Uncategorized

ਸ਼ਿਲੌਂਗ ਹਿੰਸਾ ‘ਚ ਨੁਕਸਾਨੀ ਜਾਇਦਾਦ ਦੇ ਪੀੜਤਾਂ ਨੂੰ ਸਰਕਾਰ ਦੇਵੇਗੀ 60 ਲੱਖ ਦਾ ਮੁਆਵਜ਼ਾ

ਸ਼ਿਲੌਂਗ ਹਿੰਸਾ ‘ਚ ਨੁਕਸਾਨੀ ਜਾਇਦਾਦ ਦੇ ਪੀੜਤਾਂ ਨੂੰ ਸਰਕਾਰ ਦੇਵੇਗੀ 60 ਲੱਖ ਦਾ ਮੁਆਵਜ਼ਾ

ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਸ਼ਿਲੌਂਗ ਵਿਖੇ ਹਿੰਸਾ ਵਿੱਚ ਜਾਇਦਾਦ ਨੂੰ ਪਹੁੰਚੇ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲੱਖ ਰੁਪਏ ਮੁਹੱਈਆ ਕਰਵਾਉਣ ਲਈ ਰਾਹਤ ‘ਤੇ ਮੁੜ ਵਸੇਬਾ ਵਿਭਾਗ ਦੀਆਂ ਹਿਦਾਇਤਾਂ ‘ਚ ਢਿੱਲ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖਾਲਸਾ ਮਿਡਲ ਸਕੂਲ ਬੜਾ ਬਜ਼ਾਰ ਲਈ ਇਸ ਦੇ ਨਿਰਮਾਣ ਵਾਸਤੇ ਕੁੱਲ ਰਾਸ਼ੀ 60 ਲੱਖ ਵਿੱਚੋਂ 50 ਲੱਖ ਰੁਪਏ ਮੁਹੱਈਆ ਕਰਵਾਏ ਜਾਣਗੇ ਕਿਉਂਕਿ ਪੁਰਾਣੀ ਇਮਾਰਤ ਅਸੁਰੱਖਿਅਤ ਐਲਾਨੀ ਗਈ ਹੈ। ਇਸੇ ਤਰਾਂ ਹੀ 2 ਲੱਖ ਰੁਪਏ ਦੀ ਵਿੱਤੀ ਮਦਦ ਸੰਗਮ ਸਿੰਘ ਪੁੱਤਰ ਮਨਜੀਤ ਸਿੰਘ ਪੰਜਾਬੀ ਕਾਲੋਨੀ ਬੜਾ ਬਜ਼ਾਰ ਨੂੰ ਉਸ ਦੀ ਦੁਕਾਨ ਨੂੰ ਹੋਏ ਨੁਕਸਾਨ ਲਈ ਮੁਹੱਈਆ ਕਰਵਾਈ ਜਾਵੇਗੀ। ਇਸੇ ਤਰਾਂ ਹੀ ਤਿੰਨ ਲੱਖ ਰੁਪਏ ਗੁਰਮੀਤ ਸਿੰਘ ਪੁੱਤਰ ਗੁਰਮੁਖ ਸਿੰਘ ਨੂੰ ਦਿੱਤੇ ਜਾਣਗੇ ਜਿਸ ਦੇ ਸਕੂਟੀ ਸ਼ੋਅ ਰੂਮ ਨੂੰ ਝਗੜਿਆਂ ਦੌਰਾਨ ਅੱਗ ਲਾ ਦਿੱਤੀ ਗਈ ਸੀ। ਇਸੇ ਤਰਾਂ ਹੀ ਟਰੱਕ ਪੀ.ਬੀ.-02-ਬੀ.ਵੀ.-7632 ਦੇ ਮਾਲਕ ਸਤਪਾਲ ਸਿੰਘ ਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਸ਼ਿਲੌਂਗ ਦੰਗਿਆਂ ਦੌਰਾਨ ਉਸ ਦੇ ਟਰੱਕ ਨੂੰ ਅੱਗ ਲਾ ਦਿੱਤੀ ਗਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

compensation, lakhs, victims, property, damage,violence

ਪ੍ਰਸਿੱਧ ਖਬਰਾਂ

To Top