ਪਟੇਲ ਕਾਲਜ ਨੂੰ ਨੈਕ ਬੀ ਪਲੱਸ ਗਰੇਡ ਮਿਲਣ ਦੀ ਖੁਸ਼ੀ ’ਚ ਮਨਾਈ ਲੋਹੜੀ

14 jan ajaykamal 1 P

ਕਾਲਜ ਪ੍ਰਬੰਧਕੀ ਕਮੇਟੀ, ਪਿ੍ਰੰਸੀਪਲ, ਡਾਇਰੈਕਟਰ ਤੇ ਸਟਾਫ ਨੇ ਕੀਤੀ ਸਮੂਲੀਅਤ

  • ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ

(ਅਜਯ ਕਮਲ) ਰਾਜਪੁਰਾ। ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਦਿਸ਼ਾ-ਨਿਰਦੇਸ਼ ਹੇਠ ਪਟੇਲ ਕਾਲਜ ਨੂੰ ਨੈਕ ਬੀ ਪਲੱਸ ਗਰੇਡ ਮਿਲਣ ਦੀ ਖੁਸੀ ਸਾਂਝੀ ਕਰਦੇ ਹੋਏ ਪਿ੍ਰੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਤੇ ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ ਦੀ ਅਗਵਾਈ ਹੇਠ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਜਰਨਲ ਸੈਕਟਰੀ ਐਡਵੋਕੇਟ ਸੁਰਿੰਦਰ ਕੌਸ਼ਲ, ਸੈਕਟਰੀ ਵਿਨੇ ਕੁਮਾਰ ਨਿਰੰਕਾਰੀ ਵਾਈਸ ਚੇਅਰਮੈਨ ਪੈਪਸੂ ਬੋਰਡ ਪੰਜਾਬ ਅਤੇ ਸੀਨੀਅਰ ਪ੍ਰਬੰਧਕੀ ਮੈਂਬਰ ਸ਼ਾਮ ਲਾਲ ਆਨੰਦ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਲੋਹੜੀ ਸਮਾਗਮ ਦੇ ਕੋਆਰਡੀਨੇਟਰ ਡਾ. ਮਨਦੀਪ ਕੌਰ, ਮੈਡਮ ਮਨਵਿੰਦਰ ਕੌਰ ਐਡਮਿਨ ਬਲਾਕ , ਮੈਡਮ ਲਵਪ੍ਰੀਤ ਕੌਰ, ਡਾ. ਦਲਵੀਰ ਕੌਰ, ਡਾ. ਦੀਪਿਕਾ ਸਾਰਦਾ, ਪ੍ਰੋ. ਪੁਨੀਤ ਬੁਰੇਜਾ, ਪ੍ਰੋ.ਰੀਤੂ ਡਾਵਰਾ, ਮੈਡਮ ਮੰਜੂ, ਮੈਡਮ ਮਨਵਿੰਦਰ ਕੌਰ, ਡਾ. ਹਰਜਿੰਦਰ ਕੌਰ, ਡਾ. ਮਨਿੰਦਰ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਮਨਦੀਪ ਕੌਰ, ਡਾ. ਨੀਰਜ ਬਾਲਾ, ਪ੍ਰੋ. ਸੌਮਿਆ ਅਲਰੇਜਾ, ਪ੍ਰੋ. ਸਤਵਿੰਦਰ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਵੰਦਨਾ ਗੁਪਤਾ, ਪ੍ਰੋ. ਰਾਜਵਿੰਦਰ ਕੌਰ, ਮੈਡਮ ਭਾਵਨਾ ਸਮੇਤ ਕਾਲਜ ਦੇ ਫੀਮੇਲ ਸਟਾਫ ਵੱਲੋਂ ਕਾਲਜ ਦੇ ਵੱਖ ਵੱਖ ਮੈਂਬਰਾਂ ਦੇ ਘਰੇ ਬੱਚਿਆਂ, ਵਿਆਹ ਤੇ ਹੋਰ ਪ੍ਰਾਪਤੀਆਂ ਸਬੰਧੀ ਖ਼ੁਸ਼ੀਆਂ ਸਮੇਤ ਕਾਲਜ ਦੇ ਬੀ+ ਗ੍ਰੇਡ ਹਾਸਲ ਕਰਨ ਦੀ ਲੋਹੜੀ ਬਾਲੀ ਅਤੇ ਤੀਲਾਂ ਤੇ ਰਿਊੜੀਆਂ ਅਗਨ ਭੇਂਟ ਕਰ ਸਭਨਾਂ ਨੇ ਇਸ ਈਸ਼ਰ ਆਏ, ਦਲਿੱਦਰ ਜਾਏ ਦੀ ਕਾਮਨਾ ਕੀਤੀ।

14 jan ajaykamal 1 Pਇਸ ਮੌਕੇ ਮੈਡਮ ਗੁਲਸ਼ਨ ਕੁਮਾਰ ਵਰਮਾ, ਡਾ. ਸੁਰੇਸ਼ ਨਾਇਕ ਡੀਨ ਅਕਾਦਮਿਕ, ਰਜਿਸਟਰਾਰ ਪ੍ਰੋ. ਰਾਜੀਵ ਬਾਹੀਆ, ਡਾ. ਮਨਦੀਪ ਸਿੰਘ, ਪ੍ਰੋ. ਬਲਜਿੰਦਰ ਸਿੰਘ ਗਿੱਲ ਡੀਨ ਮੀਡੀਆ ਅਤੇ ਪਬਲੀਸਿਟੀ, ਪ੍ਰੋ. ਏਕਾਂਤ ਗੁਪਤਾ, ਡਾ. ਅਰੁਣ ਜੈਨ, ਡਾ. ਤਰਨਜੀਤ ਸਿੰਘ, ਡਾ. ਗੁਰਨਿੰਦਰ ਸਿੰਘ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ, ਪ੍ਰੋ. ਸੰਦੀਪ ਸਿੰਘ, ਪ੍ਰੋ. ਦਲਜੀਤ ਸਿੰਘ ਤੇ ਸਮੂਹ ਸਟਾਫ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here