ਸਪੱਸ਼ਟ ਵਿਦੇਸ਼ ਨੀਤੀ ਨਾਲ ਦੇਸ਼ ਦਾ ਵਧਿਆ ਮਾਣ

Desh

ਸਪੱਸ਼ਟ ਵਿਦੇਸ਼ ਨੀਤੀ ਨਾਲ ਦੇਸ਼ ਦਾ ਵਧਿਆ ਮਾਣ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਇਨ੍ਹੀਂ ਦਿਨੀਂ ਭਾਰਤ ਦੇ ਇੱਕ ਵੱਡੇ ਵਰਗ ਦੇ ਹੀਰੋ ਬਣ ਰਹੇ ਹਨ। ਉਨ੍ਹਾਂ ਨੇ ਜਿਸ ਤਰ੍ਹਾਂ ਬਿਆਨ ਦਿੱਤਾ, ਦੁਵੱਲੀਆਂ-ਬਹੁਪੱਖੀ ਗੱਲਬਾਤਾਂ ’ਚ ਜੋ ਕਿਹਾ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਿਵੇਂ ਜਵਾਬ ਦਿੱਤੇ। ਉਵੇਂ ਆਮ ਤੌਰ ’ਤੇ ਵਿਦੇਸ਼ੀ ਮਾਮਲਿਆਂ ’ਚ ਭਾਰਤ ਤੋਂ ਸੁਣੇ ਨਹੀਂ ਜਾਂਦੇ। ਜੈਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ 11 ਅਪਰੈਲ ਨੂੰ ਟੂ-ਪਲੱਸ-ਟੂ ਗੱਲਬਾਤ ਲਈ ਅਮਰੀਕਾ ਗਏ ਸਨ।

ਗੱਲਬਾਤ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬ�ਿਕਨ ਅਤੇ ਰੱਖਿਆ ਮੰਤਰੀ ਲਾਇਡ ਆਸਟਿਨ ਨਾਲ ਜੈਸ਼ੰਕਰ ਅਤੇ ਰਾਜਨਾਥ ਸਿੰੰਘ ਪੱਤਰਕਾਰ ਗੱਲਬਾਤ ਸੰਮੇਲਨ ਕਰ ਰਹੇ ਸਨ। ਇੱਕ ਪੱਤਰਕਾਰ ਨੇ ਰੂਸ ਤੋਂ ਭਾਰਤ ਦੇ ਤੇਲ ਖਰੀਦਣ ’ਤੇ ਸਵਾਲ ਪੁੱਛਿਆ ਤਾਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਰੂਸ ਤੋਂ ਜਿੰਨਾ ਤੇਲ ਇੱਕ ਮਹੀਨੇ ’ਚ ਖਰੀਦਦਾ ਹੈ।

ਓਨਾ ਯੂਰਪ ਇੱਕ ਦੁਪਹਿਰ ’ਚ ਖਰੀਦ ਲੈਂਦਾ ਹੈ। ਇਸ ਦਾ ਸਿੱਧਾ ਮਤਲਬ ਸੀ ਕਿ ਜੋ ਭਾਰਤ ਨੂੰ ਘੇਰਨਾ ਚਾਹੁੰਦੇ ਹਨ। ਉਨ੍ਹਾਂ ਦੀ ਅਸਲੀਅਤ ਦੁਨੀਆ ਦੇਖੇ ਉਸੇ ਪੱਤਰਕਾਰ ਸੰਮੇਲਨ ’ਚ ਅਮਰੀਕੀ ਵਿਦੇਸ਼ ਮੰਤਰੀ ਨੇ ਕਹਿ ਦਿੱਤਾ ਕਿ ਭਾਰਤ ’ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ’ਤੇ ਉਨ੍ਹਾਂ ਦੀ ਨਜ਼ਰ ਹੈ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਸਮੇਂ ਐਸ. ਜੈਸ਼ੰਕਰ ਅਮਰੀਕਾ ’ਚ ਭਾਰਤ ਦੇ ਰਾਜਦੂਤ ਸਨ। ਜੈਸ਼ੰਕਰ ਚੀਨ ਅਤੇ ਰੂਸ ਦੋਵੇਂ ਥਾਈਂ ਭਾਰਤ ਦੇ ਦੂਤ ਰਹੇ ਹਨ। ਜਿਸ ਵਿਅਕਤੀ ਕੋਲ 40 ਸਾਲ ਤੋਂ ਜ਼ਿਆਦਾ ਦਾ ਅੰਤਰਰਾਸ਼ਟਰੀ ਕੂਟਨੀਤੀ ਦਾ ਤਜ਼ਰਬਾ ਹੈ, ਜੋ ਭਾਰਤ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ਅਤੇ ਨਾਲ ਹੀ ਵਰਤਮਾਨ ਸਰਕਾਰ ਦੀ ਵਿਦੇਸ਼ ਨੀਤੀ ਦੀ ਸੋਚ ਨਾਲ ਸਹਿਮਤ ਹੋਵੇ, ਉਸ ਦੀ ਭਾਸ਼ਾ ਅਜਿਹੀ ਹੀ ਹੋਵੇਗੀ। ਜਦੋਂ ਪ੍ਰਧਾਨ ਮੰਤਰੀ ਖੁਦ ਲਹਿਜੇ ’ਚ ਮੁਖਰ ਹੋ ਕੇ ਸਪੱਸ਼ਟ ਬੋਲਦੇ ਹਨ ਤਾਂ ਵਿਦੇਸ਼ ਮੰਤਰੀ ਨੂੰ ਝਿਜਕ ਕਿਉਂ ਹੋਵੇ।

ਇਹ ਕਿਹੋ-ਜਿਹੀ ਵਿਦੇਸ਼ ਨੀਤੀ ਸੀ

ਭਾਰਤੀ ਵਿਦੇਸ਼ ਨੀਤੀ ਦਾ ਇਹ ਮੰਦਭਾਗ ਰਿਹਾ ਹੈ ਕਿ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਤੋਂ ਲੈ ਕੇ ਲੰਮੇ ਸਮੇਂ ਤੱਕ ਰੋਮਾਂਸਵਾਦੀ ਕਾਲਪਨਿਕ ਸਿਧਾਂਤਾਂ ’ਤੇ ਅਧਾਰਿਤ ਰਿਹਾ ਜਿਸ ’ਚ ਰਾਸ਼ਟਰ ਹਿੱਤ ਤੋਂ ਜ਼ਿਆਦਾ ਅਬੁੱਝ ਆਦਰਸ਼ ਅਤੇ ਨੈਤਿਕਤਾ, ਸ਼ਾਲੀਨਤਾ, ਸੱਭਿਅਤਾ ਦੇ ਨਾਂਅ ’ਤੇ ਅਜੀਬ ਅਵਿਹਾਰਕ ਲਬਾਦਿਆਂ ਨਾਲ ਘਿਰਿਆ ਰਿਹਾ। ਕਈ ਵਿਦਵਾਨਾਂ ਨੇ ਇਸ ਨੂੰ ਨਾਸਮਝ ਅਤੇ ਰਾਸ਼ਟਰ ਦਾ ਅਹਿੱਤ ਕਰਨ ਵਾਲੇ ਵਿਹਾਰ ਦਾ ਨਾਂਅ ਦਿੱਤਾ ਹੈ। ਸਾਡੀ ਕੋਈ ਆਲੋਚਨਾ ਕਰੇ ਪਰ ਅਸੀਂ ਉਸੇ ਭਾਸ਼ਾ ’ਚ ਉਸ ਨੂੰ ਜਵਾਬ ਨਹੀਂ ਦੇਵਾਂਗੇ। ਇਹ ਕਿਹੋ-ਜਿਹੀ ਵਿਦੇਸ਼ ਨੀਤੀ ਸੀ? ਝਿਜਕ ਜਾਂ ਦੂਜੀ ਭਾਸ਼ਾ ’ਚ ਦੱਬੂਪਣ ਨਾਲ ਭਾਰਤ ਨੂੰ ਹਾਸਲ ਕੀ ਹੋਇਆ?

ਅਸਲ ਵਿਚ ਦੁਵੱਲੇ ਅੰਤਰਰਾਸ਼ਟਰੀ ਸੰਬਧਾਂ ’ਚ ਨਸੀਹਤ ਜਾਂ ਸਿੱਖਿਆ ਦੇਣ ਵਾਲੇ ਨੂੰ ਸਪੱਸ਼ਟ ਸ਼ਬਦਾਂ ’ਚ ਸ਼ੀਸ਼ਾ ਦਿਖਾਉਣਾ, ਅਲੋਚਨਾਵਾਂ ਦਾ ਕੂਟਨੀਤਿਕ ਲਹਿਜੇ ’ਚ ਮੁਖਰ ਹੋ ਕੇ ਜਵਾਬ ਦੇਣਾ, ਆਪਣੇ ਪੱਖ ਨੂੰ ਠੀਕ ਤਰ੍ਹਾਂ ਸਾਹਮਣੇ ਰੱਖਣਾ ਅਤੇ ਦੂਜੇ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਆਦਿ ਕੂਟਨੀਤੀ ਦੇ ਅਜਿਹੇ ਪਹਿਲੂ ਹਨ। ਜਿਨ੍ਹਾਂ ਨਾਲ ਰਾਸ਼ਟਰਹਿੱਤ ਪੂਰਾ ਹੁੰਦਾ ਹੈ ਦੂਜੇ ਦੇਸ਼ ਵੀ ਤੁਹਾਡੇ ਨਾਲ ਬਰਾਬਰੀ ਦੇ ਪੱਧਰ ’ਤੇ ਵਿਹਾਰ ਕਰਨ ਨੂੰ ਮਜ਼ਬੂਰ ਹੁੰਦੇ ਹਨ।

ਇੱਕ ਵਾਰ ਤੁਸੀਂ ਸਪੱਸ਼ਟ ਹੋ ਕੇ ਜਵਾਬ ਦੇਣਾ ਸ਼ੁਰੂ ਕੀਤਾ ਅਤੇ ਨਾਲ ਹੀ ਅੰਦਰੂਨੀ ਗੱਲਬਾਤ ’ਚ ਆਪਣੇ ਲਹਿਜੇ ਨੂੰ ਬਿਹਤਰ ਰੱਖ ਕੇ ਉਪਯੋਗਿਤਾ ਸਾਬਿਤ ਕਰਦਿਆਂ ਸਬੰਧਾਂ ਨੂੰ ਠੀਕ ਪੱਟੜੀ ’ਤੇ ਲੈ ਚੱਲੀਏ ਤਾਂ ਕਿਸੇ ਦੇਸ਼ ਨਾਲ ਸਬੰਧ ਵੀ ਨਹੀਂ ਵਿਗੜਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ