ਦੇਸ਼

ਵਸੁੰਧਰਾ ਖਿਲਾਫ਼ ਕਾਂਗਰਸੀ ਉਮੀਦਵਾਰ ਹੋਣਗੇ ਮਾਨਵੇਂਦਰ

Congress, Candidate, Against, Vasundhara, Manvendra

ਹਾਲ ਹੀ ‘ਚ ਭਾਜਪਾ ਛੱਡ ਕਾਂਗਰਸ ‘ਚ ਆਏ ਹਨ ਜਸਵੰਤ ਸਿੰਘ ਦੇ ਪੁੱਤਰ ਮਾਨਵੇਂਦਰ

ਝਾਲਰਾਪਾਟਨ ਤੋਂ ਵਸੁੰਧਰਾ ਖਿਲਾਫ਼ ਚੋਣ ਮੈਦਾਨ ‘ਚ ਉੱਤਰਨਗੇ

ਏਜੰਸੀ, ਨਵੀਂ ਦਿੱਲੀ

ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਅੱਜ 32 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ, ਜਿਸ ‘ਚ ਸਾਬਕਾ ਸਾਂਸਦ ਮਾਨਵੇਂਦਰ ਸਿੰਘ ਨੂੰ ਮੁੱਖ ਮੰਤਰੀ ਵਸੁੰਧਰਾ ਰਾਜੇ ਖਿਲਾਫ਼ ਝਾਲਰਾਪਾਟਨ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ ਪਾਰਟੀ ਵੱਲੋਂ ਜਾਰੀ ਸੂਚੀ ‘ਚ ਸਭ ਤੋਂ ਮੁੱਖ ਨਾਂਅ ਭਾਜਪਾ ਤੋਂ ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਮਾਨਵੇਂਦਰ ਸਿੰਘ ਦਾ ਹੈ ਉਹ ਝਾਲਾਵਾੜ ਜ਼ਿਲ੍ਹੇ ਦੀ ਝਾਲਰਾਪਾਟਨ ਸੀਟ ਤੋਂ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਚੁਣੌਤੀ ਦੇਣਗੇ ਮਾਨਵੇਂਦਰ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਦਿੱਗਜ ਆਗੂ ਰਹੇ ਜਸਵੰਤ ਸਿੰਘ ਦੇ ਪੁੱਤਰ ਹਨ ਕਾਂਗਰਸ ਨੇ ਬੀਤੀ 15 ਨਵੰਬਰ ਦੀ ਰਾਤ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਇਸ ਸੂਚੀ ‘ਚ 152 ਉਮੀਦਵਾਰਾਂ ਦੇ ਨਾਂਅ ਸਨ

ਚੁਣੌਤੀ ਸਵੀਕਾਰ, ਕਿਸੇ ਅਹੁਦੇ ਦਾ ਦਾਅਵੇਦਾਰ ਨਹੀਂ: ਮਾਨਵੇਂਦਰ

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਖਿਲਾਫ਼ ਝਾਲਰਾਪਾਟਨ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਐਲਾਨੇ ਗਏ ਮਾਨਵੇਂਦਰ ਸਿੰਘ ਨੇ ਅੱਜ ਕਿਹਾ ਕਿ ਇਹ ਚੁਣੌਤੀ ਉਨ੍ਹਾਂ ਨੂੰ ਸਵੀਕਾਰ ਹੈ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਜਾਂ ਕਿਸੇ ਦੂਜੇ ਅਹੁਦੇ ਦੇ ਦਾਅਵੇਦਾਰ ਨਹੀਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Congress, Candidate, Against, Vasundhara, Manvendra

ਪ੍ਰਸਿੱਧ ਖਬਰਾਂ

To Top