਦਿਕ ਸਪਲੀਮੈਂਟ ਮਹਾਯੋਗਰਾਜ ਗੁਗਲ ਟੈਬਲੇਟਸ, ਅਸ਼ਵਗੰਧਾ ਕੈਪਸੂਲ, ਤੇ ਲਸ਼ੁਨ ਦੇ ਕੈਪਸੂਲ ਰੂਟੀਨ ਵਿਚ ਲੈ ਸਕਦੇ ਹੋ|

-ਲੰਮੇ ਸਾਹ ਲੈਣ ਦੀ ਕਿਰਿਆ ਵਾਰ-ਵਾਰ ਦੁਹਰਾਓ| ਲੰਮਾ ਸਾਹ ਕੁੱਝ ਸੈਕੰਡ ਰੋਕੋ ਤੇ ਹੌਲੀ-ਹੌਲੀ ਛੱਡਣ ਨਾਲ ਤਣਾਅ ਦੇ ਸੰਵੇਦਕਾਂ ਨੂੰ ਬੰਦ ਕਰ ਸਕਦਾ ਹੈ ਜੋ ਸਰੀਰ ਅੰਦਰ ਮਾਸਪੇਸ਼ੀਆਂ ਨੂੰ ਕੱਸਦੇ ਹਨ ਅਤੇ ਦਰਦ ਨੂੰ ਹੋਰ ਬਦਤਰ ਬਣਾਉਂਦੇ ਹਨ| ਮੇਡੀਟੇਸ਼ਨ ਜਾਂ ਲੰਬੇ ਸਾਹ ਦੀ ਕਿਰਿਆ ਦੁਆਰਾ ਰੋਗੀ ਨੂੰ ਆਰਾਮ ਮਿਲਦਾ ਹੈ|

ਵਰਕ-ਪਲੇਸ ’ਤੇ ਭਾਰੀ ਚੱੁਕ-ਥਲ ਪ੍ਰਾਪਰ ਤਰੀਕੇ ਨਾਲ ਕਰੋ| ਲੋੜ ਤੋਂ ਵੱਧ ਸਰੀਰ ਨੂੰ ਥਕਾ ਦੇਣ ਨਾਲ ਵੀ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ| ਠੰਢੇ ਮੁਲਕਾਂ ਵਿਚ ਰਹਿਣ ਵਾਲੇ ਰੋਗੀ ਖਾਸ ਧਿਆਣ ਰੱਖਣ| ਰੂਟੀਨ ਵਿੱਚ ਸਰੀਰ ਦਾ ਸਹੀ ਪਾਸਚਰ ਜੋੜਾਂ ਨੂੰ ਠੀਕ ਰੱਖਦਾ ਹੈ|

ਨੋਟ: ਆਪਣੀ ਮਰਜੀ ਨਾਲ ਦਰਦਨਾਸ਼ਕ ਦਵਾਈਆਂ ਲੰਬੇ ਸਮੇਂ ਤੱਕ ਨਾ ਲਵੋ| ਜ਼ਿਆਦਾ ਦਰਦਾਂ ਦੀ ਹਾਲਤ ਵਿਚ ਸਰੀਰਕ ਗਤੀਵਿਧੀ, ਕੋਈ ਵੀ ਵਰਕ-ਆੳੂਟ, ਯੋਗਾਸਨ, ਸਟ੍ਰੈਚਿੰਗ ਕਰਨ ਅਤੇ ਸਪਲੀਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ|
ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ