ਕੋਲੰਬੀਆ ‘ਚ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ

0

ਕੋਲੰਬੀਆ ‘ਚ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ  | Accident

ਬਗੋਟਾ (ਏਜੰਸੀ)। ਕੋਲੰਬੀਆ ਦੇ ਦੱਖਣੀ-ਪੱਛਮੀ ਖ਼ੇਤਰ ‘ਚ ਇੱਕ ਵੱਡੇ ਬੱਸ ਹਾਦਸੇ Accident ‘ਚ ਘੱਟ ਤੋਂ ਘੱਟ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀ ਜਖ਼ਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਡਿਪਟੀ ਕਮਾਂਡਰ ਵਿਕਟਰ ਵਾਲੇਂਸਿਆ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸ਼ੁੱਕਰਵਾਰ ਨੂੰ ਪੇਨ-ਅਮਰੀਕਾ ਰਾਜਮਾਰਗ ਤੋਂ ਪੋਪਾਇਨ ਲਾਅ ਕਰੂਜ਼ ਜਾ ਰਿਹਾ ਸੀ ਕਕਿ ਕਰਸਤੇ ‘ਚ ਪਏ ਕੁਝ ਪੱਥਰਾਂ ਨਾਲ ਟਕਰਾ ਕੇ ਪਲਟ ਗਈ। ਸ੍ਰੀ ਵਿਕਟਰ ਨੇ ਕਿਹਾ ਕਿ ਬੱਸ ਦੇ ਪਲਟਣ ਕਾਰਨ ਕਈ ਜਣੇ ਵਾਹਨ ਦੇ ਅੰਦਰ ਫਸ ਗਏ ਜਦੋਂਕਿ ਜਖ਼ਮੀਆਂ ਦੇ ਕੋਲ ਹੀ ਸ਼ਹਿਰਾਂ ਦੇ ਹਸਪਤਾਲਾਂ ‘ਚ ਇਲਾਜ਼ ਲਈ ਲਿਜਾਇਆ ਗਿਆ।

  • ਉਨ੍ਹਾਂ ਦੱਸਿਆ ਕਿ ਹਾਦਸੇ ਦੇ ਮੁੱਖ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
  • ਮੰਨਿਆ ਜਾ ਰਿਹਾ ਹੈ ਕਿ ਬੱਸ ਦੀ ਬ੍ਰੇਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
  • ਜਿਸ ਕਾਰਨ ਇਹ ਹਾਦਸਾ ਹੋਇਆ।

ਬੱਸ ਦੇ ਪਲਟਣ ਕਾਰਨ ਕਈ ਜਣੇ ਵਾਹਨ ਦੇ ਅੰਦਰ ਫਸ ਗਏ ਜਦੋਂਕਿ ਜਖ਼ਮੀਆਂ ਦੇ ਕੋਲ ਹੀ ਸ਼ਹਿਰਾਂ ਦੇ ਹਸਪਤਾਲਾਂ ‘ਚ ਇਲਾਜ਼ ਲਈ ਲਿਜਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Accident