ਦੇਸ਼

ਮਾਓਵਾਦੀ ਤੇ ਅੱਤਵਾਦੀ ਸੰਗਠਨਾਂ ਨਾਲ ਕੋਈ ਸਮਝੌਤਾ ਨਹੀਂ : ਰਾਜਨਾਥ

Compromise, Maoists, Terrorist, Organizations, Rajnath

ਏਜੰਸੀ, ਕੋਲਕਾਤਾ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਦੇਸ਼ ਮਾਓਵਾਦੀ, ਦਹਿਸ਼ਤਵਾਦੀ ਤੇ ਅੱਤਵਾਦੀ ਸੰਗਠਨਾ ਵਰਗੀਆਂ ਤਾਕਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ

ਸ੍ਰੀ ਸਿੰਘ ਸੂਬਾ ਸਕੱਤਰੇਤ ਨਾਬਨਾਹ ‘ਚ 23ਵੀਂ ਪੂਰਬੀ ਖੇਤਰੀ ਪ੍ਰੀਸ਼ਦ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਕਿਹਾ  ਕਿ ਸੁਰੱਖਿਆ ਬਲ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਮਾਓਵਾਦੀਆਂ, ਦਹਿਸ਼ਤਗਰਦਾਂ ਤੇ ਅੱਤਵਾਦੀਆਂ ਦੀ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਤੇ ਚੌਕਸ ਹਨ

ਗ੍ਰਹਿ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਦੇ ਬਾਓਮੈਟ੍ਰਿਕ ਜਾਣਕਾਰੀਆਂ ਇਕੱਠੀਆਂ ਕਰਕੇ ਉਨ੍ਹਾਂ ਕੇਂਦਰ ਨੂੰ ਸੌਂਪਣ ਲਈ ਕਿਹਾ ਗਿਆ ਹੈ ਦੇਸ਼ ‘ਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਦੀ ਜਾਣਕਾਰੀ ਇਕੱਠੀ ਹੋਣ ਤੋਂ ਬਾਅਦ ਕੇਂਦਰ ਰੋਹਿੰਗਿਆ ਸ਼ਰਨਾਰਥੀਆਂ ਦੇ ਨਿਰਵਾਸਨ ਲਈ ਮਿਆਂਮਾਰ ਨਾਲ ਡਿਪਲੋਮੈਟ ਗੱਲਬਾਤ ਸ਼ੁਰੂ ਕਰੇਗੀ

ਕੇਂਦਰੀ ਬਲਾਂ ਦੀ ਤਾਇਨਾਤੀ ਸਬੰਧੀ ਚਰਚਾ ਕੀਤੇ ਜਾਣ ‘ਤੇ ਸ੍ਰੀ ਸਿੰਘ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਬਲਾਂ ਦੀ ਮੰਗ ਕਰਦਾ ਹੈ ਤਾਂ ਉਨ੍ਹਾਂ ਤਾਇਨਾਤ ਕਰਨਾ ਕੇਂਦਰ ਦੀ ਜ਼ਿੰਮੇਵਾਰੀ ਹੁੰਦੀ ਹੈ ਬਲਾਂ ਦੀ ਫਿਰ ਤੋਂ ਤਾਇਨਾਤੀ ਦੀ ਤਜਵੀਜ਼ ਹੈ ਸ੍ਰੀ ਸਿੰਘ ਸੂਬੇ ਤੋਂ ਬਗੈਰ ਸੰਪਰਕ ਕੀਤੇ ਹੋਏ ਕੇਂਦਰ ਵੱਲੋਂ ਬਲਾਂ ਨੂੰ ਵਾਪਸ ਬੁਲਾਏ ਜਾਣ ਸਬੰਧੀ ਸੂਬਾ ਸਰਕਾਰ ਦੇ ਦੋਸ਼ਾਂ ਸਬੰਧੀ ਪੁੱਛੇ ਜਾਣ ‘ਤੇ ਇਸ ਉਮੀਦ ਦੀ ਗੱਲ ਕਹੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top