ਦਿੱਲੀ

ਫੋਨ ਟੈਪਿੰਗ ਮਾਮਲੇ ‘ਚ ਸਪੱਸ਼ਟੀਕਰਨ ਦੇਣ ਮੋਦੀ : ਕਾਂਗਰਸ

ਨਵੀਂ ਦਿੱਲੀ। ਕਾਂਗਰਸ ਨੇ ਕੌਮੀ ਜਮਹੂਰੀ ਗਠਜੋੜ ਦੇ ਪਹਿਲੇ ਪ੍ਰੋਗਰਮਾ ਦੌਰਾਨ ਇੱਕ ਬਹੁਰਾਸ਼ਟਰੀ ਕੰਪਨੀ ਦੁਆਰਾ ਮੰਤਰੀਆਂ ਤੇ ਰਾਜਨੇਤਾਵਾਂ ਦੇ ਕਥਿਤ ਫੋਨ ਟੈਪ ਕਰਾਉਣ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ।
ਕਾਂਗਰਸ ਬੁਲਾਰੇ ਮਨੀਸ਼ ਤਿਵਾੜੀ ਨੇ ਅੱਜ ਇੱਥੇ ਕਿਹਾ ਕਿ ਮੀਡੀਆ ‘ਚ ਫੋਨ ਟੈਪਿੰਗ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸੀਨੀਅਰ ਅਧਿਕਾਰੀ ਬ੍ਰਿਜੇਸ਼ ਮਿਸ਼ਰਾ, ਸ੍ਰੀ ਵਾਜਪਾਈ ਦੇ ਰਿਸ਼ਤੇਦਾਰ ਰੰਜਨ ਭੱਟਾਚਾਰੀਆ , ਸਾਬਕਾ ਮੰਤਰੀ ਜਸਵੰਤ ਸਿੰਘ, ਪ੍ਰਮੋਦ ਮਹਾਜਨ, ਰਾਮ ਨਾਇਕ, ਸੁਧਾਂਸ਼ੂ ਮਿੱਤਲ, ਕਿਰੀਟ ਸੋਮਈਆ ਆਦਿ ਦਾ ਨਾਂਅ ਆਇਆ ਹੈ, ਜਿਨ੍ਹਾਂ ‘ਚੋਂ ਕੁਝ ਹੁਣ ਵੀ ਜਿੰਮੇਵਾਰ ਅਹੁਦਿਆਂ ‘ਤੇ ਹਨ, ਜਿਸ ਕਾਰਨ ਪ੍ਰਧਾਨ ਮੰਤਰੀ ਦਾ ਸਫ਼ਾਈ ਦੇਣਾ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ 2001 ਤੋਂ 2005 ਦੌਰਾਨ ਹੋਏ ਟੈਪ ਮਾਮਲੇ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਸਰਕਾਰ ਦੇ ਸਾਰੇ ਫ਼ੈਸਲੇ ਪਹਿਲਾਂ ਤੈਅ ਹੁੰਦੇ ਸਨ ਤੇ ਕੀ ਹੁਣ ਐਨਡੀਏ ਦੇ ਦੂਜੇ ਕਾਰਜਕਾਲ ਦੌਰਾਨ ਵੀ ਸਰਕਾਰ ਇਸ ਦੀ ਲਾਈਨ ਤੇ ਕੰਮ ਕਰ ਰਹੀ ਹੈ।

ਪ੍ਰਸਿੱਧ ਖਬਰਾਂ

To Top