ਰੁੱਸਿਆ ਨੂੰ ਮਨਾਉਣ ’ਚ ਜੁੱਟੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ

Nabha photo-01, Sadhu Singh Dharamsot

ਰੁੱਸੇ ਹੋਏ ਕੋਈ ਬਿਗਾਨੇ ਨਹੀਂ, ਮੇਰੇ ਆਪਣੇ ਹਨ : ਧਰਮਸੋਤ (Sadhu Singh Dharamsot )

(ਤਰੁਣ ਕੁਮਾਰ ਸ਼ਰਮਾ) ਨਾਭਾ। ਕਾਂਗਰਸ ਦਾ ਚੋਣ ਉਮੀਦਵਾਰ ਐਲਾਨੇ ਜਾਣ ਬਾਅਦ ਸਾਧੂ ਸਿੰਘ ਧਰਮਸੋਤ (Sadhu Singh Dharamsot) ਵਿਲੱਖਣ ਊਰਜਾ ਨਾਲ ਸਰਗਰਮ ਹੋ ਕੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵਿੱਚ ਜੁੱਟ ਗਏ ਹਨ। ‘ਆਪਣੀ ਨਹੀਂ, ਹਰ ਨਾਭਾ ਵਾਸੀ ਦੀ ਚੋਣ’ ਦੇ ਵਾਕਾਂ ਤੋਂ ਸ਼ੁਰੂਆਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਚੋਣ ਉਮੀਦਵਾਰ ਸਾਧੂ ਸਿੰਘ ਧਰਮਸੋਤ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵੋਟਰਾਂ ਨੂੰ ਪ੍ਰਭਾਵਸ਼ਾਲੀ ਅਪੀਲ ਕਰਦੇ ਹੋਏ ਕਹਿੰਦੇ ਹਨ ਕਿ ਹਲਕੇ ਦੇ ਵਿਕਾਸ ਨੂੰ ਇੱਕ ਛੋਟੇ ਜਿਹੇ ਹੰਭਲੇ ਦੀ ਹੋਰ ਲੋੜ ਹੈ, ਜੋ ਨਾਭਾ ਵਾਸੀਆਂ ਵੱਲੋਂ ਭਾਰੀ ਗਿਣਤੀ ’ਚ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਤੋਂ ਬਾਅਦ ਹੋਰ ਵੀ ਪੁਖ਼ਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਰੀ ਰੱਖਿਆ ਜਾਵੇਗਾ।

ਉਨ੍ਹਾਂ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਭਾਵੇਂ ਕੁਝ ਵੀ ਕਹਿਣ ਪ੍ਰੰਤੂ ਸ਼ਹਿਰ ਦੇ ਵਿਕਾਸ ਵਿੱਚ ਜੋ ਯੋਗਦਾਨ ਮੈਂ ਆਪਣੀ ਸੇਵਾ ਨਾਲ ਪਾਇਆ ਹੈ, ਉਸ ਨੂੰ ਫੋਕੀ ਸ਼ੋਹਰਤ ਖੱਟਣ ਲਈ ਬਿਆਨ ਜਾਰੀ ਕਰਕੇ ਲਾਂਭੇ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਰੁੱਸਿਆਂ ਨੂੰ ਮਨਾਉਣ ਦੀ ਕਲਾ ’ਚ ਮਾਹਿਰ ਸਾਧੂ ਸਿੰਘ ਧਰਮਸੋਤ ਪ੍ਰਭਾਵਸ਼ਾਲੀ ਤਰੀਕੇ ਦੀ ਰਾਜਨੀਤੀ ਦੇ ਪੁਰਾਣੇ ਖਿਡਾਰੀ ਹਨ।

ਇਸੇ ਕ੍ਰਮ ਵਿਚ ਬੀਤੇ ਦਿਨੀਂ ਧਰਮਸੋਤ ਵੱਲੋਂ ਬਲਾਕ ਸੰਮਤੀ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ ਅਤੇ ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਜਤਿੰਦਰ ਸਿੰਘ ਜੱਤੀ ਦੇ ਸਾਂਝੇ ਉਪਰਾਲੇ ਨਾਲ ਮਹਿਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਪਤੀ ਕੁਲਵਿੰਦਰ ਸੁੱਖੇਵਾਲ ਅਤੇ ਉਸ ਦੇ ਪਰਿਵਾਰ ਨਾਲ ਨਿੱਘੀ ਮੁਲਾਕਾਤ ਕੀਤੀ ਗਈ ਅਤੇ ਪਿਛਲੇ ਰੋਸੇ ਰੁਸੇਵਿਆਂ ਨੂੰ ਭੁੱਲ ਕੇ ਪਾਰਟੀ ਨਾਲ ਚੱਲਣ ਲਈ ਤਿਆਰ ਕਰ ਲਿਆ। ਇਸ ਸੰਬੰਧੀ ਸਿਆਸੀ ਆਗੂ ਵੱਲੋਂ ਸੋਸਲ ਮੀਡੀਆ ਉੱਤੇ ਜਾਣਕਾਰੀ ਵੀ ਨਸ਼ਰ ਕੀਤੀ ਗਈ ਹੈ। ਇਹ ਕਿਹਾ ਜਾ ਸਕਦਾ ਹੈ ਕਿ ਸਾਧੂ ਸਿੰਘ ਧਰਮਸੋਤ ਦੇ ਇਸੇ ਪ੍ਰਕਾਰ ਰੁੱਸਿਆਂ ਨੂੰ ਮਨਾਉਣ ’ਚ ਕਾਮਯਾਬ ਹੋਣ ਦੇ ਕ੍ਰਮ ਨੂੰ ਮਿਲ ਰਹੀ ਸਫਲਤਾ ਹਲਕੇ ਦੇ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਜ਼ਰੂਰ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ